ਵਿਜੈ ਅਤੇ ਰਸ਼ਮਿਕਾ ਦੀ ਮੰਗਣੀ ਦੀਆਂ ਖ਼ਬਰਾਂ ਫ਼ਰਜ਼ੀ

ਅਦਾਕਾਰ ਵਿਜੈ ਦੇਵਰਕੌਂਡਾ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਰਵਰੀ ‘ਚ ਮੰਗਣੀ ਹੋਣ ਦੀ ਚਰਚਾ ਨੂੰ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਝੂਠਾ ਕਰਾਰ ਦਿੱਤਾ ਹੈ। ਇੱਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਸੀ ਕਿ ਦੋਵੇਂ ਅਦਾਕਾਰ ਮੰਗਣੀ ਕਰ ਰਹੇ ਹਨ। ਇਸ ਏਜੰਸੀ ਨੇ ਅਦਾਕਾਰਾਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਇਹ ਰਿਪੋਰਟ ਝੂਠੀ ਹੈ। ਦੋਵੇਂ ਅਦਾਕਾਰ ਮਿਲ ਜ਼ਰੂਰ ਰਹੇ ਹਨ, ਪਰ ਉਨ੍ਹਾਂ ਦਰਮਿਆਨ ਅਜੇ ਕੋਈ ਰਿਸ਼ਤਾ ਨਹੀਂ ਬਣਿਆ। ਦੋਵਾਂ ਨੇ ਫ਼ਿਲਮ ਗੀਤਾ ਗੋਵਿੰਦਮ ਅਤੇ ਡੀਅਰ ਕੌਮਰੇਡ ‘ਚ ਇਕੱਠਿਆਂ ਕੰਮ ਕੀਤਾ ਸੀ। ਰਸ਼ਮਿਕਾ ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ਐਨੀਮਲ ਦੀ ਸਫ਼ਲਤਾ ਦਾ ਆਨੰਦ ਲੈ ਰਹੀ ਹੈ। ਇਸ ‘ਚ ਉਸ ਨੇ ਅਦਾਕਾਰ ਰਣਬੀਰ ਕਪੂਰ ਨਾਲ ਕੰਮ ਕੀਤਾ ਹੈ।
ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ਪੁਸ਼ਪਾ 2: ਦਾ ਰੂਲ’, ਰੇਨਬੋਅ, ਦਾ ਗਰਲਫ਼ਰੈਂਡ ਸ਼ਾਮਿਲ ਹਨ। ਵਿਜੈ ਜਿਸ ਨੂੰ ਆਖਰੀ ਵਾਰ ਕੁਸ਼ੀ ਫ਼ਿਲਮ ‘ਚ ਦੇਖਿਆ ਗਿਆ ਸੀ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਫ਼ੈਮਿਲੀ ਸਟਾਰ ਅਤੇ VD 12 ਹਨ।