ਫਿਲੀਪੀਨਜ਼ ‘ਚ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ

ਮਨੀਲਾ – ਰਾਜਧਾਨੀ ਮਨੀਲਾ ਦੇ ਉੱਤਰ-ਪੱਛਮੀ ਬਾਤਾਨ ਸੂਬੇ ਵਿਚ ਇਕ ਬੱਸ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਸ਼ਾਮ ਕਰੀਬ 7 ਵਜੇ ਦੀਨਾਲੁਪੀਹਾਨ ਸ਼ਹਿਰ ‘ਚ ਹਾਈਵੇਅ ‘ਤੇ ਵਾਪਰਿਆ। ਬੱਸ ਪੰਪਾਂਗਾ ਸੂਬੇ ਦੇ ਸੈਨ ਫਰਨਾਂਡੋ ਸ਼ਹਿਰ ਤੋਂ ਓਲੋਂਗਾਪੋ ਸ਼ਹਿਰ ਜਾ ਰਹੀ ਸੀ।
ਪੁਲਸ ਨੇ ਅੱਗੇ ਦੱਸਿਆ ਸਾਹਮਣੇ ਵਾਲੀ ਲੇਨ ‘ਤੇ ਆ ਰਹੀ ਇੱਕ ਯਾਤਰੀ ਜੀਪ ਨਾਲ ਟਕਰਾਉਣ ਤੋਂ ਪਹਿਲਾਂ ਬੇਕਾਬੂ ਬੱਸ ਨੇ ਇੱਕ ਮੋਟਰਸਾਈਕਲ, ਦੋ ਤਿੰਨ ਪਹੀਆ ਵਾਹਨਾਂ ਅਤੇ ਇੱਕ ਵੈਨ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 3 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 2 ਹੋਰਾਂ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਐਮਰਜੈਂਸੀ ਕਰਮਚਾਰੀਆਂ ਨੇ ਜ਼ਖ਼ਮੀਆਂ ਨੂੰ ਇਲਾਕੇ ਦੇ ਦੋ ਹਸਪਤਾਲਾਂ ਵਿਚ ਪਹੁੰਚਾਇਆ। 54 ਸਾਲਾ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।