ਗੁਰਦਾਸਪੁਰ—ਗੁਰਦਾਸਪੁਰ ‘ਚ ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਾਦੂਵਾਲ ਦੀ ਇਹ ਗ੍ਰਿਫਤਾਰੀ ਪਟਨਾ ਸਾਹਿਬ ‘ਚ ਸਰਬੱਤ ਖਾਲਸਾ ਦੇ ਜਥੇਦਾਰ ਨੂੰ ਰੋਕਣ ਦੇ ਲਈ ਕੀਤੀ ਗਈ ਹੈ। ਇਸ ਸੰਬੰਧੀ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਇਕ ਵਟਸਐਪ ਆਡੀਓ ਵਾਇਰਲ ਹੋਇਆ, ਜਿਸ ‘ਚ ਉਨ੍ਹਾਂ ਕਿਹਾ ਕਿ ਉਹ ਕਾਦੀਆਂ ‘ਚ ਸਮਾਰੋਹ ਤੋਂ ਸ਼ਿਰਕਤ ਕਰ ਕੇ ਵਾਪਸ ਆ ਰਹੇ ਸਨ। ਪਟਨਾ ਸਾਹਿਬ ‘ਚ ਗੁਰੂ ਗੋਬਿੰਦ ਸਿੰਘ ਦੀ ਵਰ੍ਹੇਗੰਢ ‘ਚ ਨਾ ਸ਼ਾਮਲ ਹੋਣ ਦੇਣ ਦੇ ਲਈ ਅਕਾਲੀ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅਕਾਲੀ ਸਰਕਾਰ ਨਹੀਂ ਚਾਹੁੰਦੀ ਉਕਤ ਸਮਾਰੋਹ ‘ਚ ਸਰਬੱਤ ਖਾਲਸਾ ਦੇ ਜਥੇਦਾਰ ਸ਼ਾਮਲ ਹੋਣ।















