ਜਾਨ ਤੋਂ ਜ਼ਿਆਦਾ ਪਿਆਰੀ ਪਤਨੀ ਹੀ ਬਣ ਗਈ ਜਾਨ ਦੀ ਦੁਸ਼ਮਣ

download-300x150-1-300x150ਚਮੇਲੀ (ਉਤਰਾਖੰਡ) ਦਾ ਰਹਿਣ ਵਾਲਾ 30 ਸਾਲਾ ਯਸ਼ਪਾਲ ਸਿੰਘ ਬਿਸ਼ਟ ਪਿਛਲੇ 6 ਸਾਲਾਂ ਤੋਂ ਇੰਦੌਰ ਦੇ ਏ. ਬੀ., ਰੋਡ, ਰਾਊ ਸਥਿਤ ਓਮਪ੍ਰਕਾਸ਼ ਚੌਧਰੀ ਦੇ ਕਮਾਨ ਵਚ ਰਹਿ ਰਿਹਾ ਸੀ। ਉਹ ਇੰਦੌਰ ਵਿੱਚ ਸਿਪਲਾ ਦਵਾਈ ਕੰਪਨੀ ਵਿੱਚ ਮੈਨੇਜਰ ਵਜੋਂ ਨੌਕਰੀ ਕਰਦਾ ਸੀ। ਸਿੱਧਾ ਸਾਦਾ ਯਸ਼ਪਾਲ ਆਪਣੇ ਕੰਮ ਵਿੱਚ ਬਿਜ਼ੀ ਰਹਿਣ ਵਾਲਾ ਸੀ। ਖੁਸ਼ੀ ਦੀ ਵਜ੍ਹਾ ਇਹ ਸੀ ਕਿ 20 ਜੂਨ ਨੂੰ ਉਸ ਦਾ ਜਨਮ ਦਿਨ ਆਉਣ ਵਾਲਾ ਸੀ। ਉਸਦੀ ਪਤਨੀ ਨੇ ਫ਼ੋਨ ਕਰਕੇ ਦੇਖਿਆ ਕਿ ਉਹ ਉਸ ਨੂੰ ਖਾਸ ਤੋਹਫ਼ਾ ਦੇਵੇਗੀ। ਉਸ ਨੇ ਪਤਨੀ ਨੂੰ ਕੲ. ਵਾਰ ਪੁੱਛਿਆ ਕਿ ਉਹ ਤੋਹਫ਼ੇ ਵਿੱਚ ਕੀ ਦੇਵੇਗੀ, ਪਰ ਉਸ ਨੇ ਜਵਾਬ ਵਿੱਚ ਕਿਹਾ ਕਿ ਇਹ ਸਸਪੈਂਸ ਹੈ।
ਯਸ਼ਪਾਲ 20 ਜੂਨ ਨੂੰ ਆਪਣੇ ਜਨਮ ਦਿਨ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਕਾਲਜ ਦੇ ਦਿਨਾਂ ਤੋਂ ਹੀ ਪੂਜਾ ਭੰਡਾਰੀ  ਉਰਪ ਪੁਜੂ ਨੂੰ ਚਾਹੁੰਦਾ ਸੀ। ਦੋਵੇਂ ਇਕ ਹੀ ਕਾਲਜ ਵਿੱਚ ਪੜ੍ਹਦੇ ਸਨ। ਪੂਜਾ ਵੀ ਚਮੇਲੀ ਦੀ ਰਹਿਣ ਵਾਲਾ ਸੀ। ਪੜ੍ਹਾਈ ਦੌਰਾਨ ਹੀ ਦੋਵਾਂ ਦੀ ਮੁਲਾਕਾਤ ਹੋਈ ਅਤੇ ਚੰਗੇ ਦੋਸਤ ਬਣ ਗਏ।
ਪੂਜਾ ਦੇ ਹਾਰਟ ਵਿੱਚ ਵਾਲਵ ਵਿੱਚ ਛੇਕ ਸੀ। ਅਸਲੀਅਤ ਪਤਾ ਲੱਗਦੇ ਹੀ ਯਸ਼ਪਾਲ ਨੂੰ ਬਹੁਤ ਦੁੱਖ ਹੋਇਆ। ਉਹ ਉਸਨੂੰ ਹਸਪਤਾਲ ਲੈ ਗਿਆ ਅਤੇ ਜਦੋਂ ਉਸਨੂੰ ਹੋਸ਼ ਨਾ ਆਇਆ ਉਦੋਂ ਤੱਕ ਉਹ ਉਸ ਦੇ ਕੋਲਹੀ ਰਿਹਾ। ਪੂਜਾ ਠੀਕ ਹੋ ਗਈ ਪਰ ਡਾਕਟਰਾਂ ਦੀ ਰਿਪੋਰਟ ਵਿੱਚ ਦੱਸਿਆ ਕਿ ਉਸਨੂੰ ਗੰਭੀਰ ਬਿਮਾਰੀ ਹੈ ਅਤੇ ਉਸ ਬਿਮਾਰੀ ਨਾਲ ਉਸਦੀ ਜਾਨ ਵੀ ਜਾ ਸਕਦੀ ਹੈ।
ਪੜ੍ਹਾਈ ਕਰਕੇ ਯਸ਼ਪਾਲ ਨੇ ਨੌਕਰੀ ਲਈ ਅਪਲਾਈ ਕੀਤਾ। ਇਸੇ ਦਾ ਨਤੀਜਾ ਇਹ ਹੋਇਆ ਕਿ ਉਸਨੂੰ ਦਵਾਈ ਕੰਪਨੀ ਸਿਪਲਾ ਵਿੱਚ ਨੌਕਰੀ ਮਿਲ ਗਈ। ਘਰ ਵਾਲਿਆਂ ਨੇ ਉਸਦੇ ਵਿਆਹ ਬਾਰੇ ਗੱਲ ਤੋਰੀ ਤਾਂ ਉਸਨੇ ਆਫ਼ ਕਹਿ ਦਿੱਤਾ ਕਿ ਉਹ ਵਿਆਹ ਕਰੇਗਾ ਤਾਂ ਸਿਰਫ਼ ਪੂਜਾ ਨਾਲ। ਆਖਿਰ 2012 ਵਿੱਚ ਉਹਨਾਂ ਦਾ ਵਿਆਹ ਹੋ ਗਿਆ।
ਵਿਆਹ ਤੋਂ ਬਾਅਦ ਯਸ਼ਪਾਲ ਪੂਜਾ ਨੂੰ ਲੈ ਕੇ ਇੰਦੌਰ ਚਲਿਆ ਗਿਆ। ਉਥੇ ਹੀ ਉਹ ਪੂਜਾ ਦੀ ਤਬੀਅਤ ਖਰਾਬ ਹੋਣ ਲੱਗੀ। ਉਸਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਸੀ। ਡਾਕਟਰਾਂ ਨੇ ਜਾਂਚ ਵਿੱਚ ਦੱਸਿਆ ਕਿ ਜੇਕਰ ਉਹ ਪਹਾੜੀ ਖੇਤਰ ਵਿੱਚ ਰਹਿਣ ਲੱਗੇ ਤਾਂ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਵੇਗੀ। ਦੇਹਰਾਦੂਨ ਵਿੱਚ ਯਸ਼ਪਾਲ ਦੇ ਮਾਮਾ-ਮਾਮੀ ਰਹਿੰਦੇ ਸਨ। ਉਹਨਾਂ ਨੇ ਪੂਜਾ ਦੀ ਹਰ ਤਰ੍ਹਾਂ ਨਾਲ ਦੇਖਭਾਲ ਕਰਨ ਦੀ ਗੱਲ ਕਹੀ। ਯਸ਼ਪਾਲ ਨੇ ਦੇਹਰਾਦੂਨ ਵਿੱਚ ਰਾਜਪੁਰਾ ਰੋਡ ਤੇ ਆਪਣੇ ਮਾਮਲੇ ਦੇ ਕੋਲ ਪੂਜਾ ਦੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ। ਉਹ ਹਰ ਮਹੀਨੇ ਪੂਜਾ ਨੂੰ ਮਿਲਣ ਆਉਂਦਾ ਅਤੇ ਡਾਕਟਰਾਂ ਨੂੰ ਦਿਖਾਉਂਦਾ। ਦਵਾਈ ਵਗੈਰਾ ਦਾ ਇੰਤਜ਼ਾਮ ਕਰਕੇ ਉਹ ਵਾਪਸ ਚਲਿਆ ਜਾਂਦਾ।ਇਹ ਸਿਲਸਿਲਾ 4 ਸਾਲ ਚਲਦਾ ਰਿਹਾ। ਆਪਣੇ ਕਮਰੇ ਵਿੱਚ ਪੂਜਾ ਦਿਨ ਭਰ ਇਕੱਲੀ ਰਹਿੰਦੀ ਸੀ, ਜਿਸ ਕਰਕੇ ਬੋਰੀਅਤ ਹੋਣ ਲੱਗੀ ਸੀ। ਸਮਾਂ ਪਾਸ ਕਰਨ ਲਈ ਉਸ ਨੇ ਇੰਟਰਨੈਟ ਤੇ ਫ਼ਰੈਂਡ ਲੱਭ ਲਏ। ਆਪਣੇ ਸਟੇਟਸ ਵਿੱਚ ਉਸ ਨੇ ਆਪਣੇ ਆਪ ਨੂੰ ਕੁਆਰੀ ਦੱਸਿਆ। ਪੂਜਾ ਦੀ ਖੂਬਸੂਰਤੀ ਦੇਖ ਕੇ ਫ਼ੇਸਬੁੱਕ ਤੇ ਲੜਕਿਆਂ ਦੀ ਲਾਈਨ ਲੱਗ ਗਈ। ਹੁਣ ਉਸਦਾ ਜ਼ਿਆਦਾਤਰ ਵਕਤ ਇੰਟਰਨੈਟ ਤੇ ਬੀਤਣ ਲੱਗਿਆ। ਕਦੀ ਕਦੀ ਉਹ ਚੈਟਿੰਗ ਵਿੱਚ ਇੰਨਾ ਗੁਆਚ ਜਾਂਦੀ ਕਿ ਉਸਨੂੰ ਆਪਣੇ ਪਤੀ ਦੀ ਫ਼ਿਕਰ ਨਾ ਰਹਿੰਦੀ। ਇਸੇ ਵਿੱਚਕਾਰ ਪੂਜਾ ਨੂੰ ਫ਼ੇਸਬੁੱਕ ਫ਼ਰੈਂਡ ਕਰਨ ਸਿੰਘ ਸਿੱਧੂ ਦੇ ਰੂਪ ਵਿੱਚ ਨਵਾਂ ਪਿਆਰ ਮਿਲ ਗਿਆ ਸੀ। ਕਰਨ ਦੇ ਚੱਕਰ ਵਿੱਚ ਉਹ ਆਪਣੇ ਪਤੀ ਨੂੰ ਭੁੱਲਦੀ ਜਾ ਰਹੀ ਸੀ। ਕਰਨ ਸਿੰਘ ਕੋਟਾ ਰਾਜਸਥਾਨ ਦਾ ਰਹਿਣ ਵਾਲਾ ਸੀ। ਸੁੰਦਰ ਅਤੇ ਸਮਾਰਟ ਸਿੱਧੂ ਨੇ ਫ਼ੇਸਬੁੱਕ ਡਿਟੇਲਜ਼ ਮੁਤਾਬਕ ਖੁਦ ਨੂੰ ਏ. ਟੀ. ਐਸ. ਕਰਮਚਾਰੀ ਦੱਸਿਆ। ਪੂਜਾ ਕਰਨ ਦੀ ਦੀਵਾਨੀ ਹੋ ਗਈ।
ਕਰਨ ਦੇ ਸਾਹਮਣੇ ਉਸਨੂੰ ਜਾਨ ਛਿੜਕਣ ਵਾਲਾ ਯਸ਼ਪਾਲ ਫ਼ਿੱਕਾ ਲੱਗਣ ਲੱਗਿਆ। ਉਹ ਹੌਲੀ ਹੌਲੀ ਯਸ਼ਪਾਲ ਤੋਂ ਦੂਰ ਹੁੰਦੀ ਜਾ ਰਹੀ ਸੀ ਅਤੇ ਕਰਨ ਦੇ ਕੋਲ ਆਉਂਦੀ ਜਾ ਰਹੀ ਸੀ। ਲੰਮੀ ਚੈਟਿੰਗ ਤੋਂ ਬਾਅਦ ਕਰਨ ਅਤੇ ਪੂਜਾ ਵਿੱਚਕਾਰ ਮੋਬਾਇਲ ਤੇ ਘੰਟਿਆਂ ਬੱਧੀ ਗੱਲਾਂ ਹੋਣਲੱਗੀਆਂ।
ਜਦੋਂ ਕਰਨ ਨੂੰ ਪਤਾ ਲੱਗਿਆ ਕਿ ਪੂਜਾ ਦੇਹਰਾਦੂਨ ਵਿੱਚ ਇਕੱਲੀ ਰਹਿੰਦੀ ਹੈ ਤਾਂ ਉਸ ਨੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਪੂਜਾ ਨੇ ਉਸਨੂੰ ਆਪਣਾ ਐਡਰੈਸ ਦੇ ਦਿੱਤਾ। ਉਸ ਤੋਂ ਬਾਅਦ ਕਰਨ ਪੂਜਾ ਨੂੰ ਮਿਲਣ ਦੇਹਰਾਦੂਨ ਜਾ ਪਹੁੰਚਿਆ। ਕਰਨ ਨੂੰ ਮਿਲ ਕੇ ਪੂਜਾ ਕਾਫ਼ੀ ਖੁਸ਼ ਹੋਈ। ਦਿਨ ਭਰ ਦੋਵੇਂ ਦੇਹਰਾਦੂਨ ਦੀਆਂ ਵਾਦੀਆਂ ਵਿੱਚ ਘੁੰਮੇ, ਕਰਨ ਨੂੰ ਮਿਲ ਕੇ ਪੂਜਾ ਕਾਫ਼ੀ ਖੁਸ਼ ਹੋਈ। ਰਾਤ ਨੂੰ ਕਰਨ ਪੂਜਾ ਦੇ ਕੋਲ ਰੁਕਿਆ। ਉਸ ਰਾਤ ਪੂਜਾ ਨੇ ਕਰਨ ਦੇ ਨਾਲ ਸੈਕਿੰਡ ਹਨੀਮੂਨ ਮਨਾਇਆ। ਉਸਨੂੰ ਇਹ ਹਨੀਮੂਨ ਪਹਿਲਾਂ ਵਾਲੇ ਤੋਂ ਜ਼ਿਆਦਾ ਚੰਗਾ ਲੱਗਿਆ।
ਕਰਨ ਆਉਂਦਾ ਤਾਂ ਪੂਜਾ ਉਸ ਦਾ ਪੂਰਾ ਖਿਆਲ ਰੱਖਦੀ। ਉਹ ਉਸਨੂੰ ਆਪਣੀ ਦੇਹ ਦਾ ਸਵਾਦ ਹੀ ਨਹੀਂ ਚਖਾਉਂਦੀ, ਬਲਕਿ ਖਰਚ ਲਈ ਪੈਸੇ ਵੀ ਦਿੰਦੀ। ਕਹਿ ਸਕਦੇ ਹਾਂ ਕਿ ਪੂਜਾ ਦੇ ਰੂਪ ਵਿੱਚ ਕਰਨ ਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਮਿਲ ਗਈ ਸੀ।
ਯਸ਼ਪਾਲ ਵੀ ਪੂਜਾ ਦੇ ਬਦਲ ਰਹੇ ਵਤੀਰੇ ਨੂੰ ਨੋਟ ਕਰ ਰਿਹਾ ਸੀ। ਉਸਨੂੰ ਕਿਸੇ ਨੇ ਸਲਾਹ ਦਿੱਤੀ ਕਿ ਉਹ ਨੌਕਰੀ ਛੱਡ ਦੇਵੇ ਅਤੇ ਦੇਹਰਾਦੂਨ ਵਿੱਚ ਕਿਸੇ ਕੰਪਨੀ ਵਿੱਚ ਅਪਲਾਈ ਕਰੇ। ਇਸ ਦਰਮਿਆਨ ਯਸ਼ਪਾਲ ਨੇ ਦੇਹਰਾਦੂਨ ਦੀ ਕੰਪਨੀ ਵਿੱਚ ਅਪਲਾਈ ਕੀਤਾ। ਉਧਰ ਪੂਜਾ ਪੂਰੀ ਤਰ੍ਹਾਂ ਕਰਨ ਨੂੰ ਦਿਲ ਤੋਂ ਉਤਾਰ ਚੁੱਕੀ ਸੀ। ਉਹ ਯਸ਼ਪਾਲ ਤੋਂ ਅਲੱਗ ਹੋ ਕੇ ਕਰਨ ਨਾਲ ਵਿਆਹ ਕਰਨ ਬਾਰੇ ਸੋਚਣ ਲੱਗੀ। ਕਰਨ ਵੀ ਉਸ ਨਾਲ ਵਿਆਹ ਕਰਨ ਲਈ ਤਿਆਰ ਸੀ। ਪਰ ਪੂਜਾ ਦੇ ਸਾਹਮਣੇ ਸਮੱਸਿਆ ਇਹ ਸੀ ਕਿ ਉਸ ਦੇ ਵਿਆਹੇ ਹੋਣ ਦੀ ਗੱਲ ਕਰਨ ਨੂੰ ਪਤਾ ਨਹੀਂ ਸੀ।ਪੂਜਾ ਯਸ਼ਪਾਲ ਨੂੰ ਤਲਾਕ ਦਿੱਤੇ ਬਿਨਾਂ ਉਸ ਨਾਲ ਵਿਆਹ ਨਹੀਂ ਕਰ ਸਕਦੀ ਸੀ। ਇਸੇ ਕਸ਼ਮਕਸ਼ ਵਿੱਚ ਅਚਾਨਕ ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਕਰਨ ਨੂੰ ਸਾਫ਼ ਦੱਸ ਦਿੱਤਾ ਜਾਵੇ, ਸ਼ਾਇਦ ਉਹ ਕੋਈ ਰਸਤਾ ਕੱਢ ਦੇਵੇ।
ਇਕ ਦਿਨ ਪੂਜਾ ਨੇ ਕਰਨ ਨੂੰ ਕਹਿ ਦਿੱਤਾ ਕਿ ਉਹ ਵਿਆਹੀ ਹੈ, ਉਸ ਦਾ ਪਤੀ ਇੰਦੌਰ ਵਿੱਚ ਨੌਕਰੀ ਕਰਦਾ ਹੈ। ਪੂਜਾ ਦੀ ਗੱਲ ਸੁਣ ਕੇ ਉਹ ਕੁਝ ਦੇਰ ਹੱਸਿਆ ਅਤੇ ਫ਼ਿਰ ਇਸ ਭਰਮ ਵਿੱਚੋਂ ਕੱਢਣ ਲਈ ਪੂਜਾ ਨੇ ਉਸ ਨੂੰ ਵਿਆਹ ਦੀ ਐਲਬਮ ਦਿਖਾਈ। ਚਾਲਕ ਪੂਜਾ ਨੇ ਫ਼ੇਸਬੁੱਕ ਤੇ ਯਸ਼ਪਾਲ ਅਤੇ ਕਰਨ ਦੀ ਦੋਸਤੀ ਕਰਵਾ ਦਿੱਤੀ। ਕਰਨ ਸ਼ਾਤਿਰ ਕਿਸਮ ਦਾ ਇਨਸਾਨ ਸੀ। ਉਸ ਨੇ ਯਸ਼ਪਾਲ ਨੂੰ ਆਪਣੀਆਂ ਮਿੱਠੀਆਂ ਗੱਲਾਂ ਵਿੱਚ ਫ਼ਸਾ ਲਿਆ। ਇਸ ਦਰਮਿਆਨ ਯਸ਼ਪਾਲ ਨੂੰ ਵੀ ਦੇਹਰਾਦੂਨ ਦੀ ਇਕ ਦਵਾਈ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ। ਉਸ ਨੇ 1 ਜੁਲਾਈ ਨੂੰ ਆਪਣੀ ਦੂਜੀ ਨੌਕਰੀ ਜੁਆਇਨ ਕੀਤੀ। ਇਹ ਸੂਚਨਾ ਮਿਲਣ ਤੇ ਯਸ਼ਪਾਲ ਕਾਫ਼ੀ ਖੁਸ਼ ਹੋਇਆ। ਹੁਣ ਉਹ ਪੂਜਾ ਦੇ ਨਾਲ ਰਹਿ ਸਕਦਾ ਸੀ। ਉਸ ਨੇ ਇਹ ਖਬਰ ਸਭ ਤੋਂ ਪਹਿਲਾਂ ਪੂਜਾ ਨੂੰ ਸੁਣਾਈ। ਪੂਜਾ ਇਹ ਸੁਣ ਕੇ ਹੈਰਾਨ ਰਹਿ ਗਈ। ਯਸ਼ਪਾਲ ਦੇ ਆਉਣ ਤੋਂ ਬਾਅਦ ਉਸਦਾ ਕਰਨ ਨੂੰ ਮਿਲਣਾ ਸੰਭਵ ਨਹੀਂ ਸੀ। ਉਹ ਕੁਝ ਦੇਰ ਤੱਕ ਚੁੱਪ ਰਹੀ। ਯਸ਼ਪਾਲ ਹੈਲੋ ਹੈਲੋ ਕਰਦਾ ਸੀ ਪਰ ਪੂਜਾ ਫ਼ੋਨ ਕੱਟ ਦਿੰਦੀ ਸੀ।
ਯਸ਼ਪਾਲ ਨੂੰ ਪੂਜਾ ਦਾ ਵਤੀਰਾ ਸਮਝ ਨਹੀਂ ਆ ਰਿਹਾ ਸੀ। ਫ਼ਿਰ 20 ਜੂਨ ਨੂੰ ਯਸ਼ਪਾਲ ਦਾ ਜਨਮ ਦਿਨ ਆ ਗਿਆ। ਇਸ ਤੋਂ ਇਕ ਹਫ਼ਤਾ ਪਹਿਲਾਂ ਯਸ਼ਪਾਲ ਦਾ ਜਨਮ ਦਿਨ ਸੀ। ਉਸ ਤੋਂ ਬਾਅਦ ਹਫ਼ਤਾ ਪਹਿਲਾਂ ਪੂਜਾ ਨੇ ਯਸ਼ਪਾਲ ਨੂੰ ਫ਼ੋਨ ਕਰਕੇ ਕਿਹਾ, ਇਸ ਵਾਰ ਤੁਹਾਡੇ ਜਨਮ ਦਿਨ ‘ਤੇ ਇਕ ਖਾਸ ਤੋਹਫ਼ਾ ਭੇਜਾਂਗੀ।
ਤੋਹਫ਼ੇ ਦੀ ਗੱਲ ਸੁਣ ਕੇ ਯਸ਼ਪਾਲ ਖੁਸ਼ ਹੋ ਗਏ, ਉਹ ਪੂਜਾ ਤੋਂ ਤੋਹਫ਼ੇ ਬਾਰੇ ਪੁੱਛਦਾ ਰਿਹਾ ਪਰ ਉਸ ਨੇ ਕੁਝ ਨਹੀਂ ਦੱਸਿਆ। ਆਖਿਰ ਉਹ 20 ਜੂਨ ਦਾ ਇੰਤਜ਼ਾਰ ਕਰਨ ਲੱਗਿਆ।
20 ਜੂਨ ਨੂੰ ਸਵੇਰ ਦਾ ਵਕਤ ਸੀ। ਓਮਪ੍ਰਕਾਸ਼ ਚੌਧਰੀ ਆਪਣੇ ਕਮਰੇ ਵਿੱਚ ਸੁੱਤਾ ਸੀ। ਉਸ ਵਕਤ ਉਹਨਾਂ ਦਾ ਮੋਬਾਇਲ ਵੱਜਿਆ। ਆਵਾਜ਼ ਆਈ, ਅੰਕਲ, ਮੈਂ ਫ਼ੈਕਟਰੀ ਜਾਣ ਦੇ ਲਈ ਤਿਆਰ ਹਾਂ। ਇੱਧਰ ਬਾਹਰ ਤੋਂ ਕਿਸੇ ਨੇ ਮੇਰੇ ਕਮਰੇ ਦਾ ਦਰਵਾਜਾ ਬੰਦ ਕਰ ਦਿੱਤਾ ਹੈ, ਹਿਸ ਕਰਕੇ ਤੁਹਾਨੂੰ ਪ੍ਰੇਸ਼ਾਨ ਕੀਤਾ।
ਉਹ ਬਾਹਰ ਨਿਕਲਿਆ ਅਤੇ ਵਿਵੇਕ ਦੇ ਕਮਰੇ ਵੱਲ ਚੱਲ ਪਿਆ। ਕਮਰੇ ਦੇ ਕੋਲ ਪਹੁੰਚ ਕੇ ਦੇਖਿਆ ਕਿ ਕਮਰਾ ਬਾਹਰ ਤੋਂ ਬੰਦ ਸੀ। ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਵਿਵੇਕ ਨੇ ਡੱਬਾ ਚੁੱਕਿਆ ਅਤੇ ਬਾਹਰ ਨਿਕਲ ਗਿਆ।
ਦੂਜੀ ਮੰਜ਼ਿਲ ਤੇ ਯਸ਼ਪਾਲ ਰਹਿੰਦਾ ਸੀ। ਉਹ 7 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਉਪਰ ਪਹੁੰਚ ਕੇ ਦੇਖਿਆ ਕਿ ਯਸ਼ਪਾਲ ਦੇ ਕਮਰੇ ਦੀ ਬੱਤੀ ਜਗ ਰਹੀ ਹੈ, ਜਦਕਿ ਉਸ ਕਮਰੇ ਦੇ ਦਰਵਾਜ਼ੇ ਤੇ ਬਾਹਰੋਂ ਜਿੰਦਰਾ ਲੱਗਿਆ ਸੀ। ਖਿੜਕੀ ਤੋਂ ਅੰਦਰ ਝਾਕਦੇ ਦੇਖਿਆ ਕਿ ਯਸ਼ਪਾਲ ਬੈਡ ਤੇ ਸੁੱਤਾ ਪਿਆ ਸੀ। ਇਹ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸਨੇ ਤੁਰੰਤ ਵਿਵੇਕ ਨੂੰ ਆਵਾਜ਼ ਮਾਰੀ, ਉਹ ਦੌੜ ਕੇ ਆਇਆ।
ਉਸ ਨੇ ਵੀ ਖਿੜਕੀ ਤੋਂ ਝਾਕ ਕੇ ਦੇਖਿਆ, ਦੋਵਾਂ ਨੇ ਗੌਰ ਨਾਲ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਸ਼ਯਸ਼ਪਾਲ ਦੇ ਮੂੰਹ ਤੋਂ ਝੱਗ ਨਿਕਲ ਰਹ ਸੀ। ਮਾਮਲਾ ਪੁਲਿਸ ਦਾ ਸੀ। ਇਸ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਆ ਗਈ।
ਜਿੰਦਰਾ ਤੋੜ ਕੇ ਪੁਲਿਸ ਨੇ ਕਮਰੇ ਵਿੱਚ ਦੇਖਿਆ ਤਾਂ ਯਸ਼ਪਾਲ ਦੇ ਮੂੰਹ ਵਿੱਚ ਰੂੰਈ ਫ਼ਸਾਈ ਹੋਈ ਸੀ। ਯਸ਼ਪਾਲ ਦੀ ਕਈ ਘੰਟੇ ਪਹਿਲਾਂ ਮੌਤ ਹੋ ਚੁੱਕੀ ਸੀ। ਲਾਸ਼ ਦਾ ਬਰੀਕੀ ਨਾਲ ਨਿਰੀਖਣ ਕੀਤਾ ਤਾਂ ਗਲੇ ਤੇ ਨਿਸ਼ਾਨ ਦਿਖਾਈ ਦਿੱਤੇ। ਜਿਸ ਤੋਂ ਲੱਗਿਆ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਪਰਚਾ ਦਰਜ ਕਰ ਲਿਆ। ਕਮਰੇ ਦੀ ਤਲਾਸ਼. ਲਈ ਤਾਂ ਉਸ ਵਿੱਚ ਕਈ ਬੀਅਰ ਦੀਆਂ ਬੋਤਲਾਂ, ਨਮਕੀਨ, ਚਿਪਸ ਆਦਿ ਖੁੱਲ੍ਹੇ ਪੈਕਟ ਮਿਲੇ। ਮਕਾਨ ਮਾਲਕ ਓਮਪ੍ਰਕਾਸ਼ ਨੇ ਦੱਸਿਆ ਕਿ ਮਕਾਨ ਦੇ ਗੇਟ ਦੀਆਂ ਚਾਬੀਆਂ ਕਿਰਾਏਦਾਰ ਦੇ ਕੋਲ ਹਿੰਦੀਆਂ ਸਨ ਜੋ ਵੀ ਲੇਟ ਆਉਂਦਾ, ਉਹ ਗੇਟ ਖੋਲ੍ਹ ਕੇ ਅੰਦਰ ਆ ਜਾਂਦਾ ਸੀ। ਉਹ ਰਾਤ ਨੂੰ ਅਕਸਰ ਦਰਵਾਜ਼ਾ ਬੰਦ ਕਰ ਦਿੰਦੇ ਸਨ। ਬੀਤੀ ਰਾਤ ਜਦੋਂ ਉਹ ਦਰਵਾਜ਼ਾ ਬੰਦ ਕਰਨ ਲੱਗੇ ਤਾਂ ਯਸ਼ਪਾਲ ਨੇ ਕਿਹਾ ਕਿ ਰਾਤ ਨੂੰ ਉਸ ਦਾ ਭਰਾ ਆਉਣ ਵਾਲਾ ਹੈ। ਇਸ ਕਰਕੇ ਦਰਵਾਜਾ ਬੰਦ ਨਾ ਕਰਨ। ਸਵੇਰੇ ਵਿਵੇਕ ਨੇ ਉਸ ਨੂੰ ਜਗਾਇਆ ਅਤੇ ਦੱਸਿਆ ਕਿ ਕਮਰੇ ਦਾ ਦਰਵਾਜਾ ਬਾਹਰ ਤੋਂ ਬੰਦ ਹੈ। ਯਸ਼ਪਾਲ ਨਾਲ ਕੰਮ ਕਰਨ ਵਾਲਿਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਯਸ਼ਪਾਲ ਨਿਹਾਇਤ ਹੀ ਸ਼ਰੀਫ਼ ਅਤੇ ਨੇਕ ਦਿਲ ਇਨਸਾਨ ਸੀ। ਉਹ ਆਪਣੀ ਪਤਨੀ ਪੂਜਾ ਨੂੰ ਬਹੁਤ ਪਿਆਰ ਕਰਦਾ ਸੀ।
ਪੂਜਾ ਨੂੰ ਦਿਲ ਦੀ ਸਮੱਸਿਆ ਸੀ, ਇਸ ਦੇ ਬਾਵਜੂਦ ਉਹ ਉਸ ਨੂੰ ਦਿਲੋਂ ਚਾਹੁੰਦਾ ਸੀ। ਇਸੇ ਵਿੱਚਕਾਰ ਪੁਲਿਸ ਨੇ ਫ਼ੋਨ ਕਾਲ ਡਿਟੇਲਾਂ ਕਢਵਾਈਆਂ ਤਾਂ ਘਟਨਾ ਦੀ ਰਾਤ ਨੂੰ ਉਸ ਦੀ ਇਕ ਨੰਬਰ ਤੇ ਕਈ ਵਾਰ ਗੱਲ ਹੋਈ ਸੀ। ਉਸ ਨੰਬਰ ਦੀ ਲੁਕੇਸ਼ਨ ਰਾਜਸਥਾਨ ਦੇ ਹਨੂਮਾਨਗੜ੍ਹ ਦੀ ਮਿਲ ਰਹੀ ਸੀ। ਜਦਕਿ ਘਟਨਾ ਵਾਲੀ ਰਾਤ ਨੂੰ ਉਸ ਦੀ ਲੁਕੇਸ਼ਨ ਰਾਉ ਦੇ ਆਸ ਪਾਸ ਸੀ। ਉਹ ਨੰਬਰ ਕਰਨ ਸਿੰਘ ਸਿੱਧੂ ਦੇ ਨਾਂ ਸੀ। ਪੁਲਿਸ ਹਨੂਮਾਨਗੜ੍ਹ ਰਵਾਨਾ ਹੋ ਗਈ। ਅਗਲੇ ਦਿਨ ਯਸ਼ਪਾਲ ਦੇ ਭਰਾ ਅਤੇ ਮਾਪੇ ਆ ਗਏ। ਕਰਨ ਸਿੰਘ ਨੂੰ ਪਕੜ ਲਿਆਂਦਾ ਅਤੇ ਉਸ ਦੀ ਪਤਨੀ ਪੂਜਾ ਨੂੰ ਵੀ ਪਕੜ ਲਿਆ। ਪੂਜਾ ਨੇ ਪੁਲਿਸ ਨੂੰ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਜਦੋਂ ਯਸ਼ਪਾਲ ਦਾ ਫ਼ੋਨ  ਆਇਆ ਕਿ ਉਹ ਹੁਣ ਦੇਹਰਾਦੂਨ ਹੀ ਰਹਿ ਸਕੇਗਾ ਤਾਂ ਉਸ ਦੀ ਸਮੱਸਿਆ ਵੱਧ ਗਈ ਕਿਉਂਕਿ ਉਹ ਕਰਨ ਨੂੰ ਚਾਹੁੰਦੀ ਸੀ। ਇਸ ਕਰਕੇ ਮਨਹੀ ਮਨ ਸੋਚਿਆ ਕਿ ਯਸ਼ਪਾਲ ਨੂੰ ਦੇਹਰਾਦੂਨ ਪਹੁੰਚਣ ਤੋਂ ਪਹਿਲਾਂ ਹੀ ਹਟਾ ਦਿੱਤਾ ਜਾਵੇ। ਇਸ ਲਈ ਪੂਜਾ ਨੇ ਕਰਨ ਨੂੰ ਆਪਣੇ ਕੋਲ ਬੁਲਾ ਲਿਆ। ਜੇਕਰ ਤੁਸੀਂ ਮੇਰੇ ਜਿਸਮ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਯਸ਼ਪਾਲ ਨੂੰ ਰਸਤੇ ਤੋਂ ਹਟਾਉਣਾ ਪਵੇਗਾ। 19 ਜੂਨ ਦੀ ਰਾਤ ਨੂੰ ਕਰਨ ਆਪਣੇ ਸਾਥੀਆਂ ਮਨੀਸ਼ ਸਿੰਘ ਅਤੇ ਰਾਜਿੰਦਰ ਸਿੰਘ ਦੇ ਨਾਲ ਇੰਦੌਰ ਪਹੁੰਚਿਆ। ਉਥੇ ਪਹੁੰਚਦੇ ਹੀ ਉਸਨੇ ਯਸ਼ਪਾਲ ਨੂੰ ਫ਼ੋਨ ਕੀਤਾ। ਯਸ਼ਪਾਲ ਉਹਨਾਂ ਨੂੰ ਲੈਣ ਸਟੇਸ਼ਨ ਪਹੁੰਚਿਆ।ਕਰਨ ਦੇ ਹੱਥ ਵਿੱਚ ਤੋਹਫ਼ਾ ਦੇਖ ਕੇ ਉਸਨੂੰ ਕਾਫ਼ੀ ਗੁੱਸਾ ਆਇਆ ਪਰ ਉਹ ਆਪਣਾ ਗੁੱਸਾ ਪੀ ਗਿਆ। ਉਸਨੂੰ ਕੀ ਪਤਾ ਸੀ ਕਿ ਉਸ ਦੀ ਪਤਨੀ ਨੇ ਉਸ ਦੇ ਲਈ ਪਿਆਰ ਦਾ ਤੋਹਫ਼ਾ ਨਹੀਂ, ਬਲਕਿ ਮੌਤ ਦਾ ਤੋਹਫ਼ਾ ਭੇਜਿਆ ਹੈ। ਕਮਰੇ ਵਿੱਚ ਪਹੁੰਚਣ ਤੋਂ ਬਾਅਦ ਸਾਰੇ ਸ਼ਰਾਬ ਪੀਣ ਲੱਗੇ। ਕਰਨ ਨੇ ਯਸ਼ਪਾਲ ਨੂੰ ਜ਼ਿਆਦਾ ਪਿਆ ਦਿੱਤਾ ਅਤੇ ਉਹ ਬਿਸਤਰ ਤੇ ਲੇਟ ਗਿਆ। ਕਰਨ ਦੀਆਂ ਅੱਖਾਂ ਚਮਕੀਆਂ ਅਤੇ ਉਹਨਾਂ ਸਾਰਿਆਂ ਨੇ ਪਕੜ ਕੇ ਯਸ਼ਪਾਲ ਦਾ ਗਲਾ ਘੋਟ ਦਿੱਤਾ। ਉਸ ਦੇ ਮੂੰਹ ਵਿੱਚ ਰੂੰ ਤੁੰਨ ਦਿੱਤੀ ਤਾਂ ਜੋ ਆਵਾਜ਼ ਬਾਹਰ ਨਾ ਨਿਕਲ ਸਕੇ। ਇਸ ਤੋ ਂਬਾਅਦ ਉਹ ਉਥੋਂ ਫ਼ਰਾਰ ਹੋ ਗਏ।