ਕੋਹਲੀ ਦੇ ਕਪਤਾਨ ਬਣਨ ਤੋਂ ਬਾਅਦ ਟੀਮ ਹੋਈ ਹੋਰ ਮਜਬੂਤ: ਪੰਡਯਾ

ਕਾਨਪੁਰ: ਇੰਗਲੈਂਡ ਦੇ ਖਿਲਾਫ਼ ਟੈਸਟ ਅਤੇ ਵਨਡੇ ਲੜੀ ‘ਚ ਮਿਲੀ ਜਿੱਤ ਤੋਂ ਉਤਸ਼ਾਹਤ ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਹਾਰਦਿਕ ਪੰਡਯਾ ਨੇ ਅੱਜ ਕਿਹਾ ਕਿ ਦੋਹਾਂ ਸੀਰੀਜ਼ ਜਿੱਤਣ ਨਾਲ ਭਾਰਤੀ ਟੀਮ ਦਾ ਮਨੋਬਲ ਕਾਫ਼ੀ ਵਧਿਆ ਹੋਇਆ ਹੈ ਅਤੇ ਉਹ 26 ਜਨਵਰੀ ਤੋਂ ਸ਼ੁਰੂ ਹੋ ਰਹੀ ਟੀ-20 ‘ਚ ਵੀ ਚੰਗਾ ਪ੍ਰਦਰਸ਼ਨ ਕਰੇਗੀ। ਗ੍ਰੀਨ ਪਾਰਕ ‘ਚ ਵੀਰਵਾਰ ਨੂੰ ਪਹਿਲਾ ਟੀ-20 ਮੈਚ ਖੇਡਿਆ ਜਾਣਾ ਹੈ। ਅੱਜ ਅਭਿਆਸ ਸੈਸ਼ਨ ਤੋਂ ਪਹਿਲਾਂ ਪੱਤਰਕਾਰ ਸੰਮੇਲਨ ‘ਚ ਪੰਡਯਾ ਨੇ ਕਿਹਾ ਕਿ ਟੀਮ ਇੰਡੀਆ ਨੇ ਜਿਸ ਜੋਸ਼ ਦੇ ਨਾਲ ਟੈਸਟ ਸੀਰੀਜ਼ ਅਤੇ ਵਨਡੇ ਸੀਰੀਜ਼ ਜਿੱਤੀ ਹੈ, ਉਸ ਤਰ੍ਹਾਂ ਦੇ ਹੀ ਉਤਸ਼ਾਹ ਦੇ ਨਾਲ ਟੀ-20 ਸੀਰੀਜ਼ ਵੀ ਖੇਡੇਗੀ। ਉਨ੍ਹਾਂ ਕਿਹਾ ਕਿ ਟੀਮ ‘ਚ ਕੁਝ ਨਵੇਂ ਖਿਡਾਰੀ ਸ਼ਾਮਲ ਹੋਏ ਹਨ, ਇਸ ਨਾਲ ਟੀਮ ਹੋਰ ਮਜ਼ਬੂਤ ਹੋਵੇਗੀ ਅਤੇ ਟੀ20 ਸੀਰੀਜ਼ ‘ਚ ਵੀ ਟੀਮ ਇੰਡੀਆ ਆਪਣਾ ਬਿਹਤਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਧੋਨੀ ਦੇ ਬਾਅਦ ਕੋਹਲੀ ਦੇ ਕਪਤਾਨ ਬਣਨ ਨਾਲ ਕੀ ਬਦਲਾਅ ਦੇਖਦੇ ਹਨ, ਇਸ ‘ਤੇ ਉਨ੍ਹਾਂ ਕਿਹਾ ਕਿ ਕਪਤਾਨ ਧੋਨੀ ਵੀ ਮੈਚ ਦੇ ਦੌਰਾਨ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦਾ ਲਗਾਤਾਰ ਉਤਸ਼ਾਹ ਵਧਾਉਂਦੇ ਰਹਿੰਦੇ ਸਨ ਅਤੇ ਸੁਝਾਅ ਦਿੰਦੇ ਸਨ, ਠੀਕ ਉਸੇ ਤਰ੍ਹਾਂ ਹੁਣ ਵਿਰਾਟ ਕੋਹਲੀ ਵੀ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਹਨ। ਆਪਣੇ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਇੱਕ ਰੋਜ਼ਾ ਕ੍ਰਿਕਟ ਮੈਚਾਂ ‘ਚ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਉਨ੍ਹਾਂ ਨੇ ਆਪਣੀ ਫ਼ਿੱਟਨੈਸ ‘ਤੇ ਵੀ ਕਾਫ਼ੀ ਕੰਮ ਕੀਤਾ ਹੈ।