ਪਰਿਣੀਤੀ ਨੂੰ ਗ਼ਲਤ ਬਿਆਨੀ ‘ਤੇ ਆਇਆ ਗੁੱਸਾ

ਬੀ-ਟਾਊਨ ਦੀਆਂ ਮਸ਼ਹੂਰ ਅਦਾਕਾਰਾਂ ‘ਚੋਂ ਇੱਕ ਪਰਿਣੀਤੀ ਚੋਪੜਾ ਹਾਲ ਹੀ ‘ਚ ਉਨ੍ਹਾਂ ਲੋਕਾਂ ‘ਤੇ ਗੁੱਸੇ ‘ਚ ਆ ਗਈ ਜੋ ਉਸ ਦਾ ਨਾਂ ਲੈ ਕੇ ਗ਼ਲਤ ਬਿਆਨਬਾਜ਼ੀ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਪਰਿਣੀਤੀ ਦੇ ਨਾਮ ਦੇ ਕਈ ਫ਼ੈਨ ਕਲੱਬਜ਼ ਹਨ। ਅਜਿਹੇ ‘ਚ ਕੁੱਝ ਲੋਕ ਪਰਿਣੀਤੀ ਦਾ ਨਾਂ ਲੈ ਕੇ ਉਸ ਦੀਆਂ ਇੰਟਰਵਿਊਜ਼ ਦੇ ਗ਼ਲਤ ਹਵਾਲੇ ਸ਼ੇਅਰ ਕਰ ਰਹੇ ਹਨ ਜਿਸ ਕਾਰਨ ਉਹ ਕਾਫ਼ੀ ਗੁੱਸੇ ‘ਚ ਹੈ।
ਪਰਿਣੀਤੀ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਫ਼ੈਨ ਕਲੱਬ ਦੀ ਕਲਾਸ ਲਾਉਣੀ ਸ਼ੁਰੂ ਕੀਤੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਕਰਨ ਵਾਲਿਆਂ ‘ਤੇ ਨਜ਼ਰ ਰੱਖ ਰਹੀ ਹੈ। ਪਰਿਣੀਤੀ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪੋਸਟ ਸ਼ੇਅਰ ਕਰ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।
ਪਰਿਣੀਤੀ ਦੀ ਚਿਤਾਵਨੀ
ਪਰਿਣੀਤੀ ਨੇ ਪੋਸਟ ‘ਚ ਕਿਹਾ, ”ਮੈਂ ਦੇਖ ਰਹੀ ਹਾਂ ਕਿ ਫ਼ੈਨ ਕਲੱਬ ਦੇ ਮੈਂਬਰਜ਼ ਆਪਣੇ ਕਲਾਕਾਰਾਂ ਦੇ ਪੱਖ ‘ਚ ਕੋਟਸ ਇਕੱਠੇ ਕਰਨ ਲਈ ਮੇਰੇ ਨਾਂ ਦੀ ਵਰਤੋਂ ਕਰ ਰਹੇ ਹਨ, ਪਰ ਉਹ ਸਭ ਫ਼ਰਜ਼ੀ ਹਨ। ਮੈਂ ਕਿਸੇ ਬਾਰੇ ਕੋਈ ਇੰਟਰਵਿਊ ਜਾਂ ਕੋਟ ਨਹੀਂ ਦਿੱਤਾ, ਅਤੇ ਨਾ ਹੀ ਮੈਂ ਉਨ੍ਹਾਂ ਨੂੰ ਕੋਈ ਵਧਾਈ ਦਿੱਤੀ ਹੈ, ਜਾਂ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਮੈਂ ਦੇਖ ਰਹੀ ਹਾਂ ਅਤੇ ਰਿਪੋਰਟ ਕਰਾਂਗੀ। ਪਹਿਲਾਂ ਆਪਣੇ ਤੱਥਾਂ ਦੀ ਜਾਂਚ ਕਰੋ। ਥੋੜ੍ਹੀ ਜਿਹੀ ਗੂਗਲਿੰਗ ਕਿਸੇ ਨੂੰ ਦੁੱਖ ਨਹੀਂ ਦਿੰਦੀ।” ਅਦਾਕਾਰਾ ਨੇ ਅਜਿਹਾ ਕਿਉਂ ਕਿਹਾ? ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ।
ਪਰਿਣੀਤੀ ਨੇ ਕਰਨੀ
ਸੀ ਫ਼ਿਲਮ ਐਨੀਮਲ
ਪਰਿਣੀਤੀ ਚੋਪੜਾ ਨੇ ਸੰਦੀਪ ਰੈੱਡੀ ਵਾਂਗਾ ਦੀ ਐਕਸ਼ਨ ਥ੍ਰਿਲਰ ਫ਼ਿਲਮ ਐਨੀਮਲ ‘ਚ ਰਣਬੀਰ ਕਪੂਰ ਦੀ ਔਨਸਕ੍ਰੀਨ ਪਤਨੀ ਦਾ ਕਿਰਦਾਰ ਨਿਭਾਉਣਾ ਸੀ, ਪਰ ਕਿਸੇ ਕਾਰਨ ਉਹ ਇਸ ਫ਼ਿਲਮ ਤੋਂ ਬਾਹਰ ਹੋ ਗਈ। ਪਰਿਣੀਤੀ ਦੀ ਥਾਂ ਰਸ਼ਮਿਕਾ ਮੰਦਾਨਾ ਨੇ ਲਈ। ਪਹਿਲੀ ਦਸੰਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ‘ਚ ਰਣਬੀਰ ਅਤੇ ਰਸ਼ਮਿਕਾ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ, ਪ੍ਰੇਮ ਚੋਪੜਾ ਅਤੇ ਸ਼ਕਤੀ ਕਪੂਰ ਮੁੱਖ ਭੂਮੀਕਾਵਾਂ ‘ਚ ਹਨ।