ਭਾਰਤ ਨੇ ਲੜੀ ਜਿੱਤ ਕੇ ਟੈੱਸਟ ਰੈਂਕਿੰਗ ‘ਚ ਹਾਸਲ ਕੀਤਾ ਪਹਿਲਾ ਸਥਾਨ

sports-news-300x150ਨਵੀਂ ਦਿੱਲੀ: ਨਿਊਜ਼ੀਲੈਂਡ ਵਿਰੁੱਧ ਵੱਡੀ ਜਿੱਤ ਨਾਲ ਭਾਰਤ ਨੇ ਨਾ ਸਿਰਫ਼ ਲੜੀ ‘ਤੇ ਕਬਜ਼ਾ ਕੀਤਾ ਸਗੋਂ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਵੀ ਪਹਿਲਾ ਸਥਾਨ ਹਾਸਲ ਕਰ ਲਿਆ। ਇੰਦੌਰ ਦੀ ਪਿੱਚ ਈਡਨ ਗਾਰਡਨ ਦੀ ਤਰ੍ਹਾਂ ਚੁਣੌਤੀਪੂਰਨ ਨਹੀਂ ਹੋਵੇਗੀ ਪਰ ਭਾਰਤੀ ਗੇਂਦਬਾਜ਼ਾਂ ਨੇ ਕੀਵੀ ਬੱਲੇਬਾਜ਼ਾਂ ‘ਤੇ ਜਿਹੜਾ ਸ਼ਿਕੰਜਾ ਕੱਸਿਆ ਹੈ, ਉਸ ਤੋਂ ਬਾਹਰ ਨਿਕਲਣਾ ਉਨ੍ਹਾਂ ਲਈ ਮੁਸ਼ਕਿਲ ਹੋਵੇਗਾ। ਮਹਿਮਾਨ ਟੀਮ ਨੂੰ ਕੇਨ ਵਿਲੀਅਮਸਨ ਦੀ ਵੀ ਕਮੀ ਮਹਿਸੂਸ ਹੋਈ। ਉਸ ਕੋਲ ਹਰ ਤਰ੍ਹਾਂ ਦੀ ਸਥਿਤੀ ‘ਚ ਖੇਡਣ ਲਈ ਤਕਨੀਕ ਨਾਲ ਸਬਰ ਹੈ, ਹਾਲਾਂਕਿ ਈਡਨ ਗਾਰਡਨ ਦੀ ਪਿੱਚ ‘ਤੇ ਉਸ ਨੂੰ ਵੀ ਸਖਤ ਮਿਹਨਤ ਦਾ ਸਾਹਮਣਾ ਕਰਨਾ ਪੈਣਾ ਸੀ। ਟਾਮ ਲੇਥਮ ਨੇ ਆਪਣੀ ਮਜ਼ਬੂਤ ਇੱਛਾ-ਸ਼ਕਤੀ ਦਿਖਾ ਦਿੱਤੀ ਹੈ ਕਿ ਉਹ ਨਿਊਜ਼ੀਲੈਂਡ ਦੇ ਭਵਿੱਖ ਦਾ ਸਟਾਰ ਬੱਲੇਬਾਜ਼ ਹੈ। ਇਸ ਪਿੱਚ ‘ਤੇ ਵੀ ਉਸ ਨੇ ਕੋਈ ਗਲਤ ਸ਼ਾਟ ਨਹੀਂ ਖੇਡਿਆ। ਉਸ ਦੀ ਬੱਲੇਬਾਜ਼ੀ ਤੋਂ ਦੂਜੇ ਬੱਲੇਬਾਜ਼ਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਸੀ।