ਨਵੀਂ ਦਿੱਲੀ— 1966 ‘ਚ ਨਵਾਂ ਸੂਬਾ ਬਣਨ ਤੋਂ ਬਾਅਦ ਹੀ ਆਪਣੀ ਅਰਥਵਿਵਸਥਾ ਮਜ਼ਬੂਤ ਕਰਨ ‘ਚ ਲੱਗਾ ਹਰਿਆਣਾ ਹੌਲੀ-ਹੌਲੀ ਪੰਜਾਬ ਤੋਂ ਅੱਗੇ ਨਿਕਲ ਗਿਆ ਹੈ। 1966 ‘ਚ ਪੰਜਾਬ ਤੋਂ ਨਿਕਲ ਕੇ ਹਰਿਆਣਾ ਸੂਬਾ ਬਣਿਆ ਸੀ, ਉਸ ਦੌਰ ‘ਚ ਅਰਥਵਿਵਸਥਾ ਦੇ ਮਾਮਲੇ ‘ਚ ਪੰਜਾਬ ਦੂਜੇ ਸੂਬਿਆਂ ਲਈ ਉਦਾਹਰਣ ਹੋਇਆ ਕਰਦਾ ਸੀ। ਉਦੋਂ ਹਰਿਆਣਾ ਨੂੰ ਪੰਜਾਬ ਦਾ ਗਰੀਬ ਭਰਾ ਕਿਹਾ ਜਾਂਦਾ ਸੀ ਪਰ ਅੱਜ ਅਰਥਵਿਵਸਥਾ ਦੇ ਕਈ ਮਾਮਲਿਆਂ ‘ਚ ਪੰਜਾਬ ਨਹੀਂ ਸਗੋਂ ਹਰਿਆਣਾ ਦੂਜੇ ਸੂਬਿਆਂ ਲਈ ਉਦਾਹਰਣ ਬਣ ਚੁੱਕਾ ਹੈ। ਆਓ ਜਾਣਦੇ ਹਾਂ ਹਰਿਆਣਾ ਪੰਜਾਬ ਨੂੰ ਕਿਹੜੀਆਂ ਗੱਲਾਂ ‘ਚ ਪਿੱਛੇ ਛੱਡ ਚੁੱਕਾ ਹੈ।
ਅਰਥਵਿਵਸਥਾ
ਅਰਥਵਿਵਸਥਾ ਦੇ ਮਾਮਲੇ ‘ਚ ਹਰਿਆਣਾ ਨੂੰ ਖੇਤੀਬਾੜੀ ਅਤੇ ਨਿਰਮਾਣ ਖੇਤਰ ‘ਚ ਲਗਾਤਾਰ ਸੁਧਾਰ ਹੋਣ ਦਾ ਲਾਭ ਮਿਲਿਆ ਹੈ, ਉੱਥੇ ਹੀ ਪੰਜਾਬ ‘ਚ ਖੇਤੀਬਾੜੀ ਖੇਤਰ ‘ਚ ਹਾਲ ਹੀ ਦੇ ਕੁਝ ਸਾਲਾਂ ‘ਚ ਰਫਤਾਰ ਹੌਲੀ ਦੇਖੀ ਗਈ ਹੈ। ਹਰਿਆਣਾ ‘ਚ ਸੇਵਾ ਖੇਤਰ ‘ਚ ਵੀ ਲਗਾਤਾਰ ਤੇਜ਼ੀ ਦੇਖੀ ਗਈ ਹੈ, ਉੱਥੇ ਹੀ ਹਰਿਆਣਾ ਸਾਫਟਵੇਅਰ ਬਰਮਾਦ ‘ਚ ਬਹੁਤ ਅੱਗੇ ਨਿਕਲ ਚੁੱਕਾ ਹੈ ਅਤੇ ਦੇਸ਼ ਦਾ ਤੀਜਾ ਵੱਡਾ ਸਾਫਟਵੇਅਰ ਬਰਮਾਦ ਕਰਤਾ ਬਣ ਚੁੱਕਾ ਹੈ। ਆਟੋ ਉਦਯੋਗ ਲਈ ਹਰਿਆਣਾ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।
ਉਦਯੋਗ
ਪਿਛਲੇ ਕਈ ਸਾਲਾਂ ਤੋਂ ਹਰਿਆਣਾ ਵੱਡੀ ਸੰਸਾਰਕ ਕੰਪਨੀਆਂ ਲਈ ਨਿਰਮਾਣ ਹੱਬ ਬਣ ਚੁੱਕਾ ਹੈ। ਹਰਿਆਣਾ ਦੀ ਸੂਚਨਾ ਤਕਨਾਲੋਜੀ (ਆਈ ਟੀ) ਬਰਮਾਦ 2015-16 ‘ਚ 42 ਹਜ਼ਾਰ ਕਰੋੜ ਰੁਪਏ ਦੀ ਰਹੀ ਹੈ। ਅਜਿਹੇ ‘ਚ ਉਦਯੋਗਿਕ ਖੇਤਰ ਦੇ ਮਾਮਲੇ ‘ਚ ਹਰਿਆਣਾ ਪੰਜਾਬ ਤੋਂ ਅੱਗੇ ਨਿਕਲ ਗਿਆ ਹੈ। ਕੁੱਲ ਸੂਬਾਈ ਘਰੇਲੂ ਉਤਪਾਦ ‘ਚ ਹਰਿਆਣੇ ਦੇ ਉਦਯੋਗਿਕ ਖੇਤਰ ਦਾ ਯੋਗਦਾਨ 30 ਫੀਸਦੀ ਹੈ, ਜਦੋਂ ਕਿ ਪੰਜਾਬ ਦਾ 22.7 ਫੀਸਦੀ ਹੈ।
ਬਿਜਲੀ ਖੇਤਰ
ਹਾਲਾਂਕਿ ਪਾਵਰ ਸੈਕਟਰ ਦੇ ਮਾਮਲੇ ‘ਚ ਦੋਹਾਂ ਸੂਬਿਆਂ ਨੇ ਚੰਗੀ ਤਰੱਕੀ ਕੀਤੀ ਹੈ ਅਤੇ ਦੋਹਾਂ ਹੀ ਸੂਬਿਆਂ ‘ਚ ਸਰਪਲਸ ਬਿਜਲੀ ਹੈ। ਦੋਹਾਂ ਸੂਬਿਆਂ ‘ਚ 100 ਫੀਸਦੀ ਪਿੰਡਾਂ ‘ਚ ਬਿਜਲੀ ਪਹੁੰਚਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ।















