ਪੰਜਾਬ ‘ਚ ਪਰਾਲੀ ਸਾੜਨ ਦੇ ਕੇਸਾਂ ‘ਚ 26 ਫ਼ੀਸਦੀ ਵਾਧਾ, ਅੰਕੜੇ ਆਏ ਸਾਹਮਣੇ

ਚੰਡੀਗੜ੍ਹ : ਪੰਜਾਬ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਸਾਲ 2022 ਨਾਲੋਂ 26 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲ 2022 ‘ਚ ਜਿੱਥੇ 15 ਲੱਖ ਏਕੜ ‘ਚ ਪਰਾਲੀ ਸਾੜੀ ਗਈ ਸੀ, ਉੱਥੇ ਹੀ ਸਾਲ 2023 ‘ਚ 19 ਲੱਖ ਏਕੜ ਰਕਬੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਹ ਅੰਕੜੇ ਸੂਬੇ ਦੇ ਰਿਮੋਟ ਸੈਂਸਿੰਸ ਸੈਂਟਰ ਵੱਲੋਂ ਮੁਹੱਈਆ ਕਰਵਾਏ ਗਏ ਹਨ। ਇਸ ਬਾਰੇ ਗੱਲਬਾਤ ਕਰਦਿਆਂ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਇਹ ਰੁਝਾਨ ਬਹੁਤ ਚਿੰਤਾਜਨਕ ਹੈ ਅਤੇ ਪੰਜਾਬ ਦਾ ਵੱਕਾਰ ਵੀ ਦਾਅ ‘ਤੇ ਹੈ। ਇਸ ਲਈ ਸਾਨੂੰ ਗੰਭੀਰ ਕਦਮ ਚੁੱਕਣ ਦੀ ਲੋੜ ਹੈ।