ਸੰਗੀਤਕਾਰ-ਗਾਇਕ ਹਿਮੇਸ਼ ਰੇਸ਼ਮੀਆ ਨੇ ਕਿਹਾ ਕਿ ਮੈਂ ਹੁਣ ਆਪਣੇ ਕੈਰੀਅਰ ਦੇ ਉਸ ਪੜਾਅ ‘ਤੇ ਪਹੁੰਚ ਗਿਆ ਹਾਂ। ਜਿੱਥੇ ਮੈਨੂੰ ਕਿਸੇ ਨੂੰ ਕੁਝ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਮੈਂ ਸਿਰਫ਼ ਆਪਣੇ ਸੰਗੀਤ ਨੂੰ ਉੱਚ ਪੱਧਰ ‘ਤੇ ਲੈ ਜਾਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ। ਆਪਣੀ ਨਵੀਂ ਐਲਬਮ ‘ਆਪ ਸੇ ਮੌਸਕੀ’ ਨਾਲ ਇਕ ਵਾਰ ਫ਼ਿਰ ਸੰਗੀਤ ਜਗਤ ‘ਚ ਧੂਮ ਮਚਾਉਣ ਨੂੰ ਤਿਆਰ ਹੈ ਉਨਾਂ ਨੇ ਕਿਹਾ ਕਿ 500 ਤੋਂ ਜ਼ਿਆਦਾ ਹਿੱਟ ਗੀਤ ਦੇਣ ਤੋਂ ਬਾਅਦ ਹੋਰ ਸੰਗੀਤਕਾਰਾਂ ਨਾਲ ਮੁਕਾਬਲਾ ਕਰਨ ਦੀ ਵਜ੍ਹਾ ਤੋਂ ਸਿਰਫ਼ ਵੱਖ ਅਤੇ ਖਾਸ ਗੀਤ ਬਣਾਉਣ ‘ਤੇ ਧਿਆਨ ਦੇ ਰਿਹਾ ਹਾਂ।
ਹਿਮੇਸ਼ ਨੇ ਕਿਹਾ, ”ਮੈ ਬਸ ਚੰਗਾ ਕੰਮ ਕਰਨਾ ਹੈ…। ਜਦੋਂ ਤੱਕ ਅਜਿਹਾ ਨਹੀਂ ਹੁੰਦਾ ਤਾਂ ਉਦੋਂ ਤੱਕ ਮੈਂ ਬਾਜ਼ਾਰ ‘ਚ ਨਹੀਂ ਜਾਵਾਂਗਾ ਅਤੇ ਮਿਹਨਤ ਕਰਦਾ ਰਹਾਂਗਾ। ਮੈਂ 115 ਫ਼ਿਲਮਾਂ ‘ਚ 650 ਤੋਂ ਵੀ ਜ਼ਿਆਦਾ ਹਿੱਟ ਗੀਤ ਦਿੱਤੇ ਹਨ ਤਾਂ ਹੁਣ ਕੁਝ ਸਾਬਤ ਕਰਨ ਨੂੰ ਨਹੀਂ ਰਿਹਾ।” ਉਨਾਂ ਨੇ ਕਿਹਾ, ”ਆਪਣੇ ਪੱਧਰ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਮੈ ਬਸ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ। ਇਹੀ ਕਾਰਨ ਹੈ ਕਿ ਮੈਂ ਹਰ ਫ਼ੈਸਲਾ ਸੋਚ ਸਮਝ ਕੇ ਕਰਦਾ ਹਾਂ।” ਬਾਜ਼ਾਰ ‘ਚ ਹਰ ਇਕ ਤਰ੍ਹਾਂ ਦੇ ਨਵੇਂ ਗੀਤ ਲਿਆਉਣ ਲਈ ਉਨਾਂ ਨੇ ਪਿਛਲੇ ਕੁਝ ਸਮੇਂ ਤੋਂ ਇੰਨਾ ਕੰਮ ਘੱਟ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਹ ਅਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਨਾਂ ਨੇ ਕਿਹਾ, ”ਮੈਂ ਵੱਖਰੇ ਅਤੇ ਵਿਸ਼ੇਸ਼ ਕੰਮ ਕਰਨ ਦੀ ਵਜ੍ਹਾ ਤੋਂ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ। ਮੈਂ ਪਿਛਲੇ ਕੁਝ ਸਾਲਾਂ ਤੋਂ ਸੰਗੀਤ ਜਗਤ ਨੂੰ ਕਈ ਨਵੇਂ ਗਾਇਕ ਅਤੇ ਸੰਗੀਤਕਾਰ ਦਿੱਤੇ ਹਨ, ਜੋ ਕਾਫ਼ੀ ਮਹੱਤਵਪੂਰਨ ਹਨ। ਮੈਂ ਹਰ ਸਾਲ 35 ਫ਼ਿਲਮਾਂ ਨਹੀਂ ਕਰ ਸਕਦਾ, ਜਿਸ ਤਰ੍ਹਾਂ ਮੈਂ ਪਹਿਲਾਂ ਕਰਦਾ ਸੀ। ਹੁਣ ਇਹ ਸੰਭਵ ਨਹੀਂ ਹੈ ਅਤੇ ਅੱਜ ਸਥਿਤੀ ਬਦਲ ਗਈ ਹੈ।” ਉਨਾਂ ਨੇ ਕਿਹਾ, ”ਤੁਸੀਂ ਕਾਫ਼ੀ ਜ਼ਿਆਦਾ ਕੰਮ ਨਹੀਂ ਕਰ ਸਕਦੇ ਪਰ ਸ਼ੁਰੂਆਤੀ ਦਿਨਾਂ ‘ਚ ਆਪਣੇ-ਆਪ ਨੂੰ ਸਾਬਤ ਕਰਨ ਲਈ ਤੁਸੀਂ ਜ਼ਿਆਦਾ ਕੰਮ ਕਰਦੇ ਹੈ ਪਰ ਬਾਅਦ ‘ਚ ਤੁਹਾਨੂੰ ਦੂਜਿਆਂ ਤੋਂ ਵੱਖ ਅਤੇ ਖਾਸ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ।” ਫ਼ਿਲਮ ‘ਪ੍ਰੇਮ ਰਤਨ ਧਨ ਪਾਇਓ’ ਦੇ ਸੰਗੀਤਕਾਰ ਹਿਮੇਸ਼ ਨੇ ਆਪਣੀ ਨਵੀਂ ਐਲਬਮ ਲਈ ਟੀ-ਸੀਰੀਜ਼ ਨਾਲ ਸਾਂਝੇਦਾਰੀ ਕੀਤੀ ਹੈ। ਇਸ ਫ਼ਿਲਮ ‘ਚ 10 ਨਵੇਂ ਗੀਤ ਹਨ।











