ਜੇਕਰ ਤੁਸੀਂ ਕਿਸੇ ਖ਼ਾਸ ਸਥਾਨ ‘ਤੇ ਪਹੁੰਚਣਾ ਚਾਹੁੰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਰੂਟ ਬਾਰੇ ਅਗਾਊਂ ਹੀ ਪੂਰੀ ਯੋਜਨਾ ਤਿਆਰ ਕਰ ਲਓ। ਕੀ ਕਿਹਾ ਇਹ ਕਹਿਣਾ ਕਰਨ ਨਾਲੋਂ ਵਧੇਰੇ ਸੌਖਾ ਹੈ? ਬਿਲਕੁਲ ਹੋ ਸਕਦਾ ਹੈ, ਪਰ ਸਿਰਫ਼ ਉਸ ਹਾਲਤ ਵਿੱਚ ਜਿੱਥੇ ਤੁਹਾਨੂੰ ਇਹ ਤਾਂ ਪਤਾ ਹੋਵੇ ਕਿ ਤੁਸੀਂ ਜਾਣਾ ਕਿੱਥੇ ਹੈ ਪਰ ਇਹ ਨਹੀਂ ਕਿ ਤੁਸੀਂ ਦਰਅਸਲ ਖੜ੍ਹੇ ਕਿੱਥੇ ਹੋ … ਭਾਵ, ਨਕਸ਼ੇ ਉੱਪਰ ਤੁਹਾਨੂੰ ਆਪਣੇ ‘ਤੁਸੀਂ ਇੱਥੇ ਹੋ’ ਦੇ ਨਿਸ਼ਾਨ ਦਾ ਚੰਗੀ ਤਰ੍ਹਾਂ ਨਾ ਪਤਾ ਹੋਵੇ। ਕੋਈ ਵੀ ਨਕਸ਼ਾ, ਚਾਹੇ ਉਹ ਕਿੰਨਾ ਵੀ ਦਰੁੱਸਤ ਕਿਉਂ ਨਾ ਹੋਵੇ, ਕਿਸੇ ਅਜਿਹੇ ਯਾਤਰੀ ਦੀ ਕੋਈ ਮਦਦ ਨਹੀਂ ਕਰ ਸਕਦਾ ਜਿਹੜਾ ਇੰਨਾ ਜ਼ਿਆਦਾ ਗੁਆਚ ਚੁੱਕਾ ਹੋਵੇ ਕਿ ਉਸ ਨੂੰ ਆਪਣੀ ਮੌਜੂਦਾ ਜਗ੍ਹਾ ਦਾ ਹੀ ਕੋਈ ਗਿਆਨ ਨਾ ਹੋਵੇ! ਅਤੇ ਕੋਈ ਵੀ ਵਿਅਕਤੀ ਉਸ ਗੁਆਚੇ ਹੋਏ ਬੰਦੇ ਤੋਂ ਵੱਧ ਗੁਆਚਿਆ ਹੋਇਆ ਨਹੀਂ ਹੋ ਸਕਦਾ ਜਿਹੜਾ ਇਸ ਬਾਰੇ ਪੱਕੀ ਤਰ੍ਹਾਂ ਨਿਸ਼ਚਿਤ ਹੋਵੇ ਕਿ ਉਹ ਗੁਆਚਿਆ ਹੋਇਆ ਹੈ ਹੀ ਨਹੀਂ! ਕਿਸੇ ਗ਼ਲਤੀ ਅੰਦਰ ਹੋਰ ਭੁਲੇਖਾ ਨਾ ਵਾੜੋ! ਜ਼ਿੰਦਗੀ ਨੂੰ ਉਹ ਦਿਖਾਉਣ ਦਾ ਮੌਕਾ ਦਿਓ ਜਿਸ ਦੀ ਤੁਹਾਨੂੰ ਅਸਲ ਵਿੱਚ ਲੋੜ ਹੈ।
ਕੋਈ ਵਿਅਕਤੀ ਤੁਹਾਨੂੰ ਇਹ ਦੱਸਣ ਲਈ ਬਹੁਤ ਉਤਾਵਾਲਾ ਹੋ ਰਿਹੈ ਕਿ ਕਿਸੇ ਰਿਸ਼ਤੇ ਨੂੰ ਕਿਵੇਂ ਤੇ ਕਿੰਨਾ ਬਦਲਣ ਦੀ ਲੋੜ ਹੈ। ਯਾ ਤਾਂ ਉਨ੍ਹਾਂ ਨੂੰ ਇਸ ਵਿੱਚੋਂ ਉਹ ਚਾਹੀਦਾ ਹੈ ਜੋ ਉਨ੍ਹਾਂ ਨੂੰ ਮਿਲ ਨਹੀਂ ਰਿਹਾ, ਯਾ ਉਨ੍ਹਾਂ ਨੂੰ ਇਸ ਵਿੱਚੋਂ ਉਹ ਮਿਲ ਰਿਹਾ ਹੈ ਜਿਹੜਾ ਉਨ੍ਹਾਂ ਨੂੰ ਚਾਹੀਦਾ ਨਹੀਂ! ਹਾਂ, ਜੇ ਉਨ੍ਹਾਂ ਨੂੰ ਇਸ ਵਿੱਚੋਂ ਨਾ ਤਾਂ ਕੁਝ ਮਿਲ ਰਿਹਾ ਹੈ, ਅਤੇ ਨਾ ਹੀ ਕੁਝ ਨਹੀਂ ਮਿਲ ਰਿਹਾ ਸੀ ਕਿਉਂਕਿ ਉਨ੍ਹਾਂ ਦੀ ਇਹ ਸਾਰੀ ਸੋਚ ਹੀ ਕਾਲਪਨਿਕ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨੂੰ ਕਿਸੇ ਇਮਤਿਹਾਨ ਵਿੱਚ ਪਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਬਹੁਤ ਸਾਰੀ ਪ੍ਰੇਰਨਾ ਦੀ ਲੋੜ ਹੋਵੇਗੀ ਤਾਂ ਫ਼ਿਰ ਗੱਲ ਵੱਖਰੀ ਹੈ। ਕੁਝ ਵੀ ਹੋਵੇ, ਤੁਹਾਡੀਆਂ ਚੁਣੌਤੀਆਂ ਵਿੱਚ ਇਸ ਵੇਲੇ ਇਹ ਦਿਖਾਉਣਾ ਸ਼ਾਮਿਲ ਹੈ ਕਿ ਤੁਸੀਂ ਸੁਣਨ ਦਾ ਜੇਰਾ ਰੱਖਦੇ ਹੋ ਅਤੇ, ਇਹ ਵੀ ਕਿ, ਇੱਕ ਵਾਰ ਜਦੋਂ ਤੁਸੀਂ ਸੁਣ ਲੈਂਦੇ ਹੋ ਤਾਂ ਤੁਸੀਂ ਉਸ ਪ੍ਰਤੀ ਕੋਈ ਉਸਾਰੂ ਪ੍ਰਤੀਕਰਮ ਦੇ ਸਕਦੇ ਹੋ।
ਅਸੀਂ ਸਾਰੇ ਆਪਣੀਆਂ ਜੇਬ੍ਹਾਂ ਅਤੇ ਆਪਣੇ ਦਿਮਾਗਾਂ ਦੇ ਪਿੱਛਲੇ ਪਾਸੇ ਲੰਬੀਆਂ ਸੂਚੀਆਂ ਰੱਖੀ ਫ਼ਿਰਦੇ ਹਾਂ। ਉਨ੍ਹਾਂ ਕਾਰਜਾਂ ਦੀਆਂ ਜਿਹੜੇ ਸਾਨੂੰ ਲਗਦਾ ਹੈ ਕਿ ਸਾਨੂੰ ਕਰਨ ਦੀ ਲੋੜ ਹੈ, ਘਰ ਜਾਂ ਦਫ਼ਤਰ ਵਿੱਚ ਲੋੜੀਂਦੀਆਂ ਉਨ੍ਹਾਂ ਚੀਜ਼ਾਂ ਦੀਆਂ ਜਿਹੜੀਆਂ ਘੱਟ ਰਹੀਆਂ ਹਨ ਤੇ ਲਿਆਉਣ ਵਾਲੀਆਂ ਹਨ, ਉਨ੍ਹਾਂ ਵਾਅਦਿਆਂ ਦੀਆਂ ਜਿਹੜੇ ਅਸੀਂ ਪੂਰੇ ਕਰਨੇ ਚਾਹੁੰਦੇ ਹਾਂ ਅਤੇ ਉਨ੍ਹਾਂ ਤਿਆਰੀਆਂ ਦੀਆਂ ਜਿਹੜੀਆਂ ਸਾਨੂੰ ਕਰਨੀਆਂ ਪੈਣੀਆਂ ਹਨ। ਅਤੇ ਇਹ ਸਾਰੀਆਂ ਉਹ ਚੀਜ਼ਾਂ ਹਨ ਜਿਹੜੀਆਂ ਹਾਲੇ ਪਹਿਲੇ ਪੰਨੇ ਦੇ ਉੱਪਰੋਂ ਦੀ ਪੜ੍ਹੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਹਨ ਉਹ ਟੀਚੇ ਜਿਹੜੇ ਅਸੀਂ ਹਾਸਿਲ ਕਰਨੇ ਚਾਹੁੰਦੇ ਹਾਂ, ਰੋਲ ਜਿਹੜੇ ਅਸੀਂ ਨਿਭਾਉਣ ਲਈ ਮਰ ਰਹੇ ਹਾਂ ਅਤੇ ਸਿਧਾਂਤ ਜਿਹੜੇ ਅਸੀਂ ਅਪਨਾਉਣੇ ਚਾਹੁੰਦੇ ਹਾਂ। ਇੰਝ ਸਾਡੇ ਧਿਆਨ ਦੇਣ ਯੋਗ ਇਹ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹਨ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਕਦੇ ਕਦੇ ਸਾਡੀ ਜ਼ਿੰਦਗੀ ਬਹੁਤ ਤਨਾਅਗ੍ਰਸਤ ਜਾਪਦੀ ਹੈ। ਪਰ ਚਿੰਤਾ ਨਾ ਕਰੋ, ਛੇਤੀ ਹੀ, ਤੁਹਾਨੂੰ ਆਪਣੀਆਂ ਉਪਲੱਬਧੀਆਂ ਦੇਖ ਕੇ ਖ਼ੁਸ਼ੀਜਨਕ ਹੈਰਾਨੀ ਹੋਵੇਗੀ।
ਕਈ ਵਾਰ, ਸਾਨੂੰ ਉਹ ਕਰਨਾ ਪੈਂਦੈ ਜੋ ਮੁਸ਼ਕਿਲ ਹੁੰਦੈ। ਆਪਣੀ ਜ਼ਿੰਦਗੀ ਇੱਕ ਵਾਰ ਫ਼ਿਰ ਸੌਖੀ ਬਣਾਉਣ ਲਈ ਸਾਨੂੰ ਮੁਸ਼ਕਿਲ ਹੀ ਕਰਨ ਦੀ ਲੋੜ ਹੁੰਦੀ ਹੈ। ਇਸ ਦਾ ਇਹ ਅਰਥ ਨਹੀਂ ਕਿ ਸਾਨੂੰ ਕੁਝ ਘਿਰਣਾਜਨਕ ਕਰਨ ਦੀ ਲੋੜ ਹੈ। ਅਸੀਂ ਉਸ ਨੂੰ ਜਾਇਜ਼ ਕਿਵੇਂ ਠਹਿਰਾ ਸਕਾਂਗੇ? ਪਰ ਸਾਨੂੰ ਕੋਈ ਥਕਾਊ ਚੀਜ਼ ਸਹਿਣੀ ਜਾਂ ਕੋਈ ਤਨਾਅਗ੍ਰਸਤ ਸਥਿਤੀ ਹੰਢਾਉਣੀ ਜਾਂ ਕਿਸੇ ਦੇ ਸਨਮਾਨ ਵਿੱਚ ਕੋਈ ਕੁਰਬਾਨੀ ਦੇਣੀ ਪੈ ਸਕਦੀ ਹੈ। ਬ੍ਰਹਿਮੰਡ ਤੁਹਾਨੂੰ ਇਸ ਵੇਲੇ ਆਪਣੀਆਂ ਸਾਰੀਆਂ ਸੀਮਾਵਾਂ ਤੋਂ ਪਾਰ ਜਾਣ ਦੀ ਬੇਨਤੀ ਕਰ ਰਿਹਾ ਹੈ। ਇਸ ਲਈ ਤੁਹਾਨੂੰ ਬਹੁਤਾ ਜ਼ਿਆਦਾ ਬਹਾਦਰ ਬਣਨ ਦੀ ਲੋੜ ਨਹੀਂ ਪੈਣ ਵਾਲੀ, ਜਾਂ ਘੱਟੋ-ਘੱਟ, ਬਹਤੀ ਜ਼ਿਆਦਾ ਦੇਰ ਤਾਂ ਬਿਲਕੁਲ ਨਹੀਂ। ਪਰ ਉਸ ਦੇ ਸਾਕਾਰਾਤਮਕ ਨਤੀਜੇ ਆਉਣ ਵਾਲੇ ਬਹੁਤ ਸਾਰੇ ਸਾਲ ਤੁਹਾਡੇ ਨਾਲ ਰਹਿਣ ਵਾਲੇ ਹਨ।
ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਅਜਿਹੇ ਵੇਲੇ ਆਉਂਦੇ ਰਹਿੰਦੇ ਹਨ ਜਦੋਂ ਸਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਕਿਸੇ ਇੱਕ ਖ਼ਾਸ ਵਿਅਕਤੀ ਨੂੰ ਖ਼ੁਸ਼ ਰੱਖਣ ਦੀ ਜੱਦੋਜਹਿਦ ਬਣ ਕੇ ਰਹਿ ਗਈ ਹੈ। ਜਾਂ ਸ਼ਾਇਦ, ਹੋ ਸਕਦਾ ਹੈ, ਅਜਿਹੇ ਕਈ ਖ਼ਾਸ ਵਿਅਕਤੀ ਹੋਣ ਜਿਨ੍ਹਾਂ ਨੂੰ ਅਸੀਂ ਸ਼ਾਂਤ ਤੇ ਖ਼ੁਸ਼ ਰੱਖਣਾ ਹੈ। ਪਰ ਕੀ ਸਾਨੂੰ ਉਨ੍ਹਾਂ ਵਿਅਕਤੀਆਂ ਤੋਂ ਵੀ ਹਮੇਸ਼ਾ ਡਰ ਕੇ ਰਹਿਣ ਦੀ ਲੋੜ ਹੈ ਜਿਨ੍ਹਾਂ ਦੀ ਸੰਗਤ ਵਿੱਚ ਸਾਨੂੰ ਆਨੰਦ ਆਉਣਾ ਚਾਹੀਦਾ ਹੈ? ਇਸ ਵੇਲੇ ਤੁਹਾਨੂੰ ਸਮਝੌਤੇ ਦੇ ਸੰਕੇਤ ਦੇਣ ਅਤੇ ਅਸਫ਼ਲਤਾ ਦੇ ਡਰੋਂ ਸਭ ਕੁਝ ਹੀ ਦਾਅ ‘ਤੇ ਲਗਾ ਦੇਣ ਦਰਮਿਆਨ ਮੌਜੂਦ ਸੂਖਮ ਅੰਤਰ ਨੂੰ ਪਹਿਚਾਨਣ ਦੀ ਲੋੜ ਹੈ। ਸੰਵੇਦਨਸ਼ੀਲਤਾ ਅਤੇ ਸਵੈ-ਅਨੁਸ਼ਾਸਨ ਦੇ ਸਹੀ ਮਿਸ਼ਰਣ ਨਾਲ, ਤੁਸੀਂ ਸਹੀ ਤਵਾਜ਼ਨ ਕਾਇਮ ਕਰ ਸਕਦੇ ਹੋ।
ਕੋਈ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ। ਕੀ ਉਹ ਤੁਹਾਡੇ ਪ੍ਰਤੀ ਅਜਿਹਾ ਆਦਰ ਰੱਖਣ ਲਈ ਸਹੀ ਹਨ? ਕੋਈ ਹੋਰ, ਇੰਝ ਲਗਦੈ, ਤੁਹਾਨੂੰ ਬਿਲਕੁਲ ਵੀ ਆਪਣੀ ਪ੍ਰਵਾਨਗੀ ਨਹੀਂ ਦਿੰਦਾ। ਕੀ ਉਨ੍ਹਾਂ ਦੀ ਤੁਹਾਡੇ ਬਾਰੇ ਰਾਏ ਗ਼ਲਤ ਜਾਣਕਾਰੀ ‘ਤੇ ਆਧਾਰਿਤ ਹੈ? ਹੁਣ, ਜਦੋਂ ਕਿ ਅਸੀਂ ਦੂਜੇ ਲੋਕਾਂ ਦੇ ਵਿਚਾਰਾਂ ਦਾ ਮੁਲਾਂਕਣ ਕਰ ਹੀ ਰਹੇ ਹਾਂ ਤਾਂ ਸਾਨੂੰ ਸ਼ਾਇਦ ਆਪਣੀਆਂ ਪ੍ਰਾਥਮਿਕਤਾਵਾਂ ਤੇ ਆਪਣੇ ਪੱਖਪਾਤਾਂ ਦੀ ਵੀ ਚੀਰਫ਼ਾੜ ਕਰ ਲੈਣੀ ਚਾਹੀਦੀ ਹੈ। ਕੀ ਤੁਸੀਂ ਨਿਸ਼ਚਿਤ ਤੌਰ ‘ਤੇ ਇਹ ਕਹਿ ਸਕਦੇ ਹੋ ਕਿ ਤੁਸੀਂ ਇੱਕ ਬਿਲਕੁਲ ਸਹੀ ਟੀਮ ਦੀ ਹਮਾਇਤ ਕਰ ਰਹੇ ਹੋ ਅਤੇ ਜਿਨ੍ਹਾਂ ਲੋਕਾਂ ਵਿੱਚ ਤੁਸੀਂ ਨੁਕਸ ਕੱਢ ਰਹੇ ਹੋ, ਉਹ ਵੀ ਤੁਹਾਡੀ ਨੁਕਤਾਚੀਨੀ ਦੇ ਸਹੀ ਹੱਕਦਾਰ ਹਨ? ਵਫ਼ਾਦਾਰੀਆਂ ਤੋਂ ਪ੍ਰੇਰਿਤ ਜ਼ਰੂਰ ਹੋਵੋ, ਪਰ ਉਨ੍ਹਾਂ ਕਾਰਨ ਅੰਨੇ ਨਾ ਹੋ ਜਾਵੋ।














