ਰਾਜਧਾਨੀ ‘ਚ ਚਿਕਨਗੁਨੀਆ ਨਾਲ ਮਰਨ ਵਾਲਿਆਂ ਦੀ ਸੰਖਿਆ ਹੋਈ 11

3ਨਵੀਂ ਦਿੱਲੀ  :  ਦਿੱਲੀ ਦੇ ਇਕ ਨਿੱਜੀ ਹਸਪਤਾਲ ‘ਚ ਚਿਕਨਗੁਨੀਆ ਨਾਲ ਪੀੜ੍ਹਤ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ ਜਦ ਕਿ ਏਮਜ਼ ਨੇ ਇਕ ਸ਼ੱਕੀ ਮਾਮਲੇ ਦੀ ਪੁਸ਼ਟੀ ਕੀਤੀ ਹੈ ਜਿਸ ‘ਚ ਰਾਜਧਾਨੀ ‘ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 11 ਹੋ ਗਈ ਹੈ। ਇਸ ਰੋਗ ਨੇ ਗੰਭੀਰ ਸਿਹਤ ਸੰਕਟ ਪੈਦਾ ਕਰ ਦਿੱਤਾ ਹੈ।
ਪੰਜ ਮੌਤਾਂ ਅਪੋਲੋ ਹਸਪਤਾਲ ‘ਚ ਹੋਈਆਂ ਅਤੇ ਮਰਨ ਵਾਲਿਆਂ ‘ਚ ਜ਼ਿਆਦਾਤਰ ਲੋਕ 80 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਨ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ,”ਪਿਛਲੇ ਤਿੰਨ ਹਫਤਿਆਂ ‘ਚ ਸਾਡੇ ਇੱਥੇ ਚਿਕਨਗੁਨੀਆ ਬੁਖਾਰ ਨਾਲ ਪੀੜ੍ਹਤ ਪੰਜ ਲੋਕਾਂ ਦੀ ਮੌਤ ਹੋਈ ਹੈ, ਜਿਸ ‘ਚ ਜ਼ਿਆਦਾਤਰ ਬਜ਼ੁਰਗ ਸਨ। ਕੱਲ੍ਹ ਦੁਪਹਿਰ ਬਾਅਦ ਗਾਜ਼ੀਆਬਾਦ ਨਿਵਾਸੀ 80 ਸਾਲਾ ਮਹਿੰਦਰ ਸਿੰਘ ਦੀ ਚਿਕਨਗੁਨੀਆ ਨਾਲ ਉਤਪੰਨ ਸਮੱਸਿਆਂਵਾਂ ਕਾਰਨ ਮੌਤ ਹੋ ਗਈ।”
ਉਨ੍ਹਾਂ ਕਿਹਾ,”ਚਿਕਨਗੁਨੀਆ ਦਾ ਪਤਾ ਲਗਾਉਣ ਲਈ ਕੀਤੇ ਜਾਣ ਵਾਲੇ ਆਰਟੀ-ਪੀਸੀਆਰ ਪ੍ਰੀਖਣ ‘ਚ ਉਹ ਇਸ ਬਿਮਾਰੀ ਤੋਂ ਪੀੜ੍ਹਤ ਪਾਏ ਗਏ ਸਨ। ਬਿਮਾਰੀ ਕਾਰਨ ਵੱਖ-ਵੱਖ ਅੰਗਾਂ ਦੇ ਕੰਮ ਬੰਦ ਕਰ ਦੇਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।” ਦਿੱਲੀ ‘ਚ ਚਿਕਨਗੁਨੀਆ ਨਾਲ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ। ਇਸ ਮੌਸਮ ‘ਚ ਇਸ ਬਿਮਾਰੀ ਦੇ ਇਕ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹਸਪਤਾਲ ਅਤੇ ਕਲੀਨਿਕ ਰੋਗੀਆਂ ਨਾਲ ਭਰੇ ਪਏ ਹਨ। ਹਸਪਤਾਲ ਨੇ ਕਿਹਾ,”ਉਨ੍ਹਾਂ ‘ਚ ਜ਼ਿਆਦਾਤਰ ਗੁਰਦੇ ਦੀ ਗੰਭੀਰ ਬਿਮਾਰੀ, ਆਰਟਰੀ ਸੰਬੰਧੀ ਦਿੱਕਤਾਂ ਵਰਗੀਆਂ ਸਥਿਤੀਆਂ ਅਤੇ ਸਮੱਸਿਆਵਾਂ ਨਾਲ ਪੀੜ੍ਹਤ ਸਨ।