ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ ਪ੍ਰਸਤਾਵ ਮਿਲ ਰਹੇ ਹਨ, ਉਸ ਤੋਂ ਉਹ ਅਸਤੁੰਸ਼ਟ ਨਹੀਂ ਹਨ। ਦੀਆ ਮਿਰਜ਼ਾ ਅੱਜਕੱਲ ਫ਼ਿਲਮਾਂ ‘ਚ ਵੱਧ ਐਕਟਿਵ ਨਹੀਂ ਹੈ। ਦੀਆ ਨੂੰ ਜਿਹੜੀਆਂ ਫ਼ਿਲਮਾਂ ਅਤੇ ਕਿਰਦਾਰ ਮਿਲ ਰਹੇ ਹਨ, ਉਸ ਤੋਂ ਉਹ ਖੁਸ਼ ਨਹੀਂ ਹੈ, ਜਿਸ ਕਾਰਨ ਉਹ ਫ਼ਿਲਮ ਨਿਰਮਾਣ ‘ਚ ਯਕੀਨ ਰੱਖਦੀ ਹੈ। ਦੀਆ ਨੇ ਕਿਹਾ, ”ਨਿਰਮਾਤਾ ਦੇ ਰੂਪ ‘ਚ ਮਿਲ ਰਹੀਆਂ ਕਹਾਣੀਆਂ ਨੂੰ ਲੈ ਕੇ ਮੈਂ ਕਾਫ਼ੀ ਉਤਸ਼ਾਹਿਤ ਹਾਂ ਅਤੇ ਅਸੀਂ ਅੱਗੇ ਫ਼ਿਲਮ ਬਣਾਉਣ ਦੀ ਸੋਚ ਰਹੇ ਹਾਂ। ਇੱਕ ਅਦਾਕਾਰਾ ਦੇ ਤੌਰ ‘ਤੇ ਮੈਂ ਅਸਤੁੰਸ਼ਟ ਹਾਂ ਪਰ ਮੈਂ ਇਸ ਦੇ ਲਈ ਧੰਨਵਾਦੀ ਹਾਂ ਕਿ ਚੰਗੀਆਂ ਫ਼ਿਲਮਾਂ ‘ਚ ਮੌਕਾ ਮਿਲਣ ‘ਤੇ ਉਦਾਸ ਹੋਣ ਦੇ ਬਜਾਏ ਮੈਂ ਫ਼ਿਲਮ ਨਿਰਮਾਣ ਕਰ ਰਹੀ ਹਾਂ।” ਜ਼ਿਕਰਯੋਗ ਹੈ ਕਿ ਦੀਆ ਭਾਰਤੀ ਅਤੇ ਹਾਲੀਵੁੱਡ ਫ਼ਿਲਮਾਂ ‘ਚ ਹੋ ਰਹੀ ਬਦਲਾਅ ਤੋਂ ਬੇਹੱਦ ਖੁਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮੀ ਪਰਦੇ ਦੀ ਸੰਖਿਆ ਵੱਧਣ ਅਤੇ ਚੰਗੀਆਂ ਨੀਤੀਆਂ ਨੂੰ ਫ਼ਿਲਮ ਇੰਡਸਟਰੀ ‘ਚ ਲਿਆਉਣ ਨਾਲ ਹਰ ਭਾਸ਼ਾ ਅਤੇ ਕਹਾਣੀ ਦੀ ਸਫ਼ਲਤਾ ਦਾ ਅਸੀਂ ਜਸ਼ਨ ਮਨਾ ਸਕਾਂਗੇ।











