ਬਰਨਾਲਾ ‘ਚ ਪੁਲਸ ਅਧਿਕਾਰੀਆਂ ਨਾਲ ਉਲਝੇ ਮਾਨ..ਹੋਈ ਧੱਕਾ-ਮੁੱਕੀ

2ਬਰਨਾਲਾ — ਬਰਨਾਲਾ -ਬਠਿੰਡਾ ਰੋਡ ‘ਤੇ ਪਿੰਡ ਘੁੰਨਸ ਦੇ ਨੇੜੇ ਪੰਜਾਬ ਪੁਲਸ ਅਧਿਕਾਰੀਆਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਰਬਤ ਖਾਲਸਾ ਦੇ ਪ੍ਰਬੰਧਕੀ ਕਮੇਟੀ ਦੇ ਆਗੂ ਸਿਮਰਨਜੀਤ ਸਿੰਘ ਮਾਨ ‘ਚ ਧੱਕਾ-ਮੁੱਕੀ ਹੋ ਗਈ।
ਮਾਨ ਆਪਣੇ ਸਾਥਿਆਂ ਨਾਲ ਬਠਿੰਡਾ ਤੋਂ ਆ ਰਹੇ ਸਨ। ਉਨ੍ਹਾਂ ਨਾਲ ਗੁਰਦੀਪ ਸਿੰਘ ਬਠਿੰਡਾ ਤੇ ਸਰਬਤ ਖਾਲਸਾ ਦੇ ਕਈ ਪੰਥਕ ਆਗੂ ਵੀ ਮੌਜੂਦ ਸਨ। ਇਸ ਦੌਰਾਨ ਜਦ ਉਹ ਘੁੰਨਸ ਦੇ ਨੇੜੇ ਪੁੱਜੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਬਠਿੰਡਾ ਜ਼ਿਲੇ ਦੇ ਪੁਲਸ ਅਧਿਕਾਰੀਆਂ ਦੇ ਨਾਲ ਬਰਨਾਲਾ ਦੀ ਸਰਹੱਦ ‘ਤੇ ਆ ਕੇ ਮਾਨ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਰੋਕਣ ਦੇ ਮਾਮਲੇ ‘ਚ ਝੜਪ ਹੋ ਗਈ।