ਬੌਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ਼ ਨੇ ਡਿੰਪਲ ਗਰਲ ਦੀਪਿਕਾ ਪਾਦੁਕੋਣ ਤੋਂ ਬਦਲਾ ਲੈ ਲਿਆ ਹੈ। ਕੈਟਰੀਨਾ ਤੇ ਦੀਪਿਕਾ ਵਿੱਚਾਲੇ ਚੰਗੀਆਂ ਫ਼ਿਲਮਾਂ ਨੂੰ ਲੈ ਕੇ ਅਕਸਰ ਖਿੱਚੋਤਾਣ ਚੱਲਦੀ ਰਹਿੰਦੀ ਹੈ। ਦੀਪਿਕਾ ਨੇ ਕੁਝ ਦਿਨ ਪਹਿਲਾਂ ਕੈਟਰੀਨਾ ਦੀ ਇਕ ਫ਼ਿਲਮ ‘ਤੇ ਕਬਜ਼ਾ ਕੀਤਾ ਸੀ। ਹੁਣ ਕੈਟਰੀਨਾ ਨੇ ਦੀਪਿਕਾ ਤੋਂ ਇਸ ਦਾ ਬਦਲਾ ਲੈ ਲਿਆ ਹੈ। ਚਰਚਾ ਹੈ ਕਿ ਆਨੰਦ ਐੱਲ. ਰਾਏ ਨੇ ਆਪਣੀ ਅਗਲੀ ਫ਼ਿਲਮ ਲਈ ਸ਼ਾਹਰੁਖ ਦੇ ਆਪੋਜ਼ਿਟ ਕੈਟਰੀਨਾ ਨੂੰ ਫ਼ਾਈਨਲ ਕੀਤਾ ਸੀ ਪਰ ਆਖਰੀ ਸਮੇਂ ਵਿੱਚ ਆਨੰਦ ਐੱਲ. ਰਾਏ ਨੇ ਦੀਪਿਕਾ ਦੀ ਚੋਣ ਕਰ ਲਈ।
ਦੱਸਿਆ ਜਾਂਦਾ ਹੈ ਕਿ ਕਰਨ ਜੌਹਰ ਆਪਣੀ ਅਗਲੀ ਫ਼ਿਲਮ ਲਈ ਇਕ ਫ਼ਰੈੱਸ਼ ਜੋੜੀ ਨੂੰ ਕਾਸਟ ਕਰਨਾ ਚਾਹੁੰਦੇ ਹਨ। ਮੇਲ ਲੀਡ ਫ਼ਵਾਦ ਖਾਨ ਦੇ ਆਪੋਜ਼ਿਟ ਉਹ ਦੀਪਿਕਾ ਨੂੰ ਲੈਣਾ ਚਾਹੁੰਦੇ ਸਨ। ਗੱਲ ਲੱਗਭਗ ਫ਼ਾਈਨਲ ਹੋ ਗਈ ਸੀ ਪਰ ਇਸ ਵਿੱਚਾਲੇ ਕੈਟਰੀਨਾ ਨੇ ਆਪਣੀ ਗੇਮ ਖੇਡ ਲਈ। ਕਰਨ ਤੇ ਕੈਟਰੀਨਾ ਚੰਗੇ ਦੋਸਤ ਹਨ। ਕੈਟਰੀਨਾ ਨੇ ਇਸ ਫ਼ਿਲਮ ਲਈ ਦਿਲਚਸਪੀ ਦਿਖਾਈ ਤੇ ਕਰਨ ਤਿਆਰ ਹੋ ਗਿਆ। ਕਰਨ ਨੂੰ ਤਾਂ ਫ਼ਰੈੱਸ਼ ਜੋੜੀ ਚਾਹੀਦੀ ਸੀ ਤੇ ਫ਼ਵਾਦ ਦੇ ਆਪੋਜ਼ਿਟ ਕੈਟਰੀਨਾ ਨੇ ਵੀ ਹਾਲੇ ਤੱਕ ਕੋਈ ਫ਼ਿਲਮ ਨਹੀਂ ਕੀਤੀ ਹੈ। ਕਰਨ ਨੇ ਕੈਟਰੀਨਾ ਦੇ ਨਾਲ ਹੀ ਫ਼ਵਾਦ ਨੂੰ ਕਾਸਟ ਕਰਨ ਦਾ ਫ਼ੈਸਲਾ ਲੈ ਲਿਆ।












