ਗੁਰਦਾਸਪੁਰ – ਗੁਰਦਾਸਪੁਰ ਤੋਂ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਵੱਡੀ ਗਿਣਤੀ ‘ਚ ਟਰੈਕਟਰ ਟਰਾਲੀਆਂ ‘ਚ ਸਵਾਰ ਹੋ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਹਨ। ਟਰੈਕਟਰ ਟਰਾਲੀਆਂ ਦੇ ਕਾਫ਼ਲੇ ‘ਚ ਕਿਸਾਨ ਜਿਥੇ ਡੀਜ਼ਲ ਅਤੇ ਗੈਸ ਸਿਲੰਡਰ ਅਤੇ ਰਾਸ਼ਨ ਲੈਕੇ ਜਾ ਰਹੇ ਹਨ ਉਥੇ ਹੀ ਜੇਸੀਬੀ ਮਸ਼ੀਨਾਂ ਵੀ ਨਾਲ ਲੈਕੇ ਜਾ ਰਹੇ ਹਨ ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਜਿਨ੍ਹਾਂ ‘ਚ ਮੁੱਖ ਤੌਰ ‘ਤੇ ਐੱਮ. ਐੱਸ. ਪੀ. ਕਾਨੂੰਨ ਨੂੰ ਲੈ ਕੇ ਸ਼ਾਂਤੀਮਈ ਅੰਦੋਲਨ ਲਈ ਜਾ ਰਹੇ ਹਨ । ਉਨ੍ਹਾਂ ਕਿਹਾ ਜੇਕਰ ਹਰਿਆਣਾ ਵਿਖੇ ਰੋਕਾਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਹਟਾਉਣ ਲਈ ਵੀ ਜੇਸੀਬੀ ਮਸ਼ੀਨਾਂ ਅਤੇ ਮਿਟੀ ਦੀਆਂ ਟਰਾਲੀਆਂ ਅਤੇ ਹੋਰ ਮਸ਼ੀਨਾਂ ਵੀ ਨਾਲ ਲੈ ਕੇ ਜਾ ਰਹੇ ਹਾਂ।















