ਪੰਜਾਬ ‘ਚ ਜ਼ਿੰਦਾ ਰਹਿਣ ਲਈ ਹਰ ਵਿਅਕਤੀ ਨੂੰ ਦੇਣਾ ਪੈਂਦਾ ਹੈ ‘ਪੈਰੇਲਲ ਗੁੰਡਾ ਟੈਕਸ’ : ਤਰੁਣ ਚੁੱਘ

ਨਵੀਂ ਦਿੱਲੀ – ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਮੰਗਲਵਾਰ ਨੂੰ ਪੰਜਾਬ ‘ਚ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਉਸ ‘ਤੇ ਗੈਂਗ ਕਲਚਰ, ਮਾਫੀਆ ਅਤੇ ਜ਼ਬਰਨ ਵਸੂਲੀ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਇਆ। ਰਾਸ਼ਟਰੀ ਰਾਜਧਾਨੀ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਚੁੱਘ ਨੇ ਕਿਹਾ,”ਪੰਜਾਬ ‘ਚ, ਭਗਵੰਤ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਪੂਰੇ ਸੂਬੇ ‘ਚ ਲਗਾਤਾਰ ਗੈਂਗ ਕਲਚਰ, ਮਾਫੀਆ ਅਤੇ ਜ਼ਬਰਨ ਵਸੂਲੀ ਦੇ ਕਲਚਰ ਨੂੰ ਉਤਸ਼ਾਹ ਦੇ ਰਹੀ ਹੈ।”
ਉਨ੍ਹਾਂ ਦੋਸ਼ ਲਗਾਇਆ,”ਉਹ ਅਪਰਾਧਕ ਗਤੀਵਿਧੀਆਂ, ਮਾਫੀਆ ਅਤੇ ਗੈਂਗਸਟਰਾਂ ਨੂੰ ਸੰਸਥਾਗਤ ਰੂਪ ਦੇ ਰਹੇ ਹਨ, ਜਿਸ ਕਾਰਨ ਅੱਜ ਪੂਰਾ ਪੰਜਾਬ ਰਾਜ ਡਰ ਦੇ ਮਾਹੌਲ ‘ਚ ਜੀ ਰਿਹਾ ਹੈ। ਇਸ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ‘ਚ ਪਹਿਲੀ ਵਾਰ ਸੰਗਠਿਤ ਜ਼ਬਰਨ ਵਸੂਲੀ ਸ਼ੁਰੂ ਹੋਈ ਹੈ। ਚੁੱਘ ਨੇ ਕਿਹਾ ਕਿ ਇਸ ਦੇ ਨਤੀਜੇ ਹਰ ਵਰਗ ‘ਚ ਦਿਖਾਈ ਦੇ ਰਹੇ ਹਨ,”ਪੰਜਾਬ ‘ਚ ਹਰ ਉਦਯੋਗਤੀ, ਹਰ ਵਪਾਰੀ, ਹਰ ਡਾਕਟਰ, ਹਰ ਹਸਪਤਾਲ ਪ੍ਰਸ਼ਾਸਨ, ਹਰ ਵਕੀਲ, ਹਰ ਵੱਡੇ ਕਿਸਾਨ, ਇੱਥੋਂ ਤੱਕ ਕਿ ਨਵੀਂ ਗੱਡੀ ਖਰੀਦਣ ਵਾਲੇ ਕਿਸੇ ਵੀ ਵਿਅਕਤੀ ਨੂੰ ਫੋਨ ਆਉਂਦਾ ਹੈ। ਇਨ੍ਹਾਂ ਫੋਨ ਰਾਹੀਂ ਜ਼ਬਰਨ ਵਸੂਲੀ ਲਈ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।”
ਰਾਜ ‘ਚ ਇਕ ਸਮਾਨ ਵਿਵਸਥਾ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ,”ਗੈਂਗਸਟਰ ਲਗਾਤਾਰ ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਕਰ ਰਹੇ ਹਨ। ਜ਼ਿੰਦਾ ਰਹਿਣ ਅਤੇ ਸੁਰੱਖਿਅਤ ਰਹਿਣ ਲਈ ਹਰ ਵਿਅਕਤੀ ਨੂੰ ‘ਪੈਰੇਲਲ ਗੁੰਡਾ ਟੈਕਸ’ ਦੇਣਾ ਪੈਂਦਾ ਹੈ… ਪੰਜਾਬ ‘ਚ ਇਕ ਸਮਾਨਾਂਤਰ ਅਰਥਵਿਵਸਥਾ ਚੱਲ ਰਹੀ ਹੈ। ਪੰਜਾਬ ‘ਚ ਇਕ ਸਮਾਨਾਂਤਰ ਸਰਕਾਰੀ ਵਿਵਸਥਾ ਹੈ। ਲੋਕ ਬੇਬੱਸ ਹਨ।” ਉਨ੍ਹਾਂ ਅੱਗੇ ਕਿਹਾ,”ਲੋਕ ਆਪਣੇ ਪਰਿਵਾਰਾਂ, ਆਪਣੇ ਬੱਚਿਆਂ, ਆਪਣੇ ਕਾਰੋਬਾਰ ਅਤੇ ਆਪਣੇ ਘਰਾਂ ਨੂੰ ਲੈ ਕੇ ਡਰੇ ਹੋਏ ਹਨ। ਫਰਵਰੀ 2022 ‘ਚ ਮਾਹੌਲ ਅਜਿਹਾ ਹੋ ਗਿਆ ਹੈ ਕਿ ਗੈਂਗਸਟਰ, ਮਾਫੀਆ ਅਤੇ ਜ਼ਬਰਨ ਵਸੂਲੀ ਕਰਨ ਵਾਲੇ ਲੋਕ ਭਗਵੰਤ ਮਾਨ ਦੀ ਸਰਕਾਰ ਦਾ ਹਿੱਸਾ ਬਣ ਗਏ ਹਨ।”
ਉਨ੍ਹਾਂ ਕਿਹਾ ਕਿ ਗੈਂਗਸਟਰ ਪਿਛੋਕੜ ਵਾਲੇ ਜਿਸ ਵਿਅਕਤੀ ਤੋਂ ਕਦੇ ਪੰਜਾਬ ਦੀ ਜਨਤਾ ਡਰਦੀ ਸੀ, ਉਸ ਨੂੰ ਹੀ ‘ਆਪ’ ‘ਚ ਸ਼ਾਮਲ ਕਰ ਕੇ ਸਿਆਸੀ ਮੰਚ ਦਿੱਤਾ ਜਾ ਰਿਹਾ ਹੈ। ਇਹੀ ਹੈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਅਸਲੀ ‘ਬਦਲਾਅ’ ਵਾਲੀ ਰਾਜਨੀਤੀ। ਜਿਸ ਪੰਜਾਬ ਨੂੰ ਗੈਂਗਸਟਰਾਂ ਅਤੇ ਮਾਫ਼ੀਆ ਰਾਜ ਤੋਂ ਮੁਕਤ ਕਰਨ ਦਾ ਦਾਅਵਾ ਕੀਤਾ ਸੀ, ਅੱਜ ਉਸੇ ਪੰਜਾਬ ‘ਚ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਜਾ ਰਹੀ ਹੈ।
ਚੁੱਘ ਨੇ ਇਕ ਤਸਵੀਰ ਦਿਖਾਉਂਦੇ ਹੋਏ ਦੋਸ਼ ਲਗਾਇਆ ਕਿ ਅਪਰਾਧਕ ਪਿਛੋਕੜ ਵਾਲਾ ਇਕ ਵਿਅਕਤੀ ਭਾਜਪਾ ਨੂੰ ਡਰਾਉਣ ਲਈ ਉਨ੍ਹਾਂ ਦੇ ਘਰ ਦਾ ਹਿੱਸਾ ਸੀ। ਉਨ੍ਹਾਂ ਕਿਹਾ,”ਮੈਂ ਤੁਹਾਨੂੰ ਇਕ ਫੋਟੋ ਦਿਖਾ ਰਿਹਾ ਹਾਂ। ਇਹ ਮੇਰੇ ਘਰ ਦੇ ਬਾਹਰ ਹੋ ਰਿਹਾ ਇਕ ਪ੍ਰਦਰਸ਼ਨ ਹੈ… ਜਿਸ ਵਿਅਕਤੀ ਦੇ ਹੱਥ ‘ਚ ਆਮ ਆਦਮੀ ਪਾਰਟੀ ਦਾ ਝੰਡਾ ਹੈ… ਉਸ ਦਾ ਨਾਂ ਕਮਲ ਬੋਰੀ ਹੈ.. ਮੈਂ ਉਸ ਦੇ ਅਪਾਰਾਧਾਂ ਦੀ ਇਕ ਲੰਬੀ ਸੂਚੀ ਬਣਾਈ ਹੈ… ਪੰਜਾਬ ਪੁਲਸ ਦਾ ਮੰਨਣਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਮਾਫ਼ੀਆ ਦਾ ਕੰਮ ਕਰਦਾ ਹੈ, ਇਕ ਗੈਂਗ ਚਲਾਉਂਦਾ ਹੈ ਅਤੇ ਜ਼ਬਰਨ ਵਸੂਲੀ ਕਰਦਾ ਹੈ।”