ਗੁਲਾਬ ਦੀਆਂ 100 ਤੋਂ ਵਧ ਜਾਤੀਆਂ ਹਨ, ਜਿਨ੍ਹਾਂ ‘ਚ ਜ਼ਿਆਦਾ ਏਸ਼ੀਆਈ ਮੂਲ ਦੀਆਂ ਹਨ, ਜਦੋਂ ਕਿ ਕੁਝ ਜਾਤੀਆਂ ਦੇ ਮੂਲ ਪ੍ਰਦੇਸ਼ ਯੂਰਪ, ਉੱਤਰੀ ਅਮਰੀਕਾ ਅਤੇ ਉੱਤਰੀ ਪੱਛਮੀ ਅਫ਼ਰੀਕਾ ਵੀ ਹੈ। ਗੁਲਾਬ ਦੇ ਫ਼ੁੱਲ ਨੂੰ ਕੋਮਲਤਾ ਅਤੇ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਇਹ ਸਿਰਫ਼ ਖੂਬਸੂਰਤ ਫ਼ੁੱਲ ਹੀ ਨਹੀਂ ਹੈ ਸਗੋਂ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਗੁਣਾਂ ਨਾਲ ਵੀ ਭਰਪੂਰ ਹੈ। ਗੁਲਾਬ ਦੀ ਖੁਸ਼ਬੂ ਹੀ ਨਹੀਂ ਇਸ ਦੇ ਅੰਦਰੂਨੀ ਗੁਣ ਵੀ ਓਨੇ ਹੀ ਚੰਗੇ ਹਨ। ਇਸ ਦੇ ਫ਼ੁੱਲ ‘ਚ ਕਈ ਰੋਗਾਂ ਦੇ ਇਲਾਜ ਦੀ ਸਮਰੱਥਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੇ ਹੀ ਉਪਯੋਗਾਂ ਬਾਰੇ
1- ਨੀਂਦ ਨਾ ਆਉਂਦੀ ਹੋਵੇ ਜਾਂ ਤਣਾਅ ਰਹਿੰਦਾ ਹੋਵੇ ਤਾਂ ਸਿਰ ਦੇ ਕੋਲ ਗੁਲਾਬ ਰੱਖ ਕੇ ਸੌਂ ਜਾਓ, ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
2- ਗੁਲਾਬ ਦੇ ਫ਼ੁੱਲ ਦੀ ਪੱਤੀਆਂ ਖਾਣ ਨਾਲ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ। ਮੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਪਾਇਰੀਆ ਰੋਗ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
3- ਗੁਲਾਬ ‘ਚ ਵਿਟਾਮਿਨ ਸੀ ਬਹੁਤ ਮਾਤਰਾ ‘ਚ ਪਾਇਆ ਜਾਂਦਾ ਹੈ। ਗੁਲਕੰਦ ਰੋਜ਼ ਖਾਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਰੋਜ਼ਾਨਾ ਇਕ ਗੁਲਾਬ ਖਾਣ ਨਾਲ ਟੀਬੀ ਦੇ ਰੋਗੀ ਨੂੰ ਬਹੁਤ ਜਲਦੀ ਆਰਾਮ ਮਿਲਦਾ ਹੈ।
4- ਗੁਲਾਬ ਦੀਆਂ ਪੱਤੀਆਂ ਨੂੰ ਗਲਿਸਰੀਨ ਪਾ ਕੇ ਪੀਸ ਲਵੋ। ਇਸ ਮਿਸ਼ਰਨ ਨੂੰ ਬੁੱਲ੍ਹਾਂ ‘ਤੇ ਲਗਾਓ। ਇਸ ਨਾਲ ਬੁੱਲ੍ਹ ਗੁਲਾਬੀ ਅਤੇ ਚਿਕਨੇ ਹੋ ਜਾਂਦੇ ਹਨ।
5- ਗੁਲਾਬ ਨਾਲ ਬਣੇ ਗੁਲਕੰਦ ‘ਚ ਗੁਲਾਬ ਦਾ ਅਰਕ ਹੁੰਦਾ ਹੈ। ਜੋ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। ਇਹ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ ਅਤੇ ਤਾਜ਼ਾ ਰੱਖਦਾ ਹੈ। ਪੇਟ ਨੂੰ ਵੀ ਠੰਡਕ ਪਹੁੰਚਾਉਂਦਾ ਹੈ। ਗੁਲਕੰਦ ਫ਼ੁਰਤੀ ਦੇਣ ਵਾਲਾ ਇਕ ਠੰਡਾ ਟਾਨਿਕ ਹੈ, ਜੋ ਥਕਾਣ, ਸੁਸਤੀ, ਮਾਸਪੇਸ਼ੀਆਂ ਦੇ ਦਰਦ ਅਤੇ ਸੜਨ ਆਦਿ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
6- ਅਰਜੁਨ ਦੀ ਛਾਲ ਅਤੇ ਦੇਸੀ ਗੁਲਾਬ ਮਿਲਾ ਕੇ ਪਾਣੀ ‘ਚ ਉਬਾਲ ਲਵੋ। ਇਹ ਕਾਢਾ ਪੀਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਖਤਮ ਹੁੰਦੀਆਂ ਹਨ। ਦਿਲ ਦੀ ਧੜਕਣ ਵਧ ਰਹੀ ਹੋਵੇ ਤਾਂ ਸੁੱਕੀਆਂ ਪੰਖੁੜੀਆਂ ਉਬਾਲ ਕੇ ਪੀਵੋ।
7- ਅੰਤੜੀਆਂ ‘ਚ ਜ਼ਖਮ ਹੋਣ ਤਾਂ 100 ਗ੍ਰਾਮ ਮੁਲੇਟੀ, 50 ਗ੍ਰਾਮ ਗੁਲਾਬ ਦੀਆਂ ਸੁੱਕੀਆਂ ਹੋਈਆਂ ਪੱਤੀਆਂ ਤਿੰਨਾਂ ਨੂੰ ਮਿਲਾ ਕੇ ਪੀਸ ਲਵੋ। ਰੋਜ਼ਾਨਾ ਇਸ ਚੂਰਨ ਨੂੰ 10 ਗ੍ਰਾਮ ਦੀ ਮਾਤਰਾ ‘ਚ ਲਵੋ।
8- ਗੁਲਕੰਦ ‘ਚ ਵਿਟਾਮਿਨ ਸੀ, ਈ ਅਤੇ ਬੀ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਭੋਜਨ ਤੋਂ ਬਾਅਦ ਗੁਲਕੰਦ ਖਾਣ ਨਾਲ ਪਾਚਣ ਨਾਲ ਜੁੜੀਆਂ ਸਮੱਸਿਆ ਦੂਰ ਹੋ ਜਾਂਦੀਆਂ ਹਨ।
9- ਗੁਲਕੰਦ ‘ਚ ਚੰਗੀ ਮਾਤਰਾ ‘ਚ ਐਂਟੀਆਕਸੀਡੈਂਟ ਹੁੰਦੇ ਹਨ। ਜੋ ਸਰੀਰ ਦੀ ਰੋਗ ਵਿਰੋਧੀ ਸਮਰੱਥਾ ਵਧਾਉਂਦੇ ਹਨ। ਚਮੜੀ ਲਈ ਵੀ ਇਹ ਬਹੁਤ ਫ਼ਾਇਦੇਮੰਦ ਹੈ। ਇਸ ‘ਚ ਐਂਟੀਬੈਕਟੀਰੀਅਲ ਗੁਣ ਹਨ, ਜੋ ਚਮੜੀ ਦੀਆਂ ਸਮੱਸਿਆਵਾਂ ਮਿਟਾਉਂਦੇ ਹਨ।
10- ਛੋਟੀਆਂ-ਛੋਟੀਆਂ ਫ਼ਿਣਸੀਆਂ ਹੋ ਰਹੀਆਂ ਹੋਣ ਤਾਂ ਗੁਲਕੰਦ ਦਾ ਸੇਵਨ ਕਰੋ, ਫ਼ਿਣਸੀਆਂ ਖਤਮ ਹੋ ਜਾਂਦੀਆਂ ਹਨ। ਬੱਚਿਆਂ ਦੇ ਪੇਟ ‘ਚ ਕੀੜੇ ਹੋਣ ‘ਤੇ ਬਾਈਵਿਡਿੰਗ ਦਾ ਚੂਰਨ ਗੁਲਕੰਦ ‘ਚ ਮਿਲਾ ਕੇ ਇਕ-ਇਕ ਚਮਚ ਸਵੇਰੇ-ਸ਼ਾਮ 15 ਦਿਨਾਂ ਤੱਕ ਲਵੋ। ਪੇਟ ਦੇ ਕੀੜੇ ਖਤਮ ਹੋ ਜਾਣਗੇ।
11- ਅੱਖਾਂ ‘ਚ ਗਰਮੀ ਕਾਰਨ ਸੜਨ ਹੋ ਜਾਂ ਧੂਲ-ਮਿੱਟੀ ਨਾਲ ਅੱਖਾਂ ‘ਚ ਤਕਲੀਫ਼ ਹੋਵੇ ਤਾਂ ਗੁਲਾਬ ਜਲ ਨਾਲ ਅੱਖਾਂ ਧੋਣ ‘ਤੇ ਆਰਾਮ ਮਿਲਦਾ ਹੈ। ਰਤੌਂਧੀ ਨਾਮੀ ਅੱਖਾਂ ਦੇ ਰੋਗ ਲਈ ਗੁਲਾਬ ਜਲ ਅਚੂਕ ਦਵਾਈ ਦਾ ਕੰਮ ਕਰਦਾ ਹੈ।
12- ਗੁਲਾਬ ਦੀਆਂ ਪੱਤੀਆਂ ਨੂੰ ਸੁਕਾ ਕੇ ਚੂਰਨ ਬਣਾ ਲਵੋ। ਇਸ ਚੂਰਨ ਨੂੰ ਚੇਚਕ ਦੇ ਰੋਗੀ ਦੇ ਬਿਸਤਰ ‘ਤੇ ਪਾਉਣ ਨਾਲ ਉਸ ਨੂੰ ਠੰਡਕ ਅਤੇ ਆਰਾਮ ਮਿਲਦਾ ਹੈ।
13- ਗੁਲਾਬ ਨੂੰ ਪੀਸ ਕੇ ਲੇਪ ਬਣਾ ਕੇ ਸਿਰ ‘ਤੇ ਲਗਾਉਣ ਨਾਲ ਸਿਰ ਦਰਦ ਥੋੜ੍ਹੀ ਦੇਰ ‘ਚ ਗਾਇਬ ਹੋ ਜਾਂਦਾ ਹੈ।
14- ਭੋਜਨ ਤੋਂ ਬਾਅਦ ਪਾਨ ‘ਚ ਗੁਲਕੰਦ ਪਾ ਕੇ ਖਾਣਾ ਚਾਹੀਦਾ। ਇਸ ਨਾਲ ਸਾਹ ਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਖਾਣਾ ਵੀ ਹਜ਼ਮ ਹੋ ਜਾਂਦਾ ਹੈ।










