36 ਸਾਲ ਦੇ ਸੁਖਜੀਤ ਸਿੰਘ ਉਰਫ਼ ਸੋਨੂੰ ਦੀ ਪਤਨੀ ਰਮਨਦੀਪ ਕੌਰ ਨੇ ਕਿਹਾ, ਸੋਨੂੰ ਅਸੀਂ ਇੰਗਲੈਂਡ ਵਿੱਚ ਰਹਿੰਦੇ ਹਾਂ, ਹੁਣ ਤਾਂ ਤੁਸੀਂ ਇੱਥੋਂ ਦੇ ਨਾਗਰਿਕ ਵੀ ਬਣ ਗਏ ਹੋ। ਮੈਂ ਵੀ ਬਚਪਨ ਤੋਂ ਇੱਥੇ ਹੀ ਪਲੀ ਹਾਂ। ਵਿਆਹ ਤੋਂ ਬਾਅਦ ਅਸੀਂ ਬਹੁਤ ਘੱਟ ਸਮੇਂ ਦੇ ਲਈ ਇੰਡੀਆ ਗਏ ਹਾਂ। ਇਸ ਵਾਰ ਥੋੜ੍ਹਾ ਜ਼ਿਆਦਾ ਸਮਾਂ ਕੱਢ ਕੇ ਪੂਰੇ ਪਰਿਵਾਰ ਨਾਲ ਚਲਦੇ ਹਾਂ, ਆਪਣਾ ਦੇਸ਼ ਘੁੰਮਣ ਦਾ ਮਜ਼ਾ ਹੀ ਅਲੱਗ ਹੈ।
ਤੁਹਾਡੀ ਗੱਲ ਬਿਲਕੁਲ ਸਹੀ ਹੈ। ਇੱਕ ਕੰਮ ਕਰਦੇ ਹਾਂ, ਅਸੀਂ ਇੰਗਲੈਂਡ ਤੋਂ ਪਹਿਲਾਂ ਦੁਬਈ ਚਲਦੇ ਹਾਂ, ਉਥੋਂ ਇੰਡੀਆ ਚੱਲਾਂਗੇ। ਦੁਬਈ ਵਿੱਚ ਬਚਪਨ ਦੇ ਯਾਂਰ ਮਿੱਠੂ ਨੂੰ ਵੀ ਮਿਲ ਲਵਾਂਗੇ ਅਤੇ ਉਸਨੂੰ ਵੀ ਜਲੰਧਰ ਲੈ ਚੱਲਾਂਗੇ। ਉਥੇ ਰਹੇਗਾ ਤਾਂ ਉਹ ਵੀ ਆਨੰਦ ਲਵੇਗਾ।
ਮਿੱਠੂ ਕੌਣ ਹੈ ਸੋਨੂੰ? ਦੁਬਈ ਜਾਣ ਦੇ ਨਾਂ ਤੇ ਉਤਸ਼ਾਹਿਤ ਰਮਨਦੀਪ ਨੇ ਸਵਾਲ ਕੀਤਾ।
ਮਿੱਠੂ ਮੇਰੇ ਬਚਪਨ ਦਾ ਯਾਂਰ ਹੈ, ਪਿਛਲੇ ਸਾਲ ਮਿਲੀ ਤਾਂ ਸੀ, ਜਿਸਨੂੰ ਤੂੰ ਗੁਰਪ੍ਰੀਤ ਕਹਿੰਦੀ ਸੀ। ਉਹੀ ਮੇਰਾ ਦੋਸਤ ਹੈ। ਮੇਰੇ ਇੰਗਲੈਂਡ ਆਉਣ ਤੋਂ ਬਾਅਦ ਉਹ ਦੁਬਈ ਚਲਾ ਗਿਆ, ਉਥੇ ਟੈਕਸੀ ਚਲਾਉਂਦਾ ਹੈ। ਉਸ ਦੇ ਕੋਲ ਕਈ ਟੈਕਸੀਆਂ ਹਨ। ਖੂਬ ਐਸ਼ ਕਰ ਰਿਹਾ ਹੈ।
ਸੁਖਜੀਤ ਵੈਸੇ ਤਾਂ ਮੂਲ ਤੌਰ ਤੇ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਸੀ ਪਰ ਉਹਨਾਂ ਦੇ ਪਿਤਾ ਸ. ਬਲਦੇਵ ਸਿੰਘ ਜਲੰਧਰ ਤੋਂ ਉਤਰ ਪ੍ਰਦੇਸ਼ ਆ ਕੇ ਜ਼ਿਲ੍ਹਾ ਸ਼ਾਹਜਹਾਂਪੁਰ ਵਿੱਚ ਰਹਿਣ ਲੱਗੇ ਸਨ। ਇੱਥੇ ਵੰਡਾ ਥਾਣਾ ਖੇਤਰ ਦੇ ਬਸੰਤਪੁਰ ਪਿੰਡ ਵਿੱਚ ਉਹਨਾਂ ਨੇ ਕਾਫ਼ੀ ਜ਼ਮੀਨ ਖਰੀਦੀ ਸੀ, ਜਿਸ ਤੇ ਉਹ ਖੇਤੀ ਕਰਦੇ ਸਨ।
ਉਹਨਾਂ ਦਾ 22 ਏਕੜ ਦਾ ਫ਼ਾਰਮ ਸੀ। ਫ਼ਾਰਮ ਵਿੱਚਕਾਰ ਹੀ ਪੱਕਾ ਮਕਾਨ ਬਣਾ ਕੇ ਪੂਰਾ ਪਰਿਵਾਰ ਰਹਿੰਦਾ ਸੀ। ਸੁਖਜੀਤ ਸਿੰਘ ਇੰਗਲੈਂਡ ਚਲੇ ਗਿਆ ਸੀ, ਉਥੇ ਉਹ ਆਟੋ ਚਲਾਉਂਦਾ ਸੀ, ਉਥੇ ਰਹਿੰਦੇ ਹੋਏ ਉਹਨਾਂ ਦੀ ਮੁਲਾਕਾਤ ਰਮਨਦੀਪ ਕੌਰ ਨਾਲ ਹੋਈ ਸੀ।
ਰਮਨਦੀਪ ਕੌਰ ਦਾ ਪਰਿਵਾਰ ਵੀ ਭਾਰਤ ਦਾ ਰਹਿਣ ਵਾਲਾ ਸੀ। ਪਰ ਉਹ ਇੰਗਲੈਂਡ ਵਿੱਚ ਹੀ ਪੈਦਾ ਹੋਈ ਅਤੇ ਉਥੇ ਹੀ ਪੜ੍ਹੀ-ਲਿਖੀ ਸੀ। 24 ਸਾਲ ਦੀ ਉਮਰ ਵਿੱਚ ਰਮਨਦੀਪ ਅਤੇ ਸੁਖਜੀਤ ਦਾ ਵਿਆਹ ਹੋ ਗਿਆ। ਸੁਖਜੀਤ ਅਤੇ ਰਮਨਦੀਪ ਦੇ 2 ਬੱਚੇ ਸਨ, ਜਿਹਨਾਂ ਦੇ ਨਾਂ ਅਰਜੁਨ ਅਤੇ ਆਰੀਅਨ ਸਨ। ਵਿਆਹ ਤੋਂ ਬਾਅਦ ਸੁਖਜੀਤ ਸਿੰਘ ਨੂੰ ਇੰਗਲੈਂਡ ਦੀ ਨਾਗਰਿਕਤਾ ਮਿਲ ਗਈ ਸੀ। ਹੁਣ ਉਹ ਇੰਗਲੈਂਡ ਦਾ ਹੀ ਹੋ ਕੇ ਰਹਿ ਗਿਆ ਸੀ।
ਜਦੋਂ ਤੱਕ ਪਿਤਾ ਬਲਦੇਵ ਸਿੰਘ ਜਿਉਂਦੇ ਸਨ, ਉਹ ਇੰਡੀਆ ਵਿੱਚ ਕੰਮ ਕਰਦੇ ਸਨ, ਜਦੋਂ ਪਿਤਾ ਦੀ ਮੌਤ ਹੋਈ ਤਾਂ ਫ਼ਾਰਮ ਦੀ ਦੇਖਭਾਲ ਮਾਂ ਵੰਸ਼ ਕੌਰ, ਕਰੀਬੀ ਰਿਸ਼ਤੇਦਾਰ ਕਾਲਾ ਸਿੰਘ ਅਤੇ 2 ਨੌਕਰ ਰਾਮ ਸਿੰਘ ਅਤੇ ਰਾਮਦਾਸ ਕਰਨ ਲੱਗੇ। ਪਿਤਾ ਦੀ ਮੌਤ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਉਹ ਆਪਣੀ ਮਾਂ ਨੂੰ ਮਿਲਣ ਜ਼ਰੂਰ ਜਾਂਦੇ ਸਨ।
ਇੰਡੀਆ ਦੀ ਤਿਆਰੀ ਹੋ ਗਈ। ਸੁਖਜੀਤ ਨੇ ਗੁਰਪ੍ਰੀਤ ਨੂੰ ਵੀ ਫ਼ੋਨ ਕਰ ਦਿੱਤਾ। ਗੁਰਪ੍ਰੀਤ ਉਰਫ਼ ਮਿੱਠੂ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ, ਪੰਜਾਬ ਦਾ ਰਹਿਣ ਵਾਲਾ ਸੀ। ਸੁਖਜੀਤ ਪਰਿਵਾਰ ਸਮੇਤ ਪਹਿਲਾਂ ਦੁਬਈ ਗਿਆ। ਦੁਬਈ ਕੁਝ ਦਿਨ ਰਹਿਣ ਤੋਂ ਬਾਅਦ 27 ਜੁਲਾਈ ਨੂੰ ਪੰਜਾਬ ਲਈ ਰਵਾਨਾ ਹੋ ਗਏ।
ਗੁਰਪ੍ਰੀਤ ਅਤੇ ਸੁਖਜੀਤ ਨੇ ਇੰਡੀਆ ਵਿੱਚ ਘੁੰਮਣ ਦਾ 11 ਦਿਨ ਦਾ ਪ੍ਰੋਗਰਾਮ ਬਣਾਇਆ ਸੀ, ਜਿਸ ਵਿੱਚ ਉਹ ਲੋਕ ਜੈਪੁਰ, ਜੋਧਪੁਰ ਅਤੇ ਰੀਠਾ ਸਾਹਿਬ ਜਾਣ ਵਾਲੇ ਸਨ। ਇਸ ਟੂਰ ਦੌਰਾਨ ਰਮਨਦੀਪ ਅਤੇ ਗੁਰਪ੍ਰੀਤ ਵਿੱਚਕਾਰ ਨਜ਼ਦੀਕੀਆਂ ਵਧਣ ਲੱਗੀਆਂ। ਇਹ ਪੰਜੇ ਲੋਕ ਲਗਜ਼ਰੀ ਕਾਰ ਵਿੱਚ ਯਾਤਰਾ ਤੇ ਨਿਕਲੇ। ਰਸਤੇ ਵਿੱਚ ਇਹ ਲੋਕ ਅਲੱਗ-ਅਲੱਗ ਸ਼ਹਿਰਾਂ ਅਤੇ ਹੋਟਲਾਂ ਵਿੱਚ ਰੁਕਦੇ ਰਹੇ।
ਰਮਨਦੀਪ ਅਤੇ ਗੁਰਪ੍ਰੀਤ ਨੇ ਇਸਦਾ ਪੂਰਾ ਫ਼ਾਇਦਾ ਉਠਾਇਆ। ਦੋਵਾਂ ਵਿੱਚਕਾਰ ਸਰੀਰਕ ਸਬੰਧ ਬਣ ਗਏ। ਰਮਨਦੀਪ ਦਾ ਪਤੀ ਸੁਖਜੀਤ ਕੁਝ ਦਿਨਾਂ ਵਿੱਚ ਨਸ਼ੇ ਦਾ ਆਦੀ ਹੋ ਗਿਆ। ਨਸ਼ਾ ਕਰਕੇ ਬੇਸੁੱਧ ਹੋ ਜਾਂਦਾ, ਰਮਨਦੀਪ ਨੂੰ ਇਹ ਪਸੰਦ ਨਹੀਂ ਸੀ। 11 ਦਿਨ ਦੇ ਟੂਰ ਦੌਰਾਨ ਸੁਖਜੀਤ ਨੂੰ ਰਮਨਦੀਪ ਅਤੇ ਗੁਰਪ੍ਰੀਤ ਦੇ ਵਤੀਰੇ ਤੇ ਸ਼ੱਕ ਹੋਇਆ ਪਰ ਉਹ ਸੰਕੋਚ ਵੱਸ ਕੁਝ ਨਹੀਂ ਕਹਿ ਸਕਿਆ।
ਇਸੇ ਵਿੱਚਕਾਰ ਰਮਨਦੀਪ ਨੇ ਗੁਰਪ੍ਰੀਤ ਨੂੰ ਕਿਹਾ ਕਿ ਸੁਖਜੀਤ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਹੈ। ਘਰ ਪਹੁੰਚ ਕੇ ਉਹ ਮੈਨੂੰ ਪ੍ਰੇਸ਼ਾਨ ਕਰੇਗਾ। ਇਸ ਵਾਰ ਤਾਂ ਉਸਨੂੰ ਇੰਗਲੈਂਡ ਜਾਣ ਦੀ ਵੀ ਜਲਦੀ ਨਹੀਂ ਹੈ। ਹੁਣ ਮੈਂ ਉਥੇ ਨਹੀਂ ਰਹਿ ਸਕਦੀ, ਤੂੰ ਜੋ ਸਹਾਰਾ ਦਿੱਤਾ, ਉਹ ਵੀ ਉਥੇ ਜਾਣ ਤੋਂ ਬਾਅਦ ਨਹੀਂ ਮਿਲੇਗਾ।
ਰਸਤਾ ਇਹ ਕੱਢਿਆ ਕਿ ਸੁਖਜੀਤ ਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ। ਉਸ ਤੋਂ ਬਾਅਦ ਆਰਾਮ ਨਾਲ ਰਹਾਂਗੇ। ਰਮਨਦੀਪ ਨੇ ਕਿਹਾ। ਇਸ ਤੋਂ ਬਾਅਦ ਘਰ ਆ ਗਏ। ਰਮਨਦੀਪ ਅਤੇ ਗੁਰਪ੍ਰੀਤ ਦੂਰ ਹੋਣ ਦੇ ਬਾਵਜੂਦ ਵੀ ਫ਼ੋਨ ਤੇ ਸੰਪਰਕ ਕਰਦੇ ਰਹਿੰਦੇ ਸਨ। ਰਮਨਦੀਪ ਦੇ ਲਗਾਤਾਰ ਦਬਾਅ ਦੇ ਕਾਰਨ ਗੁਰਪ੍ਰੀਤ ਦੋਸਤ ਨਾਲ ਦਗਾ ਕਰਨ ਲਈ ਤਿਆਰ ਹੋ ਗਿਆ। ਜੈਪੁਰ, ਜੋਧਪੁਰ, ਰੀਠਾ ਸਾਹਿਬ ਘੁੰਮਣ ਤੋਂ ਬਾਅਦ ਸੁਖਜੀਤ ਆਪਣੀ ਪਤਨੀ ਰਮਨਦੀਪ ਅਤੇ ਬੱਚਿਆਂ ਨਾਲ ਸ਼ਾਹਜਹਾਂਪੁਰ ਦੇ ਫ਼ਾਰਮ ਹਾਊਸ ਤੇ ਆ ਗਿਆ। ਉਥੇ ਉਹਨਾਂ ਨੇ ਗੁਰਦੁਆਰੇ ਵਿੱਚ ਆਖੰਡਪਾਠ ਆਰੰਪ ਕਰਵਾ ਦਿੱਤਾ ਅਤੇ ਦੋਸਤ ਗੁਰਪ੍ਰੀਤ ਨੂੰ ਵੀ ਬੁਲਾ ਲਿਆ।
22 ਅਗਸਤ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਤੋਂ ਬਾਅਦ ਗੁਰਪ੍ਰੀਤ ਜਲੰਧਰ ਜਾਣ ਬਾਰੇ ਕਹਿ ਕੇ ਸੁਖਜੀਤ ਦੇ ਪਿੰਡ ਬਸੰਤਪੁਰੇ ਚਲਿਆ ਗਿਆ ਪਰ ਉਹ ਜਲੰਧਰ ਨਾ ਜਾ ਕੇ ਸ਼ਾਹਜਹਾਂਪੁਰ ਦੇ ਪਿੰਡ ਚਿਨੌਰ ਗਿਆ, ਜਿੱਥੇ ਗੁਰਪ੍ਰੀਤ ਦਾ ਕੋਈ ਰਿਸ਼ਤੇਦਾਰ ਰਹਿੰਦਾ ਸੀ।
23 ਅਗਸਤ ਨੂੰ ਸੁਖਜੀਤ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਛੱਡਣ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ਗਿਆ, ਰਿਸ਼ਤੇਦਾਰਾਂ ਨੂੰ ਟ੍ਰੇਨ ਤੇ ਬਿਠਾ ਕੇ ਉਹ ਵਾਪਸ ਮੁੜ ਰਿਹਾ ਸੀ ਕਿ ਉਸ ਤੇ ਕੁੰਵਰਪੁਰ ਪਿੰਡ ਦੇ ਕੋਲ ਹਮਲਾ ਕੀਤਾ ਗਿਆ ਪਰ ਉਸ ਹਮਲੇ ਤੋਂ ਉਹ ਜਿਵੇਂ-ਕਿਵੇਂ ਬਚ ਗਿਆ।
2 ਸਤੰਬਰ ਦੀ ਰਾਤ ਨੂੰ ਸੁਖਜੀਤ ਆਪਣੇ ਫ਼ਾਰਮ ਹਾਊਸ ਦੀ ਤੀਜੀ ਮੰਜ਼ਿਲ ਤੇ ਬਣੇ ਬਰਾਂਡੇ ਵਿੱਚ ਸੌਣ ਚਲਿਆ ਗਿਆ। ਇਹ ਬਰਾਂਡਾ ਦੋ ਪਾਸਿਉਂ ਕਮਰਿਆਂ ਨਾਲ ਘਿਰਿਆ ਸੀ। ਇਸ ਤੋਂ ਇਲਾਵਾ 2 ਹੋਰ ਲੋਹੇ ਦੀਆਂ ਮਜ਼ਬੂਤ ਗਰਿੱਲਾਂ ਲੱਗੀਆਂ ਸਨ। ਤੀਜੀ ਮੰਜ਼ਿਲ ਤੇ ਬਰਾਂਡਾ ਹੋਣ ਦੇ ਕਾਰਨ ਉਥੇ ਚੰਗੀ ਹਵਾ ਆਉਂਦੀ ਸੀ, ਜਿਸ ਤੇ ਗਰਮੀ ਘੱਟ ਲੱਗਦੀ ਸੀ।
ਸੁਖਜੀਤ ਉਥੇ ਬਰਾਂਡੇ ਵਿੱਚ ਸੌਂ ਗਿਆ। ਅਗਲੀ ਸਵੇਰ ਜਦੋਂ ਰਮਨਦੀਪ ਸੌਂ ਕੇ ਉਠੀ ਤਾਂ ਉਹ ਤੀਜੀ ਮੰਜ਼ਿਲ ਤੇ ਗਈ ਤਾਂ ਦੇਖਿਆ ਕਿ ਸੁਖਜੀਤ ਦੇ ਸਰੀਰ ਤੇ ਖੂਨ ਲੱਗਿਆ ਹੈ। ਗਲਾ ਕੱਟਣ ਤੋਂ ਬਾਅਦ ਉਸ ਦੇ ਚਿਹਰੇ ਤੇ ਜ਼ਬਰਦਸਤ ਸੱਟਾਂ ਸਨ ਅਤੇ ਚਿਹਰਾ ਕੁਚਲ ਦਿੱਤਾ ਗਿਆ ਸੀ।
ਰਮਨਦੀਪ ਦੇ ਚੀਖਣ ਤੋਂ ਬਾਅਦ ਨੌਕਰ ਰਾਮਦਾਸ ਅਤੇ ਰਾਮਸਿੰਘ ਆਏ ਤਾਂ ਹੈਰਾਨ ਰਹਿ ਗਏ। ਜਾਣਕਾਰੀ ਫ਼ਾਰਮ ਹਾਊਸ ਦੇਖਣ ਵਾਲੇ ਕਾਲਾ ਸਿੰਘ ਨੂੰ ਦਿੱਤੀ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਡੌਗ ਸਕੁਆਇਡ, ਫ਼ਿੰਗਰ ਪ੍ਰਿੰਟ ਮਾਹਿਰ ਅਤੇ ਜਾਂਚ ਟੀਮ ਨਾਲ ਪਹੁੰਚੀ। ਪੁਲਿਸ ਦਾ ਕੁੱਤਾ ਮਕਾਨ ਦੀ ਦੂਜੀ ਮੰਜ਼ਿਲ ਤੱਕ ਗਿਆ, ਜਿੱਥੇ ਪੁਲਿਸ ਨੂੰ ਇੱਕ ਚਾਕੂ ਮਿਲਿਆ। ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ।
ਪੁਲਿਸ ਟੀਮ ਨੂੰ ਸੁਖਜੀਤ ਦੀ ਪਤਨੀ ਰਮਨਦੀਪ ਤੇ ਸ਼ੱਕ ਹੋ ਰਿਹਾ ਸੀ, ਜਿਸ ਵਕਤ ਪੁਲਿਸ ਹੱਤਿਆਕਾਂਡ ਦੀ ਜਾਂਚ ਕਰ ਰਹੀ ਸੀ, ਉਸ ਸਮੇਂ ਉਹ ਪਤੀ ਦੀ ਲਾਸ਼ ਦੀ ਵੀਡੀਓ ਬਣਾ ਰਹੀ ਸੀ। ਸੁਖਜੀਤ ਦਾ ਵੱਡਾ ਮੁੰਡਾ ਅਰਜੁਨ ਦਰਖਤ ਤੋਂ ਅਮਰੂਦ ਤੋੜ ਕੇ ਖਾ ਰਿਹਾ ਸੀ, ਜਦਕਿ ਛੋਟਾ ਬੇਟਾ ਆਰੀਅਨ ਲਗਾਤਾਰ ਰੋਈਂ ਜਾ ਰਿਹਾ ਸੀ।
ਪੁਲਿਸ ਨੇ ਆਰੀਅਨ ਨਾਲ ਇੱਕੱਲਿਆਂ ਗੱਲ ਕੀਤੀ ਤਾਂ ਉਸ ਨੇ ਸਭ ਦੱਸ ਦਿੱਤਾ। ਉਸ ਨੇ ਦੱਸਿਆ ਕਿ ਰਾਤ ਨੂੰ ਇੱਕ ਆਦਮੀ ਆਪਣੇ ਚਿਹਰੇ ਤੇ ਕਾਲਾ ਕੱਪੜਾ ਬੰਨ੍ਹ ਕੇ ਬਰਾਂਡ ਵਿੱਚ ਵੜਿਆ। ਬਰਾਂਡੇ ਦਾ ਜਿੰਦਰਾ ਲੱਗਿਆ ਸੀ ਪਰ ਮਾਂ ਨੇ ਜਿੰਦਰਾ ਖੋਲ੍ਹ ਦਿੱਤਾ।
ਇਯ ਤੋਂ ਬਾਅਦ ਉਹ ਪਾਪਾ ਦੇ ਕੋਲ ਆਇਆ ਅਤੇ ਉਸ ਨੇ ਪਾਪਾ ਦੇ ਪੈਰ ਪਕੜ ਲਏ ਅਤੇ ਮੰਮੀ ਨੇ ਪਾਪਾ ਦੇ ਮੂੰਹ ਤੇ ਸਿਰਹਾਣਾ ਰੱਖ ਕੇ ਦਬਾਉਣ ਲੱਗੀ। ਇਸੇ ਵਿੱਚਕਾਰ ਪਾਪਾ ਦਾ ਗਲਾ ਵੱਢ ਦਿੱਤਾ।ਆਰੀਅਨ ਨੇ ਅੱਗੇ ਦੱਸਿਆ ਕਿ ਇਹ ਦੇਖ ਕੇ ਮੈਂ ਘਬਰਾ ਗਿਆ ਅਤੇ ਚਾਦਰ ਨਾਲ ਮੂੰਹ ਢਕ ਕੇ ਸੌਣ ਦਾ ਨਾਟਕ ਕਰਨ ਲੱਗਿਆ। ਜਦੋਂ ਉਹ ਆਦਮੀ ਚਲਿਆ ਗਿਆ ਤਾਂ ਮੰਮੀ ਮੈਨੂੰ ਅਤੇ ਵੱਡੇ ਭਰਾ ਨੂੰ ਲੈ ਕੇ ਬਰਾਂਡੇ ਦੇ ਨਾਲ ਵਾਲੇ ਕਮਰੇ ਵਿੱਚ ਚਲੀ ਆਈ ਅਤੇ ਅੰਦਰ ਤੋਂ ਕੁੰਡੀ ਬੰਦ ਕਰ ਲਈ।
ਇਸ ਤੋਂ ਬਾਅਦ ਪੁਲਿਸ ਨੇ ਗੁਰਪ੍ਰੀਤ ਦਾ ਨੰਬਰ ਸਰਵਿਲਾਂਸ ਤੇ ਲਗਾਇਆ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਅਤੇ ਸੁਖਜੀਤ ਦੀ ਪਤਨੀ ਰਮਨਦੀਪ ਵਿੱਚਕਾਰ ਲੰਮੀ ਗੱਲਬਾਤ ਹੁੰਦੀ ਰਹੀ ਹੈ। ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਗੁਰਪ੍ਰੀਤ ਜਲੰਧਰ ਜਾਣ ਲਈ ਕਹਿ ਕੇ ਨਿਕਲਿਆ ਸੀ ਪਰ ਉਹ ਪਿੰਡ ਚਿਨੌਰ ਵਿੱਚ ਆਪਣੇ ਰਿਸ਼ਤੇਦਾਰ ਕੋਲ ਰਹਿ ਗਿਆ ਸੀ।ਪੁਲਿਸ ਨੇ ਜਦੋਂ ਜਲੰਧਰ ਵਿੱਚ ਗੁਰਪ੍ਰੀਤ ਦੇ ਪਿਤਾ ਜੀਤਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਗੁਰਪ੍ਰੀਤ ਤਾਂ 31 ਅਗਸਤ ਨੂੰ ਹੀ ਦੁਬਈ ਚਲਿਾ ਗਿਆ ਸੀ, ਜਦਕਿ ਉਹ ਆਪਣੇ ਪਿਤਾ ਨੂੰ ਝੂਠ ਬੋਲ ਕੇ ਅੰਮ੍ਰਿਤਸਰ ਤੋਂ ਸ਼ਾਹਜਹਾਂਪੁਰ ਚਲਿਆ ਆਇਆ ਸੀ।
ਸੁਖਜੀਤ ਦੀ ਹੱਤਿਆ ਕਰਨ ਤੋਂ ਬਾਅਦ 3 ਸਤੰਬਰ ਨੂੰ ਉਹ ਦਿੱਲੀ ਤੋਂ ਫ਼ਲਾਈਟ ਲੈ ਕੇ ਦੁਬਈ ਜਾਣ ਵਾਲਾ ਸੀ। ਪੁਲਿਸ ਨੇ ਜਦੋਂ ਲੜੀ ਨਾ ਲੜੀ ਜੋੜੀ ਤਾਂ ਸਭ ਤੋਂ ਪਹਿਲਾਂ ਸੁਖਜੀਤ ਦੀ ਪਤਨੀ ਰਮਨਦੀਪ ਨੂੰ ਹਿਰਾਸਤ ਵਿੱਚ ਲਿਆ। ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਜਲਦੀ ਹੀ ਟੁੱਟ ਗਈ। ਉਸ ਨੇ ਸਭ ਸੱਚ ਦੱਸ ਦਿੱਤਾ।ਇਸ ਤੋਂ ਬਾਅਦ ਪੁਲਿਸ ਨੇ ਦਿੱਲੀ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਗੁਰਪ੍ਰੀਤ ਨੂੰ ਪਕੜ ਲਿਆ। ਉਸ ਨੇ ਵੀ ਸੱਚ ਉਗਲ ਦਿੱਤਾ। ਪਿੰਡ ਹਥੌੜਾ ਦੇ ਰਹਿਣ ਵਾਲੇ ਡ੍ਰਾਈਵਰ ਇੱਕਰਾਰ ਨੇ ਪੁਲਿਸ ਨੂੰ ਦੱਸਿਆ ਕਿ 1 ਸਤੰਬਰ ਨੂੰ ਦੁਪਹਿਰੇ 12 ਵਜੇ ਗੁਰਪ੍ਰੀਤ ਟ੍ਰੈਵਲ ਏਜੰਸੀ ਆਇਆ ਅਤੇ ਉਸ ਨੇ ਕਾਰ ਬੁੱਕ ਕਰਵਾਈ। ਕਾਰ ਵਿੱਚ ਉਹ ਬੰਡਾ ਪਿੰਡ ਦੇ ਕੋਲ ਇੱਕ ਜਗ੍ਹਾ ਗਿਆ, ਉਥੇ ਰੁਕਣ ਤੋਂ ਬਾਅਦ ਉਹ ਰਾਤ ਨੂੰ ਕਾਰ ਲੈ ਕੇ ਸੁਖਜੀਤ ਦੇ ਘਰ ਵੱਲ ਚਲਿਆ ਗਿਆ। ਰਸਤੇ ਵਿੱਚ ਉਸ ਨੇ ਮੈਨੂੰ ਰੁਕਣ ਲਈ ਕਿਹਾ ਅਤੇ ਖੁਦ ਪੈਦਲ ਚਲਿਆ ਗਿਆ।
ਇੱਕ ਘੰਟੇ ਬਾਅਦ ਉਹ ਤੇਜ਼ੀ ਨਾਲ ਆਇਆ ਅਤੇ ਕਾਰ ਚਲਾਉਣ ਲਈ ਕਿਹਾ। ਉਥੋਂ ਉਹ ਰੇਲਵੇ ਸਟੇਸ਼ਨ ਗਿਆ ਅਤੇ ਕਾਰ ਛੱਡ ਦਿੱਤੀ। ਪੁਲਿਸ ਮੁਤਾਬਕ ਗੁਰਪ੍ਰੀਤ ਨੇ 150 ਰੁਪਏ ਵਿੱਚ ਹਥੌੜਾ ਅਤੇ 80 ਰੁਪਏ ਵਿੱਚ ਧਾਰਦਾਰ ਚਾਕੂ ਖਰੀਦਿਆ ਸੀ।
ਉਹ ਕਿਸਾਨ ਐਕਸਪ੍ਰੈਸ ਤੇ ਪੰਜਾਬ ਤੋਂ ਆਇਆ ਸੀ ਅਤੇ ਸੁਖਜੀਤ ਦੀ ਹੱਤਿਆ ਕਰਕੇ ਦਿੱਲੀ ਏਅਰਪੋਰਟ ਤੋਂ ਦੁਬਈ ਭੱਜਣ ਦੇ ਚੱਕਰ ਵਿੱਚ ਸੀ।














