ਪ੍ਰਧਾਨ ਮੰਤਰੀ ਕੱਲ੍ਹ ਬਠਿੰਡਾ ‘ਚ ਰੱਖਣਗੇ ਏਮਜ਼ ਦਾ ਨੀਂਹ ਪੱਥਰ

2ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 25 ਨਵੰਬਰ ਨੂੰ ਬਠਿੰਡਾ ਆ ਰਹੇ ਹਨ, ਜਿਥੇ ਉਹ ਏਮਜ਼ ਦਾ ਨੀਂਹ ਪੱਥਰ ਰੱਖਣਗੇ| ਇਸ ਤੋਂ ਇਲਾਵਾ ਉਹ ਇਥੇ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ| ਦੂਸਰੇ ਪਾਸੇ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ|