ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ਲਈ ਤਾਇਨਾਤ CISF ਜਵਾਨ ਦੀ ਗੋਲੀ ਲੱਗਣ ਨਾਲ ਮੌਤ

ਲੁਧਿਆਣਾ – ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ਲਈ ਤਾਇਨਾਤ ਸੀਆਈਐਸਐਫ ਦੇ ਜਵਾਨ ਦੀ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਰੋਜ਼ ਗਾਰਡਨ ਨੇੜੇ ਸਰਕਾਰੀ ਰਿਹਾਇਸ਼ ਵਿਚ ਇਹ ਘਟਨਾ ਵਾਪਰੀ ਹੈ। ਗੋਲੀ ਚੱਲਣ ਦੇ ਕਾਰਨਾਂ ਦੀ ਪੁਲਸ ਜਾਂਚ ਕਰ ਰਹੀ ਹੈ। ਘਟਨਾ ਸਮੇਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੀ ਰਿਹਾਇਸ਼ ‘ਤੇ ਮੌਜੂਦ ਨਹੀਂ ਸਨ ਉਹ ਕਿਸੇ ਪ੍ਰੋਗਰਾਮ ਲਈ ਘਰੋਂ ਬਾਹਰ ਗਏ ਹੋਏ ਸਨ।