ਰੱਖਿਆ ਮੰਤਰਾਲੇ ਵੱਲੋਂ ਜੰਮੂ-ਕਸ਼ਮੀਰ ਅਤੇ ਲੱਦਾਖ ‘ਚ 4 ਹੋਰ NCC ਯੂਨਿਟਾਂ ਦੀ ਸਥਾਪਨਾ ਨੂੰ ਪ੍ਰਵਾਨਗੀ

ਜੈਤੋ : ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 4 ਹੋਰ ਨੈਸ਼ਨਲ ਕੈਡੇਟ ਕੋਰ (ਐੱਨ.ਸੀ.ਸੀ.) ਯੂਨਿਟ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਪ੍ਰਵਾਨਗੀ ਵਿੱਚ ਊਧਮਪੁਰ (ਜੰਮੂ ਅਤੇ ਕਸ਼ਮੀਰ), ਕੁਪਵਾੜਾ (ਜੰਮੂ ਅਤੇ ਕਸ਼ਮੀਰ) ਅਤੇ ਕਾਰਗਿਲ (ਲਦਾਖ) ਵਿੱਚ ਇੱਕ-ਇੱਕ ਮਿਕਸਡ (ਲੜਕੇ ਅਤੇ ਲੜਕੀਆਂ) ਆਰਮੀ ਬਟਾਲੀਅਨ ਅਤੇ ਊਧਮਪੁਰ (ਜੰਮੂ ਅਤੇ ਕਸ਼ਮੀਰ) ਵਿੱਚ ਇੱਕ ਏਅਰ ਸਕੁਐਡਰਨ ਸ਼ਾਮਲ ਹੈ।
ਨਤੀਜੇ ਵਜੋਂ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਵਿੱਚ ਮੌਜੂਦਾ 27,870 ਕੈਡਿਟਾਂ ਦੀ ਗਿਣਤੀ ‘ਚ 12,860 ਕੈਡਿਟਾਂ ਦਾ ਵਾਧਾ ਕੀਤਾ ਜਾਵੇਗਾ। ਇਸ ਤਰ੍ਹਾਂ ਇਸ ‘ਚ 46.1 ਫੀਸਦੀ ਦਾ ਵਾਧਾ ਹੋਵੇਗਾ। ਵਰਤਮਾਨ ਵਿੱਚ ਡਾਇਰੈਕਟੋਰੇਟ ਦੇ ਕੁੱਲ 10 NCC ਯੂਨਿਟਾਂ ਦੇ ਨਾਲ ਦੋ ਸਮੂਹ ਹੈੱਡਕੁਆਰਟਰ ਹਨ, ਜੋ ਸਾਰੇ ਤਿੰਨ ਭੂਗੋਲਿਕ ਖੇਤਰਾਂ ਨੂੰ ਕਵਰ ਕਰਦੇ ਹਨ।