ਛੱਠ ਵਰਤ ਰੱਖਣ ਵਾਲਿਆਂ ਨੂੰ ਸੌਗਾਤ, ਦਿੱਲੀ ’ਚ ਸਵੇਰੇ 4.30 ਵਜੇ ਤੋਂ ਸ਼ੁਰੂ ਹੋਵੇਗਾ ਮੈਟਰੋ ਦਾ ਸੰਚਾਲਨ

ਨਵੀਂ ਦਿੱਲੀ : ਛੱਠ ਪੂਜਾ ਦੌਰਾਨ ‘ਊਸ਼ਾ ਅਰਘ’ ਦੇਣ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 16 ਨਵੰਬਰ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਆਪਣੇ ਨੈੱਟਵਰਕ ਦੇ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਮੈਟਰੋ ਸੇਵਾਵਾਂ ਸਵੇਰੇ 06:00 ਵਜੇ ਦੀ ਬਜਾਏ ਸਵੇਰੇ 04:30 ਵਜੇ ਤੋਂ ਸ਼ੁਰੂ ਕਰੇਗਾ।
ਆਮ ਦਿਨਾਂ ਦੇ ਮੁਕਾਬਲੇ ਡੇਢ ਘੰਟਾ ਪਹਿਲਾਂ ਸ਼ੁਰੂ ਹੋਣ ਵਾਲੀਆਂ ਮੈਟਰੋ ਸੇਵਾਵਾਂ ਸਾਰੀਆਂ ਲਾਈਨਾਂ ’ਤੇ ਸ਼ੁਰੂਆਤੀ ਸਮੇਂ ਦੌਰਾਨ 15 ਮਿੰਟ ਦੇ ਵਕਫੇ ’ਤੇ ਉਪਲਬਧ ਰਹਿਣਗੀਆਂ। ਇਸ ਤੋਂ ਬਾਅਦ ਰੇਲ ਗੱਡੀਆਂ ਦਾ ਸੰਚਾਲਨ ਦਿਨ ਦੀ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਹੋਵੇਗਾ। ਟਰਾਂਸਪੋਰਟ ਮੰਤਰੀ ਪੰਕਜ ਕੁਮਾਰ ਨੇ ਇਹ ਐਲਾਨ ਕੀਤਾ। ਡੀ. ਐੱਮ. ਆਰ. ਸੀ. ਨੇ ‘ਐਕਸ’ ’ਤੇ ਇਕ ਪੋਸਟ ’ਚ ਦੱਸਿਆ ਕਿ ਸੋਮਵਾਰ ਲਈ ਇਹ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।