ਮਿਲਾਨ ਇਟਲੀ – ਇਟਲੀ ‘ਚ ਰਹਿੰਦੇ ਭਾਰਤੀ ਲੋਕਾਂ ਨੂੰ ਖੋਰੇ ਕਿਸ ਦੀ ਨਜ਼ਰ ਲੱਗ ਗਈ ਹੈ, ਜਿੱਥੇ ਆਏ ਦਿਨ ਕਈ ਨੌਜਵਾਨ ਮੁੰਡਿਆਂ ਦੀਆਂ ਸੜਕ ਹਾਦਸਿਆਂ ‘ਚ ਕੀਮਤੀ ਜਾਨਾਂ ਚੱਲ ਹਨ। ਇਸ ਦੌਰਾਨ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਉੱਤਰੀ ਇਟਲੀ ਦੇ ਜ਼ਿਲ੍ਹਾ ਪਾਰਮਾ ਦੇ ਪਿੰਡ ਸਾਲਸੋ ਮਜੋਰੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਬੜੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਜਦੋਂ ਇਹ ਵਿਅਕਤੀ ਆਪਣੀ ਘਰਵਾਲੀ ਨੂੰ ਬੜੀ ਬੇਰਹਿਮੀ ਨਾਲ ਕੁੱਟ ਰਿਹਾ ਸੀ ਤਾਂ ਉਹ ਘਰੋਂ ਭੱਜ ਕੇ ਬਾਹਰ ਆ ਜਾਂਦੀ ਹੈ ਤੇ ਦੋਸ਼ੀ ਵੱਲੋਂ ਆਪਣੀ ਪਤਨੀ ਦੇ ਸਿਰ ‘ਤੇ ਕ੍ਰਿਕਟ ਬੈਟਾਂ ਦੇ ਨਾਲ ਬੜੀ ਬੇਰਹਿਮੀ ਨਾਲ ਕਈ ਵਾਰ ਕੀਤੇ ਗਏ, ਜਿਸ ਦਾ ਦਰਦ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ।
ਸਥਾਨਕ ਪੁਲਸ ਇਸ ਸਾਰੀ ਘਟਨਾ ਦੀ ਬੜੀ ਡੂੰਘਾਗਈ ਨਾਲ ਤਫਤੀਸ਼ ਕਰ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਸਾਰਾ ਕੁਝ ਕਿਉਂ ਤੇ ਕਿੰਨਾਂ ਹਾਲਾਤਾ ‘ਚ ਘਟਨਾ ਵਾਪਰੀ ਹੈ। ਮਰਨ ਵਾਲੀ ਔਰਤ ਐੱਮ ਕੁਮਾਰੀ ਉਮਰ 66 ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ । ਇਟਾਲੀਅਨ ਮੀਡੀਆ ਇਸ ਖ਼ਬਰ ਨੂੰ ਬੜੀ ਤਵੱਜੋ ਦੇ ਰਹੀ ਹੈ।















