ਖੀਰਾ ਹੀਰਾ

ਖੀਰਾ ਖਾਣ ਨਾਲ ਸਰੀਰ ਦੇ ਪੌਸ਼ਟਿਕ ਤੱਤਾਂ ਦੀ ਕਮੀ ਦੇ ਨਾਲ-ਨਾਲ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਖੀਰੇ ਨੂੰ ਖਾਣ ਦੇ ਕਈ ਨੁਕਸਾਨ ਵੀ ਹਨ। ਇਸ ਲਈ ਰਾਤ ਨੂੰ ਖੀਰਾ ਖਾਣ ਤੋਂ ਅਕਸਰ ਮਨ੍ਹਾਂ ਕੀਤਾ ਜਾਂਦਾ ਹੈ। ਇਕ ਕਹਾਵਤ ਹੈ ਸਵੇਰ ਵੇਲੇ ਖੀਰਾ ਖੀਰਾ, ਦਿਨ ‘ਚ ਖੀਰਾ ਹੀਰਾ ਤੇ ਰਾਤ ‘ਚ ਖੀਰਾ ਜ਼ੀਰਾ। ਦਰਅਸਲ ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਤੁਸੀਂ ਸਵੇਰ ਸਮੇਂ ਖੀਰਾ ਖਾਂਦੇ ਹੋ ਤਾਂ ਉਸ ਦਾ ਫਾਇਦਾ ਖੀਰੇ ਦੇ ਬਰਾਬਰ ਮਿਲੇਗਾ। ਜੇਕਰ ਤੁਸੀਂ ਦਿਨ ‘ਚ ਖੀਰਾ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਲਈ ਖੀਰਾ ਹੀਰੇ ਦੇ ਬਰਾਬਰ ਕੀਮਤੀ ਹੈ ਤੇ ਜੇਕਰ ਤੁਸੀਂ ਰਾਤ ‘ਚ ਖੀਰੇ ਦਾ ਸੇਵਨ ਕਰਦੇ ਹੋ ਤਾਂ ਜੀਰੇ ਜਿੰਨ੍ਹਾਂ ਹੀ ਫਾਇਦਾ ਤਹਾਨੂੰ ਮਿਲੇਗਾ।ਇਸ ਲਈ ਖੀਰਾ ਖਾਣ ਦੀ ਸਲਾਹ ਹਮੇਸ਼ਾ ਦਿਨ ‘ਚ ਯਾਨੀ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ ‘ਚ ਖੀਰਾ ਖਾਣ ਦੀ ਸਲਾਹ ਹਮੇਸ਼ਾਂ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ ‘ਚ ਖੀਰਾ ਖਾਣ ਦੇ ਕਈ ਫਾਇਦੇ ਹਨ। ਖੀਰੇ ਨੂੰ ਵਿਟਾਮਿਨ, ਮਿਨਰਲਸ ਤੇ ਇਲੈਕਟ੍ਰੋਲਾਇਟਸ ਦਾ ਪਾਵਰਹਾਊਸ ਕਿਹਾ ਜਾਂਦਾ ਹੈ। ਤੁਸੀਂ ਸਲਾਦ, ਸੈਂਡਵਿਚ ਜਾਂ ਰਾਇਤੇ ‘ਚ ਖੀਰਾ ਖਾ ਸਕਦੇ ਹੋ। ਜਾਣਦੇ ਹਨ ਖੀਰਾ ਖਾਣ ਦੇ ਕੀ ਫਾਇਦੇ ਤੇ ਨੁਕਸਾਨ ਹਨ।ਖੀਰਾ ਖਾਣ ਦੇ ਫਾਇਦੇ ਵਜ਼ਨ ਘੱਟ ਕਰਦਾ ਹੈ-ਵਜ਼ਨ ਘੱਟ ਕਰਨ ਲਈ ਖੀਰਾ ਬਹੁਤ ਚੰਗਾ ਵਿਕਲਪ ਹੈ। ਖੀਰਾ ਖਾਣ ਨਾਲ ਢਿੱਡ ਵੀ ਭਰ ਜਾਂਦਾ ਹੈ ਤੇ ਤਹਾਨੂੰ ਭਰਪੂਰ ਪੋਸ਼ਟਿਕ ਤੱਤ ਵੀ ਮਿਲਦੇ ਹਨ। ਖੀਰੇ ‘ਚ 95 ਫੀਸਦ ਪਾਣੀ ਹੁੰਦਾ ਹੈ ਜਿਸ ਨਾਲ ਮੈਟੋਬੌਲਿਜ਼ਮ ਮਜਬੂਤ ਹੁੰਦਾ ਹੈ।ਕੈਂਸਰ ਤੋਂ ਬਚਾਅ- ਕਈ ਖੋਜਾਂ ‘ਚ ਇਹ ਸਾਹਮਣੇ ਆਇਆ ਹੈ ਕਿ ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ। ਖੀਰੇ ‘ਚ ਪਾਏ ਜਾਣ ਵਾਲੇ ਪ੍ਰੋਟੀਨ ਸਾਡੇ ਸਰੀਰ ‘ਚ ਕੈਂਸਰ ਨਾਲ ਲੜਨ ਦੀ ਤਾਕਤ ਦਿੰਦੇ ਹਨ। ਖੀਰਾ ਸਾਡੇ ਸਰੀਰ ‘ਚ ਕੈਂਸਰ ਜਾਂ ਟਿਊਮਰ ਦੇ ਵਿਕਾਸ ਨੂੰ ਰੋਕਦਾ ਹੈ।ਇਮਿਊਨਿਟੀ ਪਾਵਰ- ਖੀਰਾ ਖਾਣ ਨਾਲ ਇਮਿਊਨਿਟੀ ਵੀ ਮਜਬੂਤ ਬਣ ਜਾਂਦੀ ਹੈ। ਖੀਰੇ ਚ ਵਿਟਾਮਿਨ ਸੀ, ਬੀਟਾ ਕੈਰੋਟੀਨ ਜਿਵੇਂ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ। ਜਿਸ ਨਾਲ ਸਰੀਰ ‘ਚ ਮੌਜੂਦ ਫ੍ਰੀ ਰੈਡੀਕਲਸ ਦੂਰ ਹੁੰਦੇ ਹਨ ਤੇ ਇਮਿਊਨਿਟੀ ਸਮਰੱਥਾ ਵਧਦੀ ਹੈ।