ਅਸਾਮ — ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਮੰਗਲਵਾਰ ਨੂੰ ਚੀਨ ਦੀ ਸੀਮਾ ਨਾਲ ਲੱਗਦੇ ਖੇਤਰ ‘ਚ ਸੁਰੱਖਿਆ ਸਥਿਤੀ ਦਾ ਅਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸੁਹਾਗ ਮੰਗਲਵਾਰ ਸ਼ਾਮ ਤੇਜ਼ਪੁਰ ਸਥਿਤ 4 ਕੋਰ (ਗੁਜਰਾਤ ਕੋਰ) ਪਹੁੰਚੇ ਅਤੇ ਖੇਤਰ ‘ਚ ਤੈਨਾਤ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੰਖੇਪ ‘ਚ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ, ”ਸੈਨਾ ਪ੍ਰਮੁੱਖ ਨੂੰ ਸੀਮਾਵਾਂ ‘ਤੇ ਚੱਲ ਰਹੀਆਂ ਤਿਆਰੀਆਂ ਅਤੇ ਹੋਰਨਾਂ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ।” ਅਰੁਣਾਚਲ ਪ੍ਰਦੇਸ਼ ‘ਚ ਚੀਨ ਨਾਲ ਲੱਗਦੀ ਸੀਮਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ 4 ਕੋਰ ‘ਤੇ ਹੈ ਅਤੇ ਲੈਫਟੀਨੇਂਟ ਜਨਰਲ ਦੇਵਰਾਜ ਅਨਬੂ ਇਸ ਦੇ ਮੁੱਖੀ ਹਨ।















