ਜਲੰਧਰ/ਚੰਡੀਗੜ੍ਹ – ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਆਪਣਾ ਸੰਗਠਨ ਹੋਰ ਮਜ਼ਬੂਤ ਕੀਤਾ ਹੈ। ਆਪ ਵੱਲੋਂ ਪੰਜਾਬ ਵਿਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਮੀਡੀਆ ਅਤੇ ਸੋਸ਼ਲ ਮੀਡੀਆ ਟੀਮ ਦੀ ਘੋਸ਼ਣਾ ਕੀਤੀ ਹੈ। ਦਰਅਸਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਬੂਥ ਪੱਧਰ ‘ਤੇ ਸੋਸ਼ਲ ਮੀਡੀਆ ਇੰਚਾਰਜ ਅਤੇ ਸੋਸ਼ਲ ਮੀਡੀਆ ਸੈਕਰੇਟਰੀ ਨਿਯੁਕਤ ਕੀਤੇ ਗਏ ਹਨ।
ਇਸ ਦੇ ਨਾਲ-ਨਾਲ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਤੱਕ ਠੀਕ ਢੰਗ ਨਾਲ ਪਹੁੰਚਾਉਣ ਲਈ ਡਿਸਟ੍ਰਿਕਟ ਮੀਡੀਆ ਇੰਚਾਰਜ ਵੀ ਲਗਾਏ ਗਏ ਹਨ। ਇਸ ਕਦਮ ਰਾਹੀਂ ਪਾਰਟੀ ਦੇ ਵਾਲੰਟੀਅਰ ਸਰਕਾਰ ਦੀਆਂ ਉਪਲੱਬਧੀਆਂ ਅਤੇ ਯੋਜਨਾਵਾਂ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਕੰਮ ਕਰਨਗੇ। ਐਲਾਨੇ ਗਏ ਅਹੁਦੇਦਾਰਾਂ ਦੀ ਲਿਸਟ ਵਿਚ ਤੁਸੀਂ ਨਾਵਾਂ ਦੇ ਵੇਰਵੇ ਵੇਖ ਸਕਦੇ ਹੋ।















