ਜੀ-20 ਮੈਨੀਫੈਸਟੋ ‘ਤੇ ਆਮ ਸਹਿਮਤੀ ਮੀਲ ਦਾ ਪੱਥਰ : ਰਾਜਨਾਥ ਸਿੰਘ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੀ ਜੀ-20 ਸਮੂਹ ਦੀ ਪ੍ਰਧਾਨਗੀ ਨੇ ਵਿਸ਼ਵ ਮੰਚ ‘ਤੇ ‘ਅਮਿੱਟ ਛਾਪ’ ਛੱਡੀ ਹੈ ਅਤੇ ਇਸ ਦੌਰਾਨ ਨਵੀਂ ਦਿੱਲੀ ਮੈਨੀਫੈਸਟੋ (ਨਵੀਂ ਦਿੱਲੀ ਲੀਡਰਸ ਸਮਿਟ ਡਿਕਲੇਰੇਸ਼ਨ) ‘ਤੇ ਆਮ ਸਹਿਮਤੀ ਬਣਨਾ ਦੁਨੀਆ ‘ਚ ਵਿਸ਼ਵਾਸ ਦੀ ਘਾਟ ਨੂੰ ਪਾਟਨ ਦੀ ਦਿਸ਼ਾ ‘ਚ ਇਤਿਹਾਸਿਕ ਮੀਲ ਦਾ ਪੱਥਰ ਹੈ।
ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ‘ਵਿਸ਼ਵ ਗੁਰੂ’ ਅਤੇ ‘ਵਿਸ਼ਵ ਬੰਧੁ’ ਦੋਵਾਂ ਰੂਪਾਂ ‘ ਭਾਰਤ ਦੇ ਕੌਸ਼ਲ ਨੂੰ ਸਫਲਤਾਪੂਰਵਕ ਪ੍ਰਦਰਸ਼ਿਤ ਕੀਤਾ ਹੈ। ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ ‘ਤੇ ਲਿਖਿਆ ਕਿ ਨਵੀਂ ਦਿੱਲੀ ‘ਚ ਇਤਿਹਾਸਿਕ ਜੀ-20 ਸਿਖਰ ਸੰਮੇਲਨ ਸਫਲਤਾਪੂਰਵਕ ਸਮਾਪਤ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਦੀ ਪ੍ਰਧਾਨਗੀ ‘ਚ ਹੋਈ ਇਸ ਬੈਠਕ ਨੇ ਵਿਸ਼ਵ ਮੰਚ ‘ਤੇ ‘ਅਮਿੱਟ ਛਾਪ’ ਛੱਡੀ ਹੈ।
ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ‘ਚ ਆਯੋਜਿਤ ਜੀ-20 ਸਿਖਰ ਸੰਮੇਲਨ ‘ਚ ਮੈਨੀਫੈਸਟੋ ‘ਤੇ ਆਮ ਸਹਿਮਤੀ ਬਣਨਾ ਗਲੋਬਲ ਵਿਸ਼ਵਾਸ ਦੀ ਘਾਟ ਨੂੰ ਪਾਟਨ ਅਤੇ ਦੁਨੀਆ ‘ਚ ਭਰੋਸਾ ਵਿਕਸਿਤ ਕਰਨ ਦੀ ਦਿਸ਼ਾ ‘ਚ ਇਕ ਇਤਿਹਾਸਿਕ ਮੀਲ ਦਾ ਪੱਥਰ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਜੀ-20 ਮੈਨੀਫੈਸਟੋ ‘ਚ ਯੂਕ੍ਰੇਨ ਜੰਗ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਆਮ ਸਹਿਮਤੀ ਵਾਲਾ ਬਿਆਨ ਵੱਖ-ਵੱਖ ਦੇਸ਼ਾਂ ਨੂੰ ਨੇੜੇ ਲਿਆਉਣ ਅਤੇ ਸਾਂਝਾ ਮਕਸਦ ਲਈ ਮਤਭੇਦਾਂ ਨੂੰ ਦੂਰ ਕਰਨ ਦੀ ਭਾਰਤ ਦੀ ਸਮਰਥਾ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੀ-20 ‘ਚ ਭਾਰਤ ਨੇ ‘ਭਾਰਤ-ਪੱਛਮੀ ਏਸ਼ੀਆ ਯੂਰਪ ਆਰਥਿਕ ਗਲਿਆਰੇ’ ਦੀ ਸ਼ੁਰੂਆਤ ਕੀਤੀ ਜਿਸ ਨਾਲ ਅਰਬ ਪ੍ਰਇਦਿਪ ਅਤੇ ਯੂਰਪ ਦੇ ਨਾਲ ਭਾਰਤ ਦੇ ਰਣਨੀਤਕ ਸੰਪਰਕ ਦਾ ਵਿਸਤਾਰ ਹੋਵੇਗਾ।