25 ਮਈ ਨੂੰ 131 ਪਦਮ ਪੁਰਸਕਾਰ ਪ੍ਰਦਾਨ ਕਰਨਗੇ ਰਾਸ਼ਟਰਪਤੀ ਮੁਰਮੂ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ 25 ਮਈ ਨੂੰ ਸਾਲ 2026 ਦੇ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਗ੍ਰਹਿ ਮੰਤਰਾਲਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲਾ ਅਨੁਸਾਰ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਹੋਣ ਵਾਲੇ ਪਹਿਲੇ ਨਾਗਰਿਕ ਸਨਮਾਨ ਸਮਾਰੋਹ ਵਿਚ ਰਾਸ਼ਟਰਪਤੀ ਪਦਮ ਵਿਭੂਸ਼ਨ, ਪਦਮ ਭੂਸ਼ਨ ਅਤੇ ਪਦਮਸ਼੍ਰੀ ਪੁਰਸਕਾਰ ਪ੍ਰਦਾਨ ਕਰਨਗੇ।
ਇਸ ਸਾਲ ਭਾਰਤ ਸਰਕਾਰ ਨੇ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ 5 ਪਦਮ ਵਿਭੂਸ਼ਨ, 13 ਪਦਮ ਭੂਸ਼ਨ ਅਤੇ 113 ਪਦਮਸ਼੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਜੇਤੂਆਂ ਵਿਚ 19 ਔਰਤਾਂ ਸ਼ਾਮਲ ਹਨ, ਜਦਕਿ 16 ਲੋਕਾਂ ਨੂੰ ਮਰਨ ਉਪਰੰਤ ਇਹ ਸਨਮਾਨ ਦਿੱਤਾ ਜਾਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਭੁੱਲਰ ਅਤੇ ਭਾਰਤੀ ਹਾਕੀ ਟੀਮ ਨੂੰ ਕਈ ਸਟਾਰ ਖਿਡਾਰੀ ਦੇਣ ਵਾਲੇ ਹਾਕੀ ਕੋਚ ਬਲਦੇਵ ਸਿੰਘ ਵੀ ਪਦਮਸ਼੍ਰੀ ਐਵਾਰਡ ਪ੍ਰਾਪਤ ਕਰਨਗੇ।