ਪ੍ਰਣਬ ਅਤੇ ਅੰਸਾਰੀ ਨੇ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ

2ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਮੌਕੇ ਗੁਰੂ ਪੂਰਬ ‘ਤੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ। ਮੁਖਰਜੀ ਨੇ ਆਪਣੇ ਦੇਸ਼ ‘ਚ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਦੇ ਪਵਿੱਤਰ ਮੌਕੇ ‘ਤੇ ਮੈਂ ਦੇਸ਼-ਵਿਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ। ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਪ੍ਰਤੀ ਵਿਆਪਕ ਵਿਚਾਰ ਹਮੇਸ਼ਾ ਹੀ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਰਹੇ ਹਨ, ਭਾਵੇਂ ਉਹ ਕਿਸੇ ਵੀ ਜਾਤ ਜਾਂ ਫਿਰ ਨਸਲ ਦੇ ਹੋਣ। ਅਸੀਂ ਸਾਰੇ ਲੋਕ ਆਪਣੇ ਰੋਜ਼ਾਨਾ ਦੀ ਜ਼ਿੰਦਗੀ ‘ਚ ਗੁਰੂ ਦੇ ਉਪਦੇਸ਼ਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਅਤੇ ਆਪਸੀ ਏਕਤਾ ਨੂੰ ਮਜ਼ਬੂਤ ਕਰੀਏ। ਉਨ੍ਹਾਂ ਨੇ ਕਿਹਾ ਕਿ ਇਸ ਸ਼ੁੱਭ ਦਿਨ ਦੀਨ-ਦੁਖੀਆਂ ਦੇ ਜੀਵਨ ‘ਚ ਖੁਸ਼ੀ ਲਿਆਉਣ ਲਈ ਇਕਜੁੱਟ ਅਤੇ ਮਨੁੱਖ ਦੀ ਬਿਹਤਰੀ ਲਈ ਕੋਸ਼ਿਸ਼ ਕਰੀਏ। ਉੱਪ ਰਾਸ਼ਟਰਪਤੀ ਨੇ ਵੀ ਇਸ ਮੌਕੇ ‘ਤੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜੀਵਨ ਅਤੇ ਉਨ੍ਹਾਂ ਦੀਆਂ ਰੂਹਾਨੀ ਸਿੱਖਿਆਵਾਂ ਸਾਨੂੰ ਸੱਚਾਈ ਦੇ ਮਾਰਗ ‘ਤੇ ਚੱਲਣ ਅਤੇ ਜਾਤ, ਨਸਲ ਅਤੇ ਧਰਮ ਦੇ ਭੇਦਭਾਵ ਦੇ ਬਿਨਾਂ ਪੂਰੀ ਮਨੁੱਖ ਜਾਤ ਲਈ ਕਰੁਣਾ ਦਾ ਭਾਵ ਰੱਖਣ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ। ਅੰਸਾਰੀ ਨੇ ਕਿਹਾ ਕਿ ਖੁਸ਼ੀ ਦੇ ਇਸ ਮੌਕੇ ‘ਤੇ ਉਹ ਦੇਸ਼ ‘ਚ ਸ਼ਾਂਤੀ ਲਈ ਪ੍ਰਾਥਨਾ ਕਰਦੇ ਹਨ।