ਚਾਚਾ-ਭਤੀਜਾ ਕੱਢ ਰਹੇ ਹਨ ਇਕ-ਦੂਜੇ ਨੂੰ ਗਾਲ੍ਹਾਂ ਤੇ ਭੂਆ ਦੋਵਾਂ ਨੂੰ : ਸ਼ਾਹ

1-copyਸਹਾਰਨਪੁਰ— ਇਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਭਾਜਪਾ ਦੀ ਪਰਿਵਰਤਨ ਯਾਤਰਾ ਨੂੰ ਹਰੀ ਝੰਡੀ ਦਿਖਾਈ। ਇਸਦੇ ਨਾਲ ਹੀ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਮਿਸ਼ਨ 256 ਪਲੱਸ ਲਈ ਇਸ ਯਾਤਰਾ ਨੂੰ ਸ਼ੁਰੂ ਕੀਤਾ ਗਿਆ। ਸ਼ਾਹ ਨੇ ਇਥੇ ਸੰਬੋਧਨ ਕਰਦੇ ਹੋਏ ਸਮਾਜਵਾਦੀ ਪਾਰਟੀ ‘ਤੇ ਨਿਸ਼ਾਨਾ ਲਾਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਪਾ ਦੇ ਰਾਜ ਦੌਰਾਨ ਸੂਬੇ ਵਿਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ। ਪਿਛਲੇ 15 ਸਾਲਾਂ ‘ਚ ਸਪਾ-ਬਸਪਾ ਨੇ ਯੂ. ਪੀ. ਦਾ ਵਿਕਾਸ ਰੋਕ ਦਿੱਤਾ ਹੈ। ਚਾਚਾ-ਭਤੀਜਾ ਇਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ ਅਤੇ ਭੂਆ ਦੋਵਾਂ ਨੂੰ ਹੀ ਗਾਲ੍ਹਾਂ ਕੱਢ ਰਹੀ ਹੈ। ਯੂ. ਪੀ. ‘ਚ ਭਾਜਪਾ ਦੀ ਸਰਕਾਰ ਬਣੀ ਤਾਂ 5 ਸਾਲਾਂ ‘ਚ ਅਸੀਂ ਇਸ ਨੂੰ ਨੰਬਰ 1 ਸੂਬਾ ਬਣਾ ਦਿਆਂਗੇ। ਸ਼ਾਹ ਨੇ ਦਾਅਵਾ ਕੀਤਾ ਕਿ ਯੂ. ਪੀ. ‘ਚ ਭਾਜਪਾ ਨੂੰ ਬਹੁਮਤ ਮਿਲੇਗਾ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਵਿਕਾਸ ਸਿਰਫ ਤੇ ਸਿਰਫ ਭਾਜਪਾ ਸਰਕਾਰ ਹੀ ਕਰ ਸਕਦੀ ਹੈ। ਸ਼ਾਹ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਵੋਟ ਬੈਂਕ ਦੀ ਸਿਆਸਤ ਲਈ ਮੁਸਲਮਾਨ ਔਰਤਾਂ ਦੇ ਹੱਕਾਂ ਨਾਲ ਛੇੜਖਾਨੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ 3 ਵਾਰੀ ਤਲਾਕ ਦੇ ਮੁੱਦੇ ‘ਤੇ ਸਿਆਸਤ ਕੀਤੀ ਜਾ ਰਹੀ ਹੈ।
‘ਵਨ ਰੈਂਕ ਵਨ ਪੈਨਸ਼ਨ’ (ਓ. ਆਰ. ਓ. ਪੀ.) ‘ਤੇ ਕਾਂਗਰਸ ‘ਤੇ ਨਿਸ਼ਾਨਾ ਲਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਫੌਜੀਆਂ ਨੂੰ ‘ਵਨ ਰੈਂਕ ਵਨ ਪੈਨਸ਼ਨ’ ਦਿੱਤੀ ਹੈ। ਜਦਕਿ ਇਹ ਮਾਮਲਾ ਇੰਦਰਾ ਗਾਂਧੀ ਦੇ ਸਮੇਂ ਲਟਕਿਆ ਹੋਇਆ ਸੀ। ਅਮਿਤ ਸ਼ਾਹ ਨੇ ਕਿਹਾ ਕਿ ਰਾਜੀਵ ਗਾਂਧੀ ਜਦੋਂ ਪ੍ਰਧਾਨ ਮੰਤਰੀ ਸਨ ਉਦੋਂ ‘ਵਨ ਰੈਂਕ ਵਨ ਪੈਨਸ਼ਨ’ ਕਿਉਂ ਨਹੀਂ ਦਿੱਤੀ ਗਈ।