ਅਸਤੀਫ਼ੇ ਦੀਆਂ ਖ਼ਬਰਾਂ ਦਰਮਿਆਨ ਹਿਮਾਚਲ ਦੇ CM ਸੁੱਖੂ ਦਾ ਵੱਡਾ ਬਿਆਨ

ਸ਼ਿਮਲਾ- ਰਾਜ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ‘ਚ ਸਿਆਸੀ ਭੂਚਾਲ ਆ ਗਿਆ ਹੈ। ਕਾਂਗਰਸ ਦੀ ਸੁੱਖੂ ਸਰਕਾਰ ਸੰਕਟ ‘ਚ ਹੈ। ਇਸ ਦਰਮਿਆਨ ਖ਼ਬਰ ਆਈ ਸੀ ਕਿ ਸੁਖਵਿੰਦਰ ਸਿੰਘ ਸੁੱਖੂ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ ਦਾ ਖੰਡਨ ਕਰਦੇ ਹੋਏ ਸੀ.ਐੱਮ. ਸੁੱਖੂ ਨੇ ਕਿਹਾ,”ਮੈਂ ਅਸਤੀਫ਼ਾ ਨਹੀਂ ਦਿੱਤਾ ਹੈ, ਸਾਡੇ ਕੋਲ ਬਹੁਮਤ ਹੈ। ਮੈਂ ਇਕ ਯੋਧਾ ਹਾਂ ਝੁਕਾਂਗਾ ਨਹੀਂ। ਭਾਜਪਾ ਦੇ ਕਈ ਵਿਧਾਇਕ ਮੇਰੇ ਸੰਪਰਕ ‘ਚ ਹਨ।” ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ 5 ਸਾਲ ਤੱਕ ਚਲੇਗੀ। ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਇਕਮਾਤਰ ਰਾਜ ਸਭਾ ਸੀਟ ‘ਤੇ ਭਾਜਪਾ ਵਲੋਂ ਜਿੱਤ ਹਾਸਲ ਕਰਨ ਦੇ ਇਕ ਦਿਨ ਬਾਅਦ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਇਹ ਫ਼ੈਸਲਾ ਆਇਆ ਹੈ। ਰਾਜ ਸਭਾ ਦੀ ਇਕ ਸੀਟ ‘ਤੇ ਹੋਈਆਂ ਚੋਣਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਸੱਤਾ ਦਾ ਸਮੀਕਰਨ ਵਿਗੜ ਗਿਆ ਹੈ। ਕਾਂਗਰਸ ਕੋਲ 68 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਦਾ ਅੰਕੜਾ 40 ਸੀ ਪਰ ਫਿਰ ਵੀ ਚੋਣਾਂ ਹਾਰ ਗਈ।