ਜੰਮੂ : ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ਦੇ ਦੋਸ਼ ‘ਚ ਹਿਰਾਸਤ ‘ਚ ਲਈਆਂ ਗਈਆਂ 6 ਬੰਗਲਾਦੇਸ਼ੀ ਔਰਤਾਂ

ਜੰਮੂ – ਭਾਰਤ ‘ਚ ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ਦੇ ਦੋਸ਼ ‘ਚ 6 ਬੰਗਲਾਦੇਸ਼ੀ ਔਰਤਾਂ ਅਤੇ ਕੁੜੀਆਂ ਨੂੰ ਪੁਲਸ ਨੇ ਇੱਥੇ 2 ਵੱਖ-ਵੱਖ ਥਾਵਾਂ ਤੋਂ ਹਿਰਾਸਤ ‘ਚ ਲਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਹਿਰਾਸਤ ‘ਚ ਲਈਆਂ ਗਈਆਂ ਔਰਤਾਂ ‘ਚੋਂ 5 ਇਕ ਦਲਾਲ ਦੀ ਮਦਦ ਨਾਲ ਜੰਮੂ ਪਹੁੰਚੀਆਂ ਸਨ ਅਤੇ ਕਸ਼ਮੀਰ ਜਾ ਰਹੀਆਂ ਸਨ, ਉਦੋਂ ਉਨ੍ਹਾਂ ਨੂੰ ਬਠਿੰਡੀ ਤੋਂ ਹਿਰਾਸਤ ‘ਚ ਲੈ ਲਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਬੰਗਲਾਦੇਸ਼ੀ ਔਰਤ ਨੂੰ ਗਾਂਧੀ ਨਗਰ ਤੋਂ ਹਿਰਾਸਤ ‘ਚ ਲਿਆ ਗਿਆ, ਜਿਸ ਦਾ ਵਿਆਹ ਜੰਮੂ ਦੇ ਰਾਮਬਨ ਜ਼ਿਲ੍ਹੇ ‘ਚ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ (ਬੰਗਲਾਦੇਸ਼ੀ ਔਰਤ) ਹੋਰ ਔਰਤਾਂ ਅਤੇ ਕੁੜੀਆਂ ਨਾਲ ਕਸ਼ਮੀਰ ਜਾਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ ‘ਚ ਲਈਆਂ ਗਈਆਂ ਔਰਤਾਂ ਦੀ ਉਮਰ 14 ਤੋਂ 60 ਸਾਲ ਦਰਮਿਆਨ ਹੈ।