ਲੋਢਾ ਵਰਗੀਆਂ ਸਿਫ਼ਾਰਿਸ਼ਾਂ ਹੋਰ ਖੇਡਾਂ ‘ਚ ਵੀ ਜ਼ਰੂਰੀ: ਆਜ਼ਾਦ

sports-news-300x150ਨਾਗਪੁਰ: ਸੁਪਰੀਮ ਕੋਰਟ ਤੋਂ ਨਿਯੁਕਤ ਆਰ.ਐੱਲ. ਲੋਢਾ ਕਮੇਟੀ ਦੀ ਬੀ.ਸੀ.ਸੀ.ਆਈ. ਲਈ ਕੀਤੀ ਗਈ ਸਿਫ਼ਾਰਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਭਾਜਪਾ ਦੇ ਮੁਅੱਤਲ ਸੰਸਦ ਕੀਰਤੀ ਆਜ਼ਾਦ ਨੇ ਸੁਝਾਅ ਦਿੱਤਾ ਕਿ ਦੇਸ਼ ਦੇ ਹੋਰ ਖੇਡ ਸੰਸਥਾਵਾਂ ਲਈ ਵੀ ਇਸ ਵਾਂਗ ਪ੍ਰਸਤਾਵ ਹੋਣੇ ਚਾਹੀਦੇ ਹਨ। ਆਜ਼ਾਦ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ”ਬੀ. ਸੀ.ਸੀ.ਆਈ. ਇੱਕ ਵਿਗੜੇ ਹੋਏ ਬੱਚੇ ਵਾਂਗ ਹੈ ਜੋ ਇੱਕੋ ਖਿਡੌਣੇ ਨਾਲ ਖੇਡਣ ਦਾ ਆਦੀ ਹੈ ਅਤੇ ਉਹ ਹੈ ਕ੍ਰਿਕਟ, ਉਹ ਇਸ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਉਹ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਦਾ ਵਿਰੋਧ ਕਰ ਰਹੇ ਹਨ।” ਲੋਢਾ ਕਮੇਟੀ ਨੂੰ ਸੁਪਰੀਮ ਕੋਰਟ ਨੇ ਨਿਯੁਕਤ ਕੀਤਾ ਸੀ। ਕਮੇਟੀ ਨੇ ਭਾਰਤੀ ਕ੍ਰਿਕਟ ‘ਚ ਅਰਥ ਸ਼ਾਸ਼ਤਰੀ ਬਦਲਾਅਵਾਂ ਦੀ ਸਿਫ਼ਾਰਿਸ਼ ਕੀਤੀ ਹੈ।