Jolly LLB ‘ਚ ਨਜ਼ਰ ਆਏਗਾ ਅਕਸ਼ੇ ਅਤੇ ਵਾਰਸੀ

ਨਿਰਦੇਸ਼ਕ ਸੁਭਾਸ਼ ਕਪੂਰ ਫ਼ਿਲਮ Jolly LLB ਅਤੇ Jolly LLB 2 ਤੋਂ ਬਾਅਦ ਇਸ ਦਾ ਤੀਜਾ ਭਾਗ ਲੈ ਕੇ ਆਉਣ ਲਈ ਤਿਆਰ ਹਨ ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਫ਼ਿਲਮ ਦਾ ਨਾਂ Jolly LLB 3 ਹੋ ਸਕਦਾ ਹੈ ਜਿਸ ਬਾਰੇ ਜਲਦੀ ਹੀ ਰਸਮੀ ਐਲਾਨ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ ਅਦਾਲਤ ਵਿੱਚ ਇੱਕ ਦੂਜੇ ਨਾਲ ਬਹਿਸ ਕਰਦੇ ਨਜ਼ਰ ਆਉਣਗੇ।
ਇਨ੍ਹਾਂ ਦੋਵਾਂ ਨੇ ਆਖ਼ਰੀ ਵਾਰ ਫ਼ਿਲਮ ਬੱਚਨ ਪਾਂਡੇ ‘ਚ ਸਕਰੀਨ ਸ਼ੇਅਰ ਕੀਤੀ ਸੀ। ਇਹ ਤੀਜੀ ਵਾਰ ਇਕੱਠੇ ਕੰਮ ਕਰ ਰਹੇ ਹਨ। Jolly LLB ਦੇ ਪਹਿਲੇ ਦੋ ਭਾਗ ਸਫ਼ਲ ਰਹੇ ਸਨ, ਅਤੇ ਉਨ੍ਹਾਂ ਨੂੰ ਦਰਸ਼ਕਾਂ ਨੇ ਖਾਸਾ ਹੁੰਗਾਰਾ ਦਿੱਤਾ ਸੀ। ਇਹ ਪਤਾ ਲੱਗਿਆ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਮਈ ‘ਚ ਸ਼ੁਰੂ ਹੋਣ ਵਾਲੀ ਹੈ ਅਤੇ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਸੂਤਰ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ”ਨਿਰਦੇਸ਼ਕ ਸੁਭਾਸ਼ ਕਪੂਰ ਨੇ Jolly LLB ਦੀ ਤੀਜੀ ਕਿਸ਼ਤ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਫ਼ਿਲਮ ਇਸ ਵਾਰ ਅਕਸ਼ੇ ਬਨਾਮ ਅਰਸ਼ਦ ਬਣਨ ਜਾ ਰਹੀ ਹੈ।”
ਫ਼ਿਲਮ ਦਾ ਨਿਰਮਾਣ ਡਿਜ਼ਨੀ ਅਤੇ ਕੇਪ ਔਫ਼ ਗੁੱਡ ਫ਼ਿਲਮਜ਼ ਵਲੋਂ ਕੀਤਾ ਜਾਵੇਗਾ। ਇਸ ਫ਼ਿਲਮ ਤੋਂ ਇਲਾਵਾ ਅਰਸ਼ਦ ਅਤੇ ਅਕਸ਼ੇ ਇਸ ਸਾਲ ਰਿਲੀਜ਼ ਹੋਣ ਵਾਲੀ ਵੈਲਕਮ ਟੂ ਦਾ ਜੰਗਲ ‘ਚ ਵੀ ਇਕੱਠੇ ਕੰਮ ਕਰ ਰਹੇ ਹਨ।