ਨਵੀਂ ਦਿੱਲੀ – ਦਿੱਲੀ ਪੁਲਸ ਦੀ ਟੀਮ ਨੇ ਤਿਲਕ ਨਗਰ ਇਲਾਕੇ ’ਚ ਦੇਸ਼ ਵਿਰੋਧੀ ਨਾਅਰੇ ਲਿਖਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਵਿੰਦਰ ਉਰਫ ਲੱਕੀ (37) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਨੇ ਆਪਣੇ ਦੋਸਤ ਦੇ ਕਹਿਣ ’ਤੇ ਅਜਿਹਾ ਕੀਤਾ ਸੀ। ਮੁਲਜ਼ਮ ਦਾ ਦੋਸਤ ਯੂ. ਐੱਸ. ਵਿਚ ਰਹਿੰਦਾ ਹੈ। ਉਸ ਦਾ ਨਾਂ ਗਗਨਦੀਪ ਹੈ। ਉਸ ਨੇ ਇਸ ਕੰਮ ਲਈ ਪੈਸੇ ਵੀ ਦਿੱਤੇ ਸਨ। ਪੁਲਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿਚ ਵਰਤੀ ਗਈ ਕਾਰ, ਇਕ ਸਪਰੇਅ ਪੇਂਟ ਅਤੇ ਇਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ।















