ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ! ਜਨਮ ਦਿਨ ਮਨਾ ਰਹੇ ਨੌਜਵਾਨਾਂ ‘ਤੇ ਫਾਇਰਿੰਗ

ਮੋਹਾਲੀ- ਮੋਹਾਲੀ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੋਹਾਲੀ ਦੇ ਪਿੰਡ ਖੇੜਾ ‘ਚ ਜਨਮ ਦਿਨ ਮਨਾ ਰਹੇ ਕੁਝ ਨੌਜਵਾਨਾਂ ਨਾਲ ਦੋ ਬਾਈਕਾਂ ‘ਤੇ ਸਵਾਰ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਇਕ ਗੋਲ਼ੀ ਸਲਮਾਨ ਦੀ ਬਾਂਹ ‘ਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਦੇ ਨਾਲ ਹੀ ਇਕ ਕੁੜੀ ਵੀ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਚਾਰੋਂ ਹਮਲਾਵਰ ਮੌਕੇ ’ਤੋਂ ਫਰਾਰ ਹੋ ਗਏ। ਹਮਲੇ ਵਿਚ ਜ਼ਖ਼ਮੀ ਸਲਮਾਨ (18) ਅਤੇ ਸੁਮਨ ਨੂੰ ਇਲਾਜ ਲਈ ਸਿਵਲ ਹਪਤਾਲ ਫੇਜ਼-6 ਵਿਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਕੁੜੀ ਦੀ ਹਾਲਕ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ। ਇਸ ਦੇ ਇਲਾਵਾ ਵਾਰਦਾਤ ਨਾਲ ਜੁੜੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ’ਤੇ ਥਾਣਾ ਫ਼ੇਜ਼-1 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਕਰੀਬ 4 ਤੋਂ 5 ਰਾਊਂਡ ਫਾਇਰ ਕੀਤੇ ਗਏ।
ਜਨਮ ਦਿਨ ਦੀ ਪਾਰਟੀ ਮਨ੍ਹਾ ਰਹੇ ਸਨ ਨੌਜਵਾਨ
ਜਾਣਕਾਰੀ ਮੁਤਾਬਕ ਘਟਨਾ ਐਤਵਾਰ ਦੇਰ ਰਾਤ ਮੋਹਾਲੀ ਦੇ ਪਿੰਡ ਖੇੜਾ ਨੇੜੇ ਵਾਪਰੀ। ਇਥੇ ਕੁਝ ਨੌਜਵਾਨ ਜਨਮ ਦਿਨ ਮਨ੍ਹਾ ਰਹੇ ਸਨ। ਕੇਕ ਕੱਟਿਆ ਜਾ ਰਿਹਾ ਸੀ। ਇਸੇ ਦੌਰਾਨ ਸਲਮਾਨ ਵੀ ਉਥੇ ਪਹੁੰਚਿਆ ਸੀ। ਇਸ ਮੌਕੇ ਕੁਝ ਨੌਜਵਾਨ ਉਥੇ ਆਏ ਅਤੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਵੇਖਦੇ ਹੀ ਵੇਖਦੇ ਮਾਮਲਾ ਇੰਨਾ ਵੱਧ ਗਿਆ ਅਤੇ ਫਾਇਰਿੰਗ ਦੇ ਨਾਲ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ।
ਚੰਡੀਗੜ੍ਹ ਦੀ ਰਹਿਣ ਵਾਲੀ ਹੈ ਜ਼ਖ਼ਮੀ ਕੁੜੀ
ਫਾਇਰਿੰਗ ਦੌਰਾਨ ਇਕ ਗੋਲ਼ੀ ਸਲਮਾਨ ਦੀ ਬਾਂਹ ਵਿਚ ਲੱਗੀ। ਸਲਮਾਨ ਦੇ ਭਰਾ ਮੁਤਾਬਕ ਉਹ ਅਤੇ ਸੁਮਨ ਦੋਵੇਂ ਇਕੱਠੇ ਉਥੇ ਗਏ ਸਨ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਸ ਦੇ ਨਾਲ ਅਤੇ ਕਿਸ ਵਜ੍ਹਾ ਨਾਲ ਉਥੇ ਪਹੁੰਚੇ ਸਨ। ਸੁਮਨ ਚੰਡੀਗੜ੍ਹ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।