ਚਟਗਾਂਵ: ਬੰਗਲਾਦੇਸ਼ ਦੇ ਕੋਲ ਇੰਗਲੈਂਡ ਦੇ ਖਿਲਾਫ਼ ਇਤਿਹਾਸਕ ਪਹਿਲੀ ਟੈਸਟ ਜਿੱਤ ਦਰਜ ਕਰਨ ਦਾ ਸੁਨਹਿਰੀ ਮੌਕਾ ਸੀ ਪਰ ਤੇਜ਼ ਗੇਂਦਬਾਜ਼ ਬੇਨ ਸਟੋਕਸ ਨੇ ਆਖਰੀ ਦੋ ਵਿਕਟਾਂ ਹਾਸਲ ਕਰ ਸੋਮਵਾਰ ਨੂੰ 22 ਦੌੜਾਂ ਨਾਲ ਮੈਚ ਜਿੱਤਿਆ ਇੰਗਲੈਂਡ ਨੇ ਮੇਜ਼ਬਾਨਾਂ ਦੇ ਖਿਲਾਫ਼ ਅਜੇਤੂ ਰਿਕਾਰਡ ਨੂੰ ਬਰਕਰਾਰ ਰੱਖਿਆ। ਬੰਗਲਾਦੇਸ਼ੀ ਟੀਮ ਇੰਗਲੈਂਡ ਦੇ ਖਿਲਾਫ਼ ਘਰੇਲੂ ਜ਼ਮੀਨ ‘ਤ ਪਹਿਲਾ ਟੈਸਟ ਜਿੱਤਣ ਤੋਂ ਸਿਰਫ਼ 33 ਦੌੜਾਂ ਦੀ ਹੀ ਦੂਰੀ ‘ਤੇ ਸੀ ਅਤੇ ਉਸਦੀ ਜਿੱਤ ਸਿਰਫ਼ ਰਸਮੀ ਜਿਹੀ ਲੱਗ ਰਹੀ ਸੀ ਉਹੀਂ ਮਹਿਮਾਨ ਟੀਮ ਨੂੰ ਜਿੱਤਣ ਦੇ ਲਈ ਦੋ ਵਿਕਟਾਂ ਦੀ ਜ਼ਰੂਰਤ ਸੀ ਅਤੇ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੋਕਸ ਨੇ ਆਖਰੀ ਦੋਵੇਂ ਵਿਕਟਾਂ ਆਪਣੀ ਝੋਲੀ ‘ਚ ਪਾ ਆਪਣੀ ਟੀਮ ਨੂੰ ਜਿੱਤ ਦਿਲਾ ਦਿੱਤੀ।
ਬੰਗਲਾਦੇਸ਼ 81.3 ਓਵਰਾਂ ‘ਚ 263 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਬੰਗਲਾਦੇਸ਼ ਨੂੰ ਜਿੱਤ ਲਈ 22 ਦੌੜਾਂ ਦੀ ਲੋੜ ਸੀ ਪਰ ਸਟੋਰਕ ਨੇ ਤੈਜੁਲ ਨੂੰ ਆਪਣੀ ਗੇਂਦ ‘ਤੇ ਐਲ.ਬੀ.ਡਬਲਿਊ ਕਰ ਦਿੱਤਾ। ਕਪਤਾਨ ਐਲਸਟੇਅਰ ਕੁੱਕ ਨੇ ਅੰਪਾਇਰ ਦੇ ਨਾਟ ਆਊਟ ਫ਼ੈਸਲੇ ਦੇ ਖਿਲਾਫ਼ ਅਪੀਲ ਕੀਤੀ ਅਤੇ ਤੈਜੁਲ ਨੋਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਹੋ ਗਿਆ। ਇੰਗਲੈਂਡ ਇਸ ਜਿੱਤ ਨਾਲ ਦੋ ਟੈਸਟਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਿਆ ਹੈ। ਦੂਜਾ ਅਤੇ ਆਖਰੀ ਟੈਸਟ ਢਾਕਾ ‘ਚ 28 ਅਕਤੂਬਰ ਤੋਂ ਇੱਕ ਨਵੰਬਰ ਤੱਕ ਖੇਡਿਆ ਜਾਵੇਗਾ॥












