ਮੇਰੇ ਕੋਲ ਸੌ ਕਰੋੜ ਦਾ ਕਲੱਬ ਹੈ, ਕੋਈ ਖੋਹ ਨਹੀਂ ਸਕਦਾ: ਰਿਚਾ ਚੱਢਾ

ਅਦਾਕਾਰਾ ਰਿਚਾ ਚੱਢਾ ਨੇ ਕਿਹਾ ਕਿ ਉਸ ਨੇ ਹੁਣ ਤੱਕ ਜੋ ਕੁਝ ਵੀ ਹਾਸਲ ਕੀਤਾ ਹੈ, ਉਸ ‘ਤੇ ਉਸ ਨੂੰ ਮਾਣ ਹੈ। ਉਸ ਕੋਲ ਸੌ ਕਰੋੜ ਰੁਪਏ ਦਾ ਕਲੱਬ ਹੈ ਅਤੇ ਕੋਈ ਵੀ ਇਸ ਨੂੰ ਉਸ ਤੋਂ ਖੋਹ ਨਹੀਂ ਸਕਦਾ। ਉਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਫੁਕਰੇ 3’ ਨੇ 107.7 ਕਰੋੜ ਰੁਪਏ ਕਮਾਏ ਹਨ। ਉਸ ਨੇ ਦੱਸਿਆ ਕਿ ਫ਼ਿਲਮ ਵਿੱਚ ਉਸ ਦਾ ਭੋਲੀ ਪੰਜਾਬਣ ਵਾਲਾ ਕਿਰਦਾਰ ਹਰ ਕਿਸੇ ਦੇ ਦਿਮਾਗ ਵਿੱਚ ਉਕਰਿਆ ਹੋਇਆ ਹੈ। ਉਸ ਨੇ ਕਿਹਾ ਕਿ ਉਹ ਫ਼ਿਲਮ ਨਿਰਮਾਤਾਵਾਂ ਦੀ ਬਹੁਤ ਧੰਨਵਾਦੀ ਹੈ, ਜਨ੍ਹਿਾਂ ਨੇ ਉਸ ਨੂੰ 10 ਸਾਲ ਪਹਿਲਾਂ ਚੁਣਿਆ ਸੀ। ਉਸ ਨੇ ਕਿਹਾ ਕਿ ਉਹ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਅਤੇ ਕਿਰਦਾਰ ਲੇਖਕ ਵਿਪੁਲ ਵਿਗ ਦੀ ਧੰਨਵਾਦੀ ਹੈ। ਉਸ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਹ 100 ਕਰੋੜ ਦੇ ਕਲੱਬ ਵਿੱਚ ਹੈ ਅਤੇ ਕੋਈ ਵੀ ਉਸ ਤੋਂ ਇਹ ਨਹੀਂ ਖੋਹ ਸਕਦਾ।