ਜੈਪੁਰ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਪਿਤਾ ਦੌਲਤਲਾਲ ਵੈਸ਼ਨਵ ਦਾ ਮੰਗਲਵਾਰ ਨੂੰ ਏਮਜ਼, ਜੋਧਪੁਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਹਸਪਤਾਲ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਦੱਸ ਦੇਈਏ ਕਿ ਅਸ਼ਵਨੀ ਵੈਸ਼ਨਵ ਦੇ ਪਿਤਾ ਦੌਲਤਲਾਲ ਵੈਸ਼ਨਵ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਰੂਪ ਵਿੱਚ ਬੀਮਾਰ ਸਨ ਅਤੇ ਉਹਨਾਂ ਦਾ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਹਸਪਤਾਲ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਬਹੁਤ ਦੁੱਖ ਨਾਲ ਸਾਨੂੰ ਤੁਹਾਨੂੰ ਸੂਚਿਤ ਕਰਨਾ ਪੈ ਰਿਹਾ ਹੈ ਕਿ ਮਾਣਯੋਗ ਰੇਲ ਮੰਤਰੀ ਦੇ ਪਿਤਾ ਦੌਲਤ ਲਾਲ ਵੈਸ਼ਨਵ ਦਾ ਅੱਜ 8 ਜੁਲਾਈ 2025 ਨੂੰ ਸਵੇਰੇ 11:52 ਵਜੇ ਏਮਜ਼, ਜੋਧਪੁਰ ਵਿਖੇ ਦੇਹਾਂਤ ਹੋ ਗਿਆ ਹੈ।” ਹਸਪਤਾਲ ਪ੍ਰਸ਼ਾਸਨ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।















