ਜ਼ੀਰਾ : ਮੋਗਾ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਜਿੱਥੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ਵਿਖੇ ਬੀਤੇ ਦਿਨ ਛਾਪੇਮਾਰੀ ਕੀਤੀ ਸੀ, ਉੱਥੇ ਹੀ ਹੁਣ ਈ. ਡੀ. ਦੀ ਟੀਮ ਮੋਗਾ ਪੁੱਜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਦੀ ਟੀਮ ਵਲੋਂ ਇੱਥੇ ਇਕ ਪਟਵਾਰੀ ਦੇ ਘਰ ਛਾਪੇਮਾਰੀ ਜਾ ਰਹੀ ਹੈ।
ਈ. ਡੀ. ਦੀਆਂ ਕਈ ਗੱਡੀਆਂ ਘਰ ਦੇ ਬਾਹਰ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਇਹ ਛਾਪੇਮਾਰੀ ਪਿਛਲੇ 24 ਘੰਟਿਆਂ ਤੋਂ ਚੱਲ ਰਹੀ ਹੈ। ਇਹ ਛਾਪੇਮਾਰੀ ਕਿਸ ਕਾਰਨ ਕੀਤੀ ਜਾ ਰਹੀ ਹੈ, ਫਿਲਹਾਲ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਈ. ਡੀ. ਵਲੋਂ ਵਿਧਾਇਕਾਂ ਤੇ ਘਰ ਅਤੇ ਰਿਸ਼ਤੇਦਾਰਾਂ ਸਣੇ ਪੰਜਾਬ ਦੇ ਕਰੀਬ 7 ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਟੀਮ ਵਲੋਂ ਜ਼ੀਰਾ ਵਿਖੇ ਰੇਡ ਕੀਤੀ ਗਈ ਹੈ।















