ਅਦਾਕਾਰਾ ਵਾਣੀ ਕਪੂਰ ਫ਼ਿਲਮ ਰੇਡ 2 ‘ਚ ਅਜੇ ਦੇਵਗਨ ਨਾਲ ਅਦਾਕਾਰੀ ਕਰਨ ਲਈ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਫ਼ਿਲਮ 2018 ‘ਚ ਆਈ ਫ਼ਿਲਮ ਰੇਡ ਦੀ ਅਗਲੀ ਕੜੀ ਹੈ। ਇਸ ‘ਚ ਅਜੇ ਦੇਵਗਨ ਨੇ RIS ਅਧਿਕਾਰੀ ਅਮਰ ਪਟਨਾਇਕ ਦੀ ਭੂਮਿਕਾ ਨਿਭਾਈ ਸੀ। ਨਿਰਮਾਤਾਵਾਂ ਨੇ ਦੱਸਿਆ ਕਿ 2024 ‘ਚ ਆਉਣ ਵਾਲੀ ਫ਼ਿਲਮ ਰੇਡ 2 ‘ਚ ਵਾਣੀ ਕਪੂਰ ਅਦਾਕਾਰ ਅਜੇ ਦੇਵਗਨ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਰਾਜ ਕੁਮਾਰ ਗੁਪਤਾ, ਜਿਸ ਨੇ ਪਹਿਲੀ ਰੇਡ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ, ਹੀ ਇਸ ਦੀ ਅਗਲੀ ਕੜੀ ਦਾ ਨਿਰਦੇਸ਼ਨ ਕਰਨਗੇ। ਟੀ-ਸੀਰੀਜ਼ ਤੇ ਪੈਨੋਰਮਾ ਸਟੂਡੀਓਜ਼ ਦੇ ਬੈਨਰਾਂ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਹਨ। ਫ਼ਿਲਮ ਰੇਡ 2 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਫ਼ਿਲਮ 15 ਨਵੰਬਰ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।











