ਤੁਸੀਂ ਆਪਣੀ ਚਮੜੀ ਦਾ ਬਹੁਤ ਖਿਆਲ ਰੱਖਦੇ ਹੋ ਪਰ ਅੱਖਾਂ ਦੇ ਮਾਮਲੇ ‘ਚ ਲਾਪਰਵਾਹੀ ਵਰਤ ਦਿੰਦੇ ਹੋ, ਜੋ ਤੁਹਾਨੂੰ ਸਾਰੀ ਦੁਨੀਆ ਦੀ ਖੂਬਸੂਰਤੀ ਦਿਖਾਉਂਦੀਆਂ ਹਨ। ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਸਦਾ ਲਈ ਚੰਗਾ ਬਣਾਈ ਰੱਖਣ ਲਈ ਖਾਣ-ਪੀਣ ‘ਚ ਉੱਚਿਤ ਭੋਜਨਾਂ ਨੂੰ ਸ਼ਾਮਲ ਕਰੋ। ਅੱਖਾਂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋ। ਅੱਖਾਂ ਨੂੰ ਧੁੱਪ, ਧੂੜ-ਮਿੱਟੀ ਤੋਂ ਬਚਾਓ। ਅੱਖਾਂ ‘ਚ ਠੰਡੇ ਪਾਣੀ ਦੇ ਛਿੱਟੇ ਮਾਰੋ ਤਾਂ ਕਿ ਉਸ ‘ਚ ਭਰੀ ਧੂੜ-ਮਿੱਟੀ ਨਿਕਲ ਜਾਵੇ। ਅਜਿਹੇ ਕਈ ਤਰ੍ਹਾਂ ਦੇ ਵਿਟਾਮਿਨ ਵੀ ਹੁੰਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲਦਾ ਹੈ ਅਤੇ ਰੋਸ਼ਨੀ ਤੇਜ਼ ਹੁੰਦੀ ਹੈ। ਇਨ੍ਹਾਂ ਸਾਰੇ ਵਿਟਾਮਿਨਾਂ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ।
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਖਾਧ ਪਦਾਰਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ਼ ਹੋਵੇਗੀ।
1- ਬਾਦਾਮ ਦੁੱਧ- ਹਫ਼ਤੇ ‘ਚ 3 ਵਾਰ ਬਾਦਾਮ ਵਾਲਾ ਦੁੱਧ ਪੀਵੋ। ਇਸ ‘ਚ ਵਿਟਾਮਿਨ ਈ ਹੁੰਦਾ ਹੈ ਜੋ ਅੱਖਾਂ ਦੇ ਵਿਕਾਰ ਦੂਰ ਕਰਨ ‘ਚ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਚਮੜੀ ‘ਚ ਚਮਕ ਆ ਜਾਂਦੀ ਹੈ। ਤੁਸੀਂ ਦੁੱਧ ‘ਚ ਕਾਲੀ ਮਿਰਚ ਦਾ ਪਾਊਡਰ ਵੀ ਪਾ ਸਕਦੇ ਹੋ।
2- ਗਾਜਰ ਦਾ ਜੂਸ- ਸਰਦੀਆਂ ‘ਚ ਗਾਜਰ ਚੰਗੀ ਹੁੰਦੀ ਹੈ। ਗਾਜਰ ਦਾ ਜੂਸ ਦਿਨ ‘ਚ ਇਕ ਵਾਰ ਪੀ ਲਵੋ। ਤੁਸੀਂ ਚਾਹੋ ਤਾਂ ਇਸ ‘ਚ ਪਿੱਸਿਆ ਹੋਇਆ ਨਾਰੀਅਲ ਅਤੇ ਇਕ ਚਮਚ ਸ਼ਹਿਰ ਵੀ ਮਿਲਾ ਲਵੋ।
3- ਆਂਵਲਾ ਦੁੱਧ- ਆਂਵਲੇ ਦਾ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਸੀ। ਤੁਹਾਨੂੰ ਇਸ ਨੂੰ ਖਾਲੀ ਪੇਟ ਪੀਣਾ ਚਾਹੀਦਾ। ਇਸ ਨਾਲ ਅੱਖਾਂ ਦੀ ਰੋਸ਼ਨੀ ਚੰਗੀ ਹੋ ਜਾਂਦੀ ਹੈ ਅਤੇ ਇਸ ਨਾਲ ਭਾਰ ਵੀ ਘੱਟਦਾ ਹੈ।
4- ਅਰੰਡੀ ਦੇ ਤੇਲ ਦੀਆਂ ਬੂੰਦਾਂ- ਅੱਖਾਂ ਦੀ ਰੋਸ਼ਨੀ ਚੰਗੀ ਕਰਨ ਲਈ ਅਰੰਡੀ ਦੇ ਤੇਲ ਦੀ ਇਕ-ਇਕ ਬੂੰਦ ਅੱਖਾਂ ‘ਚ ਪਾਓ। ਜੇਕਰ ਅੱਖਾਂ ‘ਚ ਖਾਰਸ਼ ਹੋਵੇ ਤਾਂ ਇਸ ਦੀ ਵਰਤੋਂ ਨਾ ਕਰੋ।
5- ਵਿਟਾਮਿਨ ਈ ਫ਼ੂਡ- ਮੱਛੀ, ਬਾਦਾਮ, ਗਾਜਰ, ਅੰਡਾ, ਸੂਰਜਮੁਖੀ ਦੇ ਬੀਜ, ਪਪੀਤਾ ਇਹ ਸਾਰੇ ਵਿਟਾਮਿਨ ਦੇ ਸਰੋਤ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਅੱਖਾਂ ਬਹੁਤ ਚੰਗੀਆਂ ਰਹਿੰਦੀਆਂ ਹਨ। ਇਨ੍ਹਾਂ ਦੇ ਸੇਵਨ ਦੀ ਆਦਤ ਪਾ ਲਵੋ ਅਤੇ ਆਪਣੀ ਰੋਜ਼ ਦੀ ਖੁਰਾਕ ‘ਚ ਇਨ੍ਹਾਂ ਨੂੰ ਸ਼ਾਮਲ ਕਰੋ।
6- ਵਿਟਾਮਿਨ ਏ ਫ਼ੂਡ- ਅਮਰੂਦ, ਸੰਤਰੇ, ਅਨਾਨਾਸ, ਲਾਲ ਅਤੇ ਹਰੀ ਮਿਰਚ ਅਤੇ ਸ਼ਿਮਲਾ ਮਿਰਚ ‘ਚ ਵਿਟਾਮਿਨ ਏ ਕਾਫ਼ੀ ਮਾਤਰਾ ‘ਚ ਹੁੰਦਾ ਹੈ। ਇਨ੍ਹਾਂ ਨੂੰ ਖਾਓ, ਤਾਂ ਕਿ ਤੁਹਾਡੀਆਂ ਅੱਖਾਂ ਹਮੇਸ਼ਾ ਚੰਗੀਆਂ ਰਹਿਣ ਅਤੇ ਕਦੇ ਉਨ੍ਹਾਂ ‘ਤੇ ਚਮਸ਼ਾ ਨਾ ਲੱਗੇ।
7- ਵਿਟਾਮਿਨ ਸੀ ਫ਼ੂਡ- ਤਰਬੂਜ, ਦੁੱਧ, ਟਮਾਟਰ, ਅੰਗੂਰ ‘ਚ ਵਿਟਾਮਿਨ ਸੀ ਹੁੰਦਾ ਹੈ, ਜੋ ਅੱਖਾਂ ਨੂੰ ਹਮੇਸ਼ਾ ਕੂਲ ਰੱਖਦਾ ਹੈ। ਇਸ ਲਈ ਇਨ੍ਹਾਂ ਦਾ ਸੇਵਨ ਵੀ ਜ਼ਰੂਰੀ ਹੁੰਦਾ ਹੈ।











