ਕੋਲਕਾਤਾ: ਇੱਥੋਂ ਦੇ ਈਡਨ ਗਾਰਡ ‘ਚ ਹੋਏ ਰੋਮਾਂਚਕ ਮੈਚ ‘ਚ ਮਿਲੀ 5 ਦੋੜਾਂ ਦੀ ਹਾਰ ਤੋਂ ਬਾਅਦ ਕ੍ਰਿਕਟ ਮਾਹਰ ਸੁਨੀਲ ਗਾਵਸਕਰ ਨੇ ਕਿਹਾ ਕਿ ਟੀਮ ਇੰਡੀਆ ਚਾਹੇ ਮੈਚ ਹਾਰ ਗਈ ਹੈ ਪਰ ਮੈਦਾਨ ‘ਤੇ ਮੌਜੂਦ ਸਭ ਦਰਸ਼ਕਾਂ ਦਾ ਦਿਲ ਉਨ੍ਹਾਂ ਨੇ ਜਿੱਤ ਲਿਆ ਹੈ। ਗਾਵਸਕਰ ਨੇ ਕਿਹਾ ਕਿ ਟੀਮ ਇੰਡੀਆ ਨੇ ਸੀਰੀਜ਼ ਤਾਂ ਪਹਿਲਾਂ ਹੀ ਜਿੱਤ ਲਈ ਸੀ ਪਰ ਕਈ ਵਾਰ ਜਿੱਤ ਤੋਂ ਜ਼ਿਆਦਾ ਹਾਰ ਤੋਂ ਸਿੱਖਣ ਨੂੰ ਮਿਲਦਾ ਹੈ ਅਤੇ ਟੀਮ ਦੀਆਂ ਖਾਮੀਆਂ ਦਾ ਪਤਾ ਲੱਗਦਾ ਹੈ ਜਿਸ ਤਹਿਤ ਉਨ੍ਹਾਂ ਨੂੰ ਸੁਧਾਰਨ ਦਾ ਵੀ ਮੌਕਾ ਮਿਲਦਾ ਹੈ।
ਗਾਵਸਕਰ ਨੇ ਕੇਦਾਰ ਜਾਧਵ ਦੀ ਬੱਲੇਬਾਜ਼ੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਉਹ ਇਸ ਰੋਲ ‘ਚ ਜੰਮ ਚੁੱਕੇ ਹਨ ਅਤੇ ਭਾਰਤ ਲਈ ਉਨ੍ਹਾਂ ਨੇ ਇਸ ਸੀਰੀਜ਼ ਤੋਂ ਬਾਅਦ ਨੰਬਰ 6 ਨੂੰ ਆਪਣਾ ਬਣਾ ਲਿਆ ਹੈ। ਜਾਧਵ ਨੂੰ ਜਦੋਂ ਵੀ ਜ਼ਿਆਦਾ ਓਵਰ ਖੇਡਣ ਦਾ ਮੌਕਾ ਮਿਲਿਆ ਹੈ ਤਾਂ ਉਨ੍ਹਾਂ ਨੇ ਮੌਕੇ ਦਾ ਸਹੀ ਫ਼ਾਇਦਾ ਚੁੱਕਿਆ ਹੈ ਅਤੇ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ ਹੈ।ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਰੋਲ ਦਿੱਤਾ ਗਿਆ ਉਹ ਉਸ ‘ਚ ਫ਼ਿੱਟ ਬੈਠੇ ਅਤੇ ਕਰੀਅਰ ਦੇ ਪਹਿਲੇ ਵਨਡੇ ‘ਚ ਅਰਧ ਸੈਂਕੜੇ ਤੋਂ ਬਾਅਦ ਹਾਰਦਿਕ ਹੁਣ ਟੀ-20 ਸੀਰੀਜ਼ ‘ਚ ਨਵੇਂ ਭਰੋਸੇ ਦੇ ਨਾਲ ਉਤਰਨਗੇ।
ਗੇਂਦਬਾਜ਼ੀ ‘ਤੇ ਗੱਲ ਕਰਦੇ ਹੋਏ ਸੁਨੀਲ ਗਾਵਸਕਰ ਦੀ ਰਾਏ ਗੇਂਦਬਾਜ਼ਾਂ ਨੂੰ ਆਖਰੀ ਓਵਰਾਂ ‘ਚ ਯਾਰਕਰ ਅਤੇ ਸਲੋਅਰ ਗੇਂਦ ‘ਤੇ ਧਿਆਨ ਦੇਣ ਦੀ ਰਹੀ। ਗਾਵਸਕਰ ਦੇ ਮੁਤਾਬਕ ਉਮੇਸ਼ ਯਾਦਵ ਜਿਵੇਂ ਤੇਜ਼ ਰਫ਼ਤਾਰ ਵਾਲੇ ਗੇਂਦਬਾਜ਼ਾਂ ਨੂੰ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਸੀ ਤਰ੍ਹਾਂ ਜਿਵੇਂ ਘੱਟ ਰਫ਼ਤਾਰ ਦੇ ਨਾਲ ਭੁਵਨੇਸ਼ਵਰ ਨੇ ਇਸ ਸੀਰੀਜ਼ ‘ਚ ਕਰਕੇ ਵਿਖਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਦੌਰ ‘ਚ ਟੀਮ ਦੇ ਕੋਲ ਅੰਤਿਮ 10 ਓਵਰਾਂ ‘ਚ ਵਿਕਟ ਬਾਕੀ ਹੈ ਤਾਂ ਉਹ 80-90 ਦੌੜਾਂ ਬਣਾਉਣਗੇ ਹੀ ਪਰ ਉਨ੍ਹਾਂ ਨੂੰ 100 ਦੇ ਅੰਦਰ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇੰਗਲੈਂਡ ਲਈ ਟੀ-20 ‘ਚ ਹੁਣ ਜਿੱਤ ਦਾ ਨਵਾਂ ਭਰੋਸਾ ਹੋਣ ਦੀ ਗੱਲ ਵੀ ਕਹੀ ਹੈ।












