ਨਿਊ ਜ਼ੀਲੈਂਡ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ

sports-news-300x150ਮੁੰਬਈ:  ਨਿਊ ਜ਼ੀਲੈਂਡ ਦੇ ਖ਼ਿਲਾਫ਼ 22 ਸਤੰਬਰ ਤੋਂ ਹੋ ਰਹੀ ਘਰੇਲੂ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਟੀਮ ਦੀ ਕਪਤਾਨੀ ਵਿਰਾਟ ਕੋਹਲੀ ਨੂੰ ਸੌਂਪੀ ਗਈ ਹੈ ਜਦੋਂ ਕਿ ਅਜਿੰਕੈ ਰਹਾਣੇ ਉਪ ਕਪਤਾਨ ਹੋਣਗੇ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਗਿਆ ਹੈ। ਸਟੂਅਰਟ ਬਿੰਨੀ ਦੀ ਟੀਮ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ।ਨਿਊਜ਼ੀਲੈਂਡ ਅਤੇ ਭਾਰਤ ਦੀਆਂ ਟੀਮਾਂ ਵਿੱਚਾਲੇ ਪਹਿਲਾਂ ਮੈਚ 22 ਸਤੰਬਰ ਨੂੰ ਕਾਨਪੁਰ ਵਿੱਚ ਖੇਡਿਆ ਜਾਵੇਗਾ। ਕਾਨਪੁਰ ਵਿੱਚ ਕਰੀਬ ਸੱਤ ਸਾਲ ਬਾਅਦ ਕੋਈ ਕੌਮਾਂਤਰੀ ਪੱਧਰ ਦਾ ਮੈਚ ਹੋ ਰਿਹਾ ਹੈ।
ਟੀਮ ਇੰਡੀਆ ਦੇ ਖਿਡਾਰੀ :-
ਵਿਰਾਟ (ਕਪਤਾਨ), ਰਾਹੁਲ, ਪੁਜਾਰਾ, ਰਹਾਣੇ, ਵਿਜੇ, ਰੋਹਿਤ, ਅਸ਼ਵਿਨ, ਸਾਹਾ, ਜਡੇਜਾ, ਸ਼ਮੀ, ਭੁਵੀ, ਸ਼ਿਵਕ, ਮਿਸ਼ਰਾ, ਉਮੇਸ਼।
22 ਸਤੰਬਰ ਤੋਂ ਖੇਡਣਗੇ ਭਾਰਤ ਅਤੇ ਨਿਊਜ਼ੀਲੈਂਡ ਕ੍ਰਿਕਟ ਮੈਚ
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਵਿੱਚਾਲੇ ਪਹਿਲਾ ਟੈਸਟ ਮੈਚ 22 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ‘ਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ 30 ਸਤੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਅਤੇ ਤੀਜਾ ਟੈਸਟ ਮੈਚ 8 ਅਕਤੂਬਰ ਨੂੰ ਇੰਦੌਰ ਦੇ ਹੌਲਕਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ।