ਕਾਨਪੁਰ ਰੇਲ ਹਾਦਸਾ: ਦੋਸ਼ੀ ਨੇ ਕੀਤਾ ਵੱਡਾ ਖੁਲਾਸਾ

ਕਾਨਪੁਰ— ਪੁਖਰਾਇਆਂ ਰੇਲ ਹਾਦਸੇ ‘ਚ ਪਟੜੀ ਕੱਟ ਕੇ ਟਰੇਨ ਪਲਟਾਈ ਗਈ ਜਾਂ ਬੰਬ ਧਮਾਕਾ ਕਰ ਕੇ। ਇਹ ਗੁੱਥੀ ਉਲਝਦੀ ਜਾ ਰਹੀ ਹੈ। ਬਿਹਾਰ ‘ਚ ਗ੍ਰਿਫਤਾਰ ਕੀਤੇ ਗਏ ਆਈ.ਐਸ.ਆਈ. ਦੇ ਚੇਲੇ ਮੋਤੀ ਪਾਸਵਾਨ ਨੇ ਪੁੱਛਗਿੱਛ ‘ਚ ਦੱਸਿਆ ਕਿ 10 ਲੀਟਰ ਵਾਲੇ ਪ੍ਰੈਸ਼ਰ ਕੁਕਰ ‘ਚ ਆਈ.ਈ.ਡੀ. ਧਮਾਕਾਖੇਜ਼ ਸਮੱਗਰੀ ਭਰ ਕੇ ਟਰੈਕ ਨੂੰ ਉਡਾਇਆ ਗਿਆ ਸੀ। ਉਸ ਨੇ 7 ਹੋਰ ਲੋਕਾਂ ਦੇ ਨਾਲ ਮਿਲ ਕੇ 2 ਵਾਰ ਕਾਨਪੁਰ ਕੋਲ ਰੇਲ ਪਟੜੀ ਨੂੰ ਨੁਕਸਾਨ ਪਹੁੰਚਾਇਆ ਸੀ।
ਪੁਲਸ ਨੂੰ ਮਿਲੀ ਸੀ ਆਈ.ਐੱਸ.ਆਈ. ਏਜੰਟ ਦੀ ਰਿਕਾਰਡਿੰਗ
ਉਥੇ ਕਾਨਪੁਰ ਪੁਲਸ ਨੂੰ ਆਈ.ਐੱਸ.ਆਈ. ਏਜੰਟ ਬ੍ਰਿਜਕਿਸ਼ੋਰ ਗਿਰੀ, ਰਾਜੂ ਪਟੇਲ ਅਤੇ ਜੁਬੈਰ ਅਹਿਮਦ ਦੀ ਜੋ ਫੋਨ ਰਿਕਾਰਡਿੰਗ ਹਾਸਲ ਹੋਈ ਹੈ, ਉਸ ‘ਚ ਬ੍ਰਿਜਕਿਸ਼ੋਰ ਗਿਰੀ , ਰਾਜੂ ਪਟੇਲ ਅਤੇ ਜੁਬੈਰ ਅਹਿਮਦ ਨੂੰ ਕਿਹ ਰਿਹਾ ਹੈ ਕਿ ਤੁਹਨੂੰ ਪਟੜੀ ਬਲਾਸਟ ਕਰਨ ਨੂੰ ਕਿਹਾ ਗਿਆ ਸੀ ਅਤੇ ਤੁਸੀਂ ਉਹ ਉਖਾੜ ਕੇ ਆ ਗਏ। ਹੁਣ ਤੁਹਾਨੂੰ ਪੈਸੇ ਵਾਪਸ ਕਰਨੇ ਹੋਣਗੇ। ਇਸ ਨਾਲ ਹੁਣ ਇਹ ਸਾਫ ਨਹੀਂ ਹੋ ਰਿਹਾ ਹੈ ਕਿ ਪਟੜੀ ਬਲਾਸਟ ਨਾਲ ਉਡਾਈ ਗਈ ਜਾਂ ਕੱਟੀ ਗਈ। ਇਹ ਵੀ ਹੋ ਸਕਦਾ ਹੈ ਕਿ ਦੋਸ਼ੀ ਝੂਠ ਬੋਲ ਰਹੇ ਹੋਣ। ਪੁੱਛਗਿੱਛ ‘ਚ ਮੋਤੀ ਪਾਸਵਾਨ ਨੇ ਦੱਸਿਆ ਕਿ ਬ੍ਰਿਜਕਿਸ਼ੋਰ ਗਿਰੀ ਸਾਰੇ 7 ਲੋਕਾਂ ਨੂੰ ਲੀਡ ਕਰ ਰਿਹਾ ਸੀ। ਗਿਰੀ ਨੂੰ ਪਿਛਲੇ ਦਿਨੀ ਨੇਪਾਲ ‘ਚ ਇਕ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ।