ਨਵੀਂ ਦਿੱਲੀ – ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ’ਤੇ ਵੀਰਵਾਰ ਸ਼ਾਮ ਬੁਰਾੜੀ ਵੱਲ ਜਾਣ ਵਾਲੀ ਮੈਟਰੋ ਲਾਈਨ ’ਤੇ ਧਮਾਕੇ ਵਰਗੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਯਾਤਰੀਆਂ ’ਚ ਕੁਝ ਦੇਰ ਲਈ ਦਹਿਸ਼ਤ ਫੈਲ ਗਈ। ਪੁਲਸ ਅਨੁਸਾਰ, ਸ਼ਾਮ 6:05 ਵਜੇ ਸੂਚਨਾ ਮਿਲਣ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਅਤੇ ਸਥਾਨਕ ਪੁਲਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਪ੍ਰਕਿਰਿਆ ਆਰੰਭੀ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਵਧਾਨੀ ਵਜੋਂ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀ ਨੇ ਕਿਹਾ, ‘‘ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਆਵਾਜ਼ ਮੈਟਰੋ ਲਾਈਨ ਦੇ ਦੋ ਓਵਰਹੈੱਡ ਪਾਵਰ ਕੇਬਲਾਂ ਵਿਚ ਪਤੰਗ ਦੀ ਡੋਰ ਫਸਣ ਕਾਰਨ ਆਈ, ਜਿਸ ਨਾਲ ਚੰਗਿਆੜੀ ਨਿਕਲੀ ਅਤੇ ਧਮਾਕੇ ਵਰਗੀ ਆਵਾਜ਼ ਪੈਦਾ ਹੋਈ।’’















