ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ ‘ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਚੰਡੀਗੜ੍ਹ : ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ (ਸੀ. ਐੱਸ. ਸੀ. ਐੱਲ.) ਅਤੇ ਚੰਡੀਗੜ੍ਹ ਨਗਰ ਨਿਗਮ ਦੇ ਬੈਂਕ ਖ਼ਾਤਿਆਂ ਤੋਂ ਪੈਸਿਆਂ ਦੇ ਹੇਰਾਫੇਰੀ ਦੇ ਮਾਮਲੇ ‘ਚ ਸੀ. ਬੀ. ਆਈ. ਨੇ ਵੱਡੀ ਕਾਰਵਾਈ ਕੀਤੀ ਹੈ। ਸੀ. ਬੀ. ਆਈ. ਨੇ ਵੀਰਵਾਰ ਨੂੰ ਚੰਡੀਗੜ੍ਹ ਅਤੇ ਲੁਧਿਆਣਾ ਦੇ ਕੁੱਲ 5 ਟਿਕਾਣਿਆਂ ‘ਤੇ ਇਕੱਠੀ ਛਾਪੇਮਾਰੀ ਕੀਤੀ। ਜਿਨ੍ਹਾਂ ਟਿਕਾਣਿਆਂ ‘ਤੇ ਛਾਪਾ ਮਾਰਿਆ ਗਿਆ, ਉਨ੍ਹਾਂ ‘ਚ ਸੀ. ਐੱਸ. ਸੀ. ਐੱਲ ਦੇ ਮੁਲਾਜ਼ਮ ਰਹੇ ਅਨੁਭਵ ਮਿਸ਼ਰਾ ਦੇ ਫਰਜ਼ੀ ਲੈਣ-ਦੇਣ ਦਾ ਲਾਭ ਲੈਣ ਵਾਲੇ ਸ਼ੱਕੀਆਂ ਦੀਆਂ ਰਿਹਾਇਸ਼ਾਂ, ਉਨ੍ਹਾਂ ਦੇ ਕਾਰੋਬਾਰੀ ਟਿਕਾਣਿਆਂ ਅਤੇ ਜਾਂਚ ਨਾਲ ਜੁੜੀਆਂ ਨਿੱਜੀ ਕੰਪਨੀਆਂ ਸ਼ਾਮਲ ਹਨ।
ਰੇਡ ਦੌਰਾਨ ਕੀ-ਕੀ ਮਿਲਿਆ?
ਸੀ. ਬੀ. ਆਈ. ਦੀਆਂ ਟੀਮਾਂ ਨੇ ਰੇਡ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਇਲੈਕਟ੍ਰਾਨਕ ਉਪਕਰਨ ਜ਼ਬਤ ਕੀਤੇ ਹਨ। ਇਨ੍ਹਾਂ ‘ਚ ਸਟੋਰੇਜ ਡਿਵਾਈਸ, ਡਿਜੀਟਲ ਸਿਗਨੈਚਰ ਅਤੇ ਕਈ ਇਲੈਕਟ੍ਰਾਨਿਕ ਡਿਵਾਈਜ਼, ਜਾਇਦਾਦ ਨਾਲ ਜੁੜੇ ਕਾਗਜ਼ਾਤ ਅਤੇ ਬੈਂਕ ਅਤੇ ਪੈਸਿਆਂ ਦੇ ਲੈਣ-ਦੇਣ ਦੇ ਰਿਕਾਰਡ ਸ਼ਾਮਲ ਹਨ।
ਜਬ਼ਤ ਕੀਤੇ ਗਏ ਸਾਰੇ ਡਿਜੀਟਲ ਅਤੇ ਕਾਗਜ਼ੀ ਰਿਕਾਰਡਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪੂਰਾ ਮਾਮਲਾ ਆਈ. ਡੀ. ਐੱਸ. ਸੀ. ਫਰਸਟ ਬੈਂਕ (ਸੈਕਟਰ-32, ਚੰਡੀਗੜ੍ਹ) ਨਾਲ ਜੁੜਿਆ ਇਕ ਬਹੁਤ ਵੱਡਾ ਬੈਂਕਿੰਗ ਫਰਾਡ ਹੈ।