ਦੁਬਈ – ਇਜ਼ਰਾਈਲ ਵੱਲੋਂ ਸ਼ੁੱਕਰਵਾਰ ਨੂੰ ਮੱਧ ਗਾਜ਼ਾ ’ਚ ਟੈਂਕ ਨਾਲ ਕੀਤੀ ਗਈ ਗੋਲਾਬਾਰੀ ’ਚ 12 ਸਾਲਾ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਅਲ-ਅਕਸਾ ਮਾਰਟਰਜ਼ ਹਸਪਤਾਲ ਦੇ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਜ਼ਰਾਈਲੀ ਗੋਲਾਬਾਰੀ ’ਚ ਮਾਰੇ ਗਏ ਲੋਕਾਂ ’ਚ ਬੱਚੇ ਦਾ ਪਿਤਾ ਵੀ ਸ਼ਾਮਲ ਹੈ।
ਹਸਪਤਾਲ ਨੇ ਦੱਸਿਆ ਕਿ ਦੀਰ ਅਲ-ਬਲਾਹ ਸ਼ਹਿਰ ਦੇ ਪੂਰਬੀ ਹਿੱਸੇ ’ਚ ਟੈਂਕ ਨਾਲ ਕੀਤੀ ਗਈ ਗੋਲਾਬਾਰੀ ’ਚ 20 ਹੋਰ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਬੱਚੇ ਹਨ। ਇਜ਼ਰਾਈਲ ਦੀ ਫੌਜ ਵੱਲੋਂ ਇਸ ਮਾਮਲੇ ’ਚ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।















