ਤੰਦਰੁਸਤ ਸਰੀਰ ਪਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਸਰੀਰ ਲਈ ਘੰਟਿਆਂ ਤੱਕ ਕਸਰਤ ਕਰਨੀ ਪੈਂਦੀ ਹੈ ਪਰ ਕਸਰਤ ਦੇ ਨਾਲ ਚੰਗੀ ਖੁਰਾਕ ਖਾਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਸਰਤ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੇ ਭੋਜਨ ਲੈਣ ਨਾਲ ਮਾਸਪੇਸ਼ਿਆ ਮਜ਼ਬੂਤ ਹੁੰਦੀਆਂ ਹਨ।
ਡੇਅਰੀ ਫ਼ੂਡ ਂ ਦੁੱਧ, ਦਹੀਂ ,ਲੱਸੀ, ਪਨੀਰ ਅਤੇ ਮੱਖਣ ‘ਚ ਕੈਲਸ਼ਿਅਮ, ਵਿਟਾਮਿਨ ਏ, ਵਰਗੇ ਪੋਸ਼ਕ ਤੱਤ ਹੁੰਦੇ ਹਨ। ਜੋ ਕਿ ਮਾਸਪੇਸ਼ਿਆ ਨੂੰ ਮਜ਼ਬੂਤ ਕਰਦੇ ਹਨ।
ਸੁੱਕੇ ਮੇਵੇ ਂ ਮਰਦਾਂ ਨੂੰ ਰੋਜ਼ਾਨਾ ਸੁੱਕੇ ਮੇਵਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਮਾਸਪੇਸ਼ਿਆ ਮਜ਼ਬੂਤ ਹੁੰਦੀਆਂ ਹਨ।
ਪੁੰਗਰਿਆ ਅਨਾਜ ਂ ਪੁੰਗਰੇ ਹੋਏ ਅਨਾਜ ‘ਚ ਜਿੰਕ ਵਰਗੇ ਪੌਸ਼ਕ ਤੱਤ ਹੁੰਦੇ ਹਨ। ਜਿਮ ਜਾਂਦੇ ਹੋ ਤਾਂ ਆਪਣੇ ਭੋਜਨ ‘ਚ ਪੁੰਗਰਿਆ ਅਨਾਜ ਜ਼ਰੂਰ ਸ਼ਾਮਿਲ ਕਰੋ।
ਮੂੰਗਫ਼ਲੀ ਂ ਮੂੰਗਫ਼ਲੀ ‘ਚ ਵਸਾ ਅਮਲ ਅਤੇ ਜ਼ਿੰਕ ਭਰਪੂਰ ਮਾਤਰਾ ‘ਚ ਹੁੰਦੀ ਹੈ ਜੋ ਕਿ ਪੁਰਸ਼ਾ ਦੀ ਕਮਜ਼ੋਰੀ ਨੂੰ ਠੀਕ ਕਰਨ ‘ਚ ਮਦਦ ਕਰਦੀ ਹੈ।
ਸੋਇਆ ਂ ਸੋਇਆ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਸੋਇਆ ਮਿਲਕ ਅਤੇ ਸੋਇਆ ਪਨੀਰ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਿਲ ਕਰੋ।
ਕੱਦੂ ਂ ਕੱਦੂ ‘ਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਕਿ ਬਾਡੀ ਬਣਾਉਣ ਲਈ ਮਦਦਗਾਰ ਹੁੰਦੇ ਹਨ।










